ਇੱਕ ਔਰਤ ਪਿਛਲੇ 20 ਸਾਲਾਂ ਤੋਂ ਰੈਸਟੋਰੈਂਟ ਵਿੱਚ ਕੰਮ ਕਰ ਰਹੀ ਹੈ ਪਰ ਹਾਲ ਹੀ 'ਚ ਉਸ ਨਾਲ ਇਕ ਅਜਿਹੀ ਘਟਨਾ ਵਾਪਰੀ, ਜਿਸ ਨੇ ਉਸ ਦੀ ਕਿਸਮਤ ਬਦਲ ਦਿੱਤੀ। ਦਰਅਸਲ, ਕਿਸੇ ਅਣਪਛਾਤੇ ਵਿਅਕਤੀ ਨੇ ਔਰਤ ਨੂੰ ਟਿਪ ਦੇ ਤੌਰ 'ਤੇ ਮੋਟੀ ਰਕਮ ਦਿੱਤੀ ਸੀ। ਇਹ ਰਕਮ ਇੰਨੀ ਸੀ ਕਿ ਔਰਤ ਆਪਣੇ ਕਈ ਜ਼ਰੂਰੀ ਕੰਮ ਨਿਪਟਾ ਸਕਦੀ ਸੀ। ਇਹ ਜਾਣਕਾਰੀ ਰੈਸਟੋਰੈਂਟ ਵੱਲੋਂ ਵੀ ਸੋਸ਼ਲ ਮੀਡੀਆ 'ਤੇ ਵੀ ਦਿੱਤੀ ਹੈ।


 

ਸਿੰਗਲ ਮਦਰ ਇਸ ਔਰਤ ਦਾ ਨਾਂ ਜੈਨੀਫਰ ਵਰਨਾਨਸੀਓ (Jennifer Vernancio) ਹੈ। 16 ਸਾਲ ਦੀ ਉਮਰ 'ਚ ਮਾਂ ਬਣੀ ਜੈਨੀਫਰ 20 ਸਾਲਾਂ ਤੋਂ ਰੈਸਟੋਰੈਂਟ 'ਚ ਵੇਟਰੈੱਸ ਦਾ ਕੰਮ ਕਰ ਰਹੀ ਹੈ। ਉਨ੍ਹਾਂ ਦਾ 3 ਸਾਲ ਦਾ ਬੇਟਾ ਹੈ। ਹੁਣ ਉਹ  ਅਮਰੀਕਾ ਦੇ Rhode Island ਵਿੱਚ ਸਥਿਤ Big Cheese & Pub ਵਿੱਚ ਕੰਮ ਕਰ ਰਹੀ ਹੈ।


ਰਿਪੋਰਟ ਮੁਤਾਬਕ ਪਿਛਲੇ ਹਫਤੇ (7 ਮਈ) ਜੈਨੀਫਰ ਦੇ ਰੈਸਟੋਰੈਂਟ 'ਚ ਇਕ ਜੋੜਾ ਆਇਆ, ਜਿਸ ਨੇ 3700 ਰੁਪਏ ਦੇ ਬਿੱਲ ਦੇ ਨਾਲ ਉਸ ਨੂੰ 62 ਹਜ਼ਾਰ ਰੁਪਏ ਦੀ ਟਿਪ ਦਿੱਤੀ। ਟਿਪ 'ਚ ਇੰਨੀ ਵੱਡੀ ਰਕਮ ਮਿਲਣ ਤੋਂ ਬਾਅਦ ਜੈਨੀਫਰ ਵਰਨਾਨਸੀਓ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ।

 

ਜੈਨੀਫਰ ਵਰਨਾਨਸੀਓ ਦਾ ਕਹਿਣਾ ਹੈ ਕਿ ਸਿੰਗਲ ਮਦਰ ਹੋਣ ਦੇ ਨਾਤੇ ਉਸ ਦੀ ਜ਼ਿੰਦਗੀ ਬਹੁਤ ਆਸਾਨ ਨਹੀਂ ਹੈ। ਉਸ ਨੂੰ ਬੱਚੇ ਲਈ ਇੱਕ Babysitter (ਕੇਅਰਟੇਕਰ ) ਦੀ ਲੋੜ ਸੀ ਪਰ ਉਹ ਆਪਣੀ ਆਰਥਿਕ ਹਾਲਤ ਕਾਰਨ ਇਹ ਖਰਚ ਕਰਨ ਤੋਂ ਅਸਮਰੱਥ ਸੀ। ਜੈਨੀਫਰ ਇੱਕ ਵੱਡੇ ਪਰਿਵਾਰ ਦਾ ਹਿੱਸਾ ਹੈ। ਉਹ ਆਪਣੇ ਰੋਜ਼ਾਨਾ ਦੇ ਕੰਮਾਂ ਨੂੰ ਚਲਾਉਣ ਲਈ ਸਖ਼ਤ ਮਿਹਨਤ ਕਰਦੀ ਹੈ।

 

ਜੈਨੀਫਰ ਨੇ ਟਿਪ ਦੇਣ ਵਾਲੇ ਜੋੜੇ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਰਕਮ ਉਨ੍ਹਾਂ ਲਈ ਬਹੁਤ ਮਾਇਨੇ ਰੱਖਦੀ ਹੈ। ਇਸ ਇੱਕ ਟਿਪ ਨੇ ਉਸਨੂੰ ਮੁਸਕਰਾਉਣ ਦਾ ਮੌਕਾ ਦਿੱਤਾ। ਇਸ ਦੇ ਨਾਲ ਹੀ ਰੈਸਟੋਰੈਂਟ ਨੇ ਆਪਣੇ ਫੇਸਬੁੱਕ ਪੇਜ 'ਤੇ ਰਸੀਦ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਟਿਪ 'ਚ ਦਿੱਤੀ ਗਈ ਰਕਮ ਲਿਖੀ ਹੋਈ ਹੈ।