ਇਸ ਹਮਲੇ ਵਿੱਚ ਰਾਸ਼ਟਰਪਤੀ ਮਾਦੁਰੋ ਨੇ ਕੋਲੰਬੀਆ ਨੂੰ ਜ਼ਿੰਮੇਵਾਰ ਠਹਿਰਾਇਆ ਪਰ ਬਾਅਦ ਵਿੱਚ ਇੱਕ ਸ਼ੱਕੀ ਸਮੂਹ ਨੇ ਇਸ ਦੀ ਜ਼ਿੰਮੇਵਾਰੀ ਲਈ। ਇਸ ਘਟਨਾ ਵਿੱਚ 7 ਜਵਾਨ ਜ਼ਖ਼ਮੀ ਹੋਏ ਹਨ।
[embed]
ਹਮਲੇ ਦੌਰਾਨ ਜਦੋਂ ਡਰੋਨ ਰਾਸ਼ਟਰਪਤੀ ਦੇ ਨੇੜੇ ਆ ਡਿੱਗਿਆ ਤਾਂ ਸੁਰੱਖਿਆ ਬਲ ਬੈਲਿਸਟਿਕ ਢਾਲ ਲੈ ਕੇ ਉਨ੍ਹਾਂ ਨੂੰ ਬਚਾਉਣ ਪੁੱਜੇ। ਇਸ ਦਾ ਸਿੱਧਾ ਪ੍ਰਸਾਰਣ ਟੀਵੀ ’ਤੇ ਦਿਖਾਇਆ ਜਾ ਰਿਹਾ ਹੈ। ਜਿਵੇਂ ਹੀ ਸੁਰੱਖਿਆ ਬਲ ਰਾਸ਼ਟਰਪਤੀ ਨੂੰ ਲੈ ਕੇ ਪੁੱਜੇ, ਟੀਵੀ ’ਤੇ ਪ੍ਰਸਾਰਣ ਅਚਾਨਕ ਬੰਦ ਹੋ ਗਿਆ। ਰਾਸ਼ਟਰਪਤੀ ਮੁਤਾਬਕ ਹਮਲੇ ਵਿੱਚ ਕੁਝ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।