ਵਾਸ਼ਿੰਗਟਨ: ਬ੍ਰਿਟੇਨ, ਬਹਿਰੀਨ, ਕੈਨੇਡਾ ਤੋਂ ਬਾਅਦ ਹੁਣ ਫਾਈਜ਼ਰ ਕੋਵਿਡ -19 ਟੀਕੇ ਨੂੰ ਅਮਰੀਕਾ ਵਿੱਚ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ। ਯੂਐਸ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਨੇ ਕੋਫੀਡ -19 ਦੀ ਰੋਕਥਾਮ ਲਈ ਅਮਰੀਕਾ ਪਹੁੰਚਣ ਵਾਲੀ ਪਹਿਲੀ ਦਵਾਈ ਫਾਈਜ਼ਰ ਅਤੇ ਬਾਇਓਨਟੈਕ ਵਲੋਂ ਵਿਕਸਤ ਕੀਤੇ ਗਏ ਕੋਰੋਨੋਵਾਇਰਸ ਟੀਕੇ ਨੂੰ ਐਮਰਜੈਂਸੀ ਪ੍ਰਵਾਨਗੀ ਦੇ ਦਿੱਤੀ ਹੈ। ਐਫ ਡੀ ਏ ਕਮਿਸ਼ਨਰ ਡਾ ਸਟੀਫਨ ਹੈਨ ਨੇ ਸ਼ੁੱਕਰਵਾਰ ਰਾਤ ਨੂੰ ਇਕ ਬਿਆਨ ਵਿੱਚ ਇਸ ਖ਼ਬਰ ਦੀ ਪੁਸ਼ਟੀ ਕੀਤੀ।

ਦੱਸ ਦੇਈਏ ਕਿ ਫਾਈਜ਼ਰ ਨੂੰ ਆਪਣੀ ਜਰਮਨ ਭਾਈਵਾਲ ਬਾਇਓਨੋਟੈਕ ਦੇ ਨਾਲ BNT162b2 ਨਾਮਕ ਇੱਕ COVID-19 mRNA ਟੀਕਾ ਵਿਕਸਿਤ ਕੀਤਾ ਸੀ। ਜਿਸ ਦੀ 2020 ਵਿੱਚ 50 ਮਿਲੀਅਨ ਤੋਂ ਵੱਧ ਖੁਰਾਕਾਂ ਅਤੇ 2021 ਦੇ ਅੰਤ ਤੱਕ 1.3 ਬਿਲੀਅਨ ਖੁਰਾਕਾਂ ਦੇ ਉਤਪਾਦਨ ਹੋਣ ਦੀ ਉਮੀਦ ਹੈ।

ਫਾਈਜ਼ਰ ਟੀਕਾ ਇੰਗਲੈਂਡ, ਬਹਿਰੀਨ ਅਤੇ ਕੈਨੇਡਾ ਵਿੱਚ ਮਨਜ਼ੂਰ ਹੋ ਗਿਆ ਹੈ। ਕੰਪਨੀ ਨੇ ਪਿਛਲੇ ਹਫ਼ਤੇ ਹੀ ਭਾਰਤ ਅੰਦਰ ਪੂਨਾਵਾਲਾ ਵਿਖੇ ਸੀਰਮ ਇੰਸਟੀਚਿਊਟ ਆਫ਼ ਇੰਡੀਆ ਵੱਲੋਂ ਭਾਰਤ ਵਿੱਚ ਟੀਕੇ ਦੀ ਐਮਰਜੈਂਸੀ ਵਰਤੋਂ ਨੂੰ ਪ੍ਰਵਾਨਗੀ ਲਈ ਅਪੀਲ ਕੀਤੀ ਸੀ।ਤੁਹਾਨੂੰ ਦੱਸ ਦਈਏ ਕਿ ਯੂਐਸ ਵ੍ਹਾਈਟ ਹਾਊਸ ਦੇ ਚੀਫ਼ ਆਫ਼ ਸਟਾਫ ਮਾਰਕ ਮੈਡੋਜ਼ ਨੇ ਸ਼ੁੱਕਰਵਾਰ ਨੂੰ ਐਫ ਡੀ ਏ ਯਾਨੀ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਦੇ ਮੁਖੀ ਨੂੰ ਧਮਕੀ ਦਿੱਤੀ ਸੀ ਕਿ ਜੇ ਫਾਈਜ਼ਰ ਦੇ ਟੀਕੇ ਨੂੰ ਮਾਨਤਾ ਨਹੀਂ ਮਿਲੀ ਤਾਂ ਉਸਨੂੰ ਆਪਣਾ ਅਸਤੀਫਾ ਭੇਜ ਦੇਣਾ ਚਾਹੀਦਾ ਹੈ।