operation sindoor: ਭਾਰਤ ਨੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਲਈ ਪਾਕਿਸਤਾਨ ਨੂੰ ਢੁਕਵਾਂ ਜਵਾਬ ਦਿੱਤਾ ਹੈ। ਭਾਰਤ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (POK) ਵਿੱਚ ਹਵਾਈ ਹਮਲੇ ਕਰਕੇ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਇਹ ਕਾਰਵਾਈ ਭਾਰਤੀ ਹਵਾਈ ਸੈਨਾ, ਭਾਰਤੀ ਫੌਜ ਅਤੇ ਭਾਰਤੀ ਜਲ ਸੈਨਾ ਦੁਆਰਾ ਸਾਂਝੇ ਤੌਰ 'ਤੇ ਕੀਤੀ ਗਈ ਸੀ। ਇਸ ਹਮਲੇ ਲਈ ਹਵਾ ਤੋਂ ਸਤ੍ਹਾ 'ਤੇ ਮਾਰ ਕਰਨ ਵਾਲੀ ਮਿਜ਼ਾਈਲ ਦੀ ਵਰਤੋਂ ਕੀਤੀ ਗਈ ਤੇ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਗਿਆ। ਪਾਕਿਸਤਾਨ ਦੇ ਇੱਕ ਵਿਅਕਤੀ ਨੇ ਇਸ ਹਮਲੇ ਬਾਰੇ ਦੱਸਿਆ ਹੈ 

Continues below advertisement



ਇੱਕ ਸਥਾਨਕ ਪਾਕਿਸਤਾਨੀ, ਜਿਸਨੇ ਅੱਤਵਾਦੀ ਕੈਂਪਾਂ 'ਤੇ ਭਾਰਤੀ ਹਮਲੇ ਨੂੰ ਦੇਖਿਆ ਸੀ, ਨੇ 'ਆਪ੍ਰੇਸ਼ਨ ਸਿੰਦੂਰ' ਬਾਰੇ ਗੱਲ ਕਰਦੇ ਹੋਏ ਕਿਹਾ ਕਿ ਉਸਨੇ ਚਾਰ ਡਰੋਨ ਦੇਖੇ। ਭਾਰਤੀ ਹਥਿਆਰਬੰਦ ਬਲਾਂ ਨੇ ਪਾਕਿਸਤਾਨ ਤੇ ਪੀਓਕੇ ਦੇ ਨੌਂ ਟਿਕਾਣਿਆਂ 'ਤੇ ਸਟੀਕ ਹਵਾਈ ਹਮਲੇ ਕੀਤੇ। ਰਾਇਟਰਜ਼ ਨਾਲ ਗੱਲ ਕਰਦੇ ਹੋਏ, ਪਾਕਿਸਤਾਨੀ ਵਿਅਕਤੀ ਨੇ ਕਿਹਾ, "ਇਹ ਲਗਭਗ 12:45 ਵਜੇ ਸੀ, ਅਸੀਂ ਸੌਂ ਰਹੇ ਸੀ... ਪਹਿਲਾਂ ਇੱਕ ਡਰੋਨ ਆਇਆ, ਫਿਰ ਤਿੰਨ ਹੋਰ ਡਰੋਨ ਆਏ ਤੇ ਉਨ੍ਹਾਂ ਨੇ ਮਸਜਿਦਾਂ 'ਤੇ ਹਮਲਾ ਕੀਤਾ... ਸਭ ਕੁਝ ਤਬਾਹ ਹੋ ਗਿਆ।"






ਭਾਰਤ ਨੇ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਵਿੱਚ ਨੌਂ ਥਾਵਾਂ 'ਤੇ ਹਮਲਾ ਕੀਤਾ। ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਸਟੀਕ ਹਮਲਿਆਂ ਵਿੱਚ ਪਾਬੰਦੀਸ਼ੁਦਾ ਸੰਗਠਨਾਂ ਜੈਸ਼-ਏ-ਮੁਹੰਮਦ (JeM), ਲਸ਼ਕਰ-ਏ-ਤੋਇਬਾ (LeT) ਅਤੇ ਹਿਜ਼ਬੁਲ ਮੁਜਾਹਿਦੀਨ ਨਾਲ ਸਬੰਧਤ 90 ਅੱਤਵਾਦੀ ਮਾਰੇ ਗਏ। ਆਪ੍ਰੇਸ਼ਨ ਸਿੰਦੂਰ 25 ਮਿੰਟ ਤੱਕ ਚੱਲਿਆ। ਇਹ ਕਾਰਵਾਈ ਹਨੇਰੇ ਦੀ ਆੜ ਵਿੱਚ ਸ਼ੁਰੂ ਕੀਤੀ ਗਈ ਸੀ। 



ਨੌਂ ਥਾਵਾਂ ਵਿੱਚੋਂ ਚਾਰ ਪਾਕਿਸਤਾਨ ਦੇ ਅੰਦਰ ਸਥਿਤ ਸਨ, ਜਦੋਂ ਕਿ ਪੰਜ ਮਕਬੂਜ਼ਾ ਕਸ਼ਮੀਰ ਵਿੱਚ ਸਨ। ਸੂਤਰਾਂ ਨੇ ਕਿਹਾ ਕਿ ਪਾਕਿਸਤਾਨੀ ਫੌਜ, ਆਈਐਸਆਈ ਅਤੇ ਸਪੈਸ਼ਲ ਸਰਵਿਸ ਗਰੁੱਪ (ਐਸਐਸਜੀ) ਦੇ ਤੱਤ ਕਥਿਤ ਤੌਰ 'ਤੇ ਅੱਤਵਾਦੀ ਸਿਖਲਾਈ ਢਾਂਚੇ ਦਾ ਸਮਰਥਨ ਕਰਨ ਵਿੱਚ ਸ਼ਾਮਲ ਸਨ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਇਸ ਹਮਲੇ ਨੂੰ "ਖੁੱਲ੍ਹਾ ਯੁੱਧ" ਦੱਸਿਆ ਅਤੇ ਕਿਹਾ ਕਿ ਉਨ੍ਹਾਂ ਦੇ ਦੇਸ਼ ਨੂੰ "ਢੁਕਵਾਂ ਜਵਾਬ" ਦੇਣ ਦਾ ਪੂਰਾ ਅਧਿਕਾਰ ਹੈ।