G20 Summit 2023 India: ਇਸ ਸਾਲ ਜੀ-20 ਦੀ ਮੇਜ਼ਬਾਨੀ ਕਰ ਰਹੇ ਭਾਰਤ 'ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਹਨ। ਭਾਰਤ ਦੀ ਇਤਿਹਾਸਕ ਘਟਨਾ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਵਿਦੇਸ਼ੀ ਮੀਡੀਆ ਭਾਰਤ 'ਚ ਹੋ ਰਹੇ ਜੀ-20 ਸੰਮੇਲਨ ਨੂੰ ਲੈ ਕੇ ਕਾਫੀ ਖਬਰਾਂ ਦੇ ਰਿਹਾ ਹੈ। ਵਿਦੇਸ਼ੀ ਮੀਡੀਆ ਸਕਾਰਾਤਮਕ ਅਤੇ ਨਕਾਰਾਤਮਕ ਪਹਿਲੂਆਂ ਦੀ ਰਿਪੋਰਟ ਕਰ ਰਿਹਾ ਹੈ। ਜਿਸ 'ਤੇ ਹਮੇਸ਼ਾ ਭਾਰਤ ਦੇ ਨੇੜੇ ਰਹਿਣ ਵਾਲਾ ਰੂਸ ਨਾਰਾਜ਼ ਹੈ। ਰੂਸ ਨੇ ਭਾਰਤ ਦੇ ਸਮਾਗਮ ਦੀ ਆਲੋਚਨਾ ਕਰਨ ਲਈ ਪੱਛਮੀ ਮੀਡੀਆ ਦੀ ਨਿੰਦਾ ਕੀਤੀ ਹੈ।


ਦਰਅਸਲ, ਰਸ਼ੀਅਨ ਟਾਈਮਜ਼ (ਆਰਟੀ) ਨੇ ਪੱਛਮੀ ਮੀਡੀਆ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ਭਾਰਤ ਪਹਿਲੀ ਵਾਰ ਦੁਨੀਆ ਦੀਆਂ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਦੇ ਸੰਗਠਨ ਜੀ-20 ਦੀ ਮੇਜ਼ਬਾਨੀ ਸ਼ਾਨਦਾਰ ਤਰੀਕੇ ਨਾਲ ਕਰ ਰਿਹਾ ਹੈ। ਪਰ ਪੱਛਮੀ ਮੀਡੀਆ ਇਨ੍ਹਾਂ ਗੱਲਾਂ 'ਤੇ ਧਿਆਨ ਨਹੀਂ ਦੇ ਰਿਹਾ ਅਤੇ ਸਿਰਫ਼ ਨਕਾਰਾਤਮਕ ਖ਼ਬਰਾਂ ਹੀ ਛਾਪ ਰਿਹਾ ਹੈ। ਇਹ ਬਹੁਤ ਮੰਦਭਾਗਾ ਹੈ।



ਪੱਛਮੀ ਮੀਡੀਆ ਦਾ ਨਕਾਰਾਤਮਕ ਖ਼ਬਰਾਂ 'ਤੇ ਹੈ ਧਿਆਨ



ਆਰਟੀ ਨੇ ਆਪਣੇ ਲੇਖ ਵਿੱਚ ਕਿਹਾ ਹੈ ਕਿ ਪੱਛਮੀ ਮੀਡੀਆ ਨੇ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਵਿੱਚ ਆਯੋਜਿਤ ਜੀ-20 ਸੰਮੇਲਨ ਦੇ ਸਬੰਧ ਵਿੱਚ ਨਕਾਰਾਤਮਕ ਖ਼ਬਰਾਂ 'ਤੇ ਧਿਆਨ ਕੇਂਦਰਿਤ ਕੀਤਾ ਹੈ। ਵਿਦੇਸ਼ੀ ਪੱਤਰਕਾਰਾਂ ਨੇ ਆਪਣੀਆਂ ਰਿਪੋਰਟਾਂ ਵਿੱਚ ਇਸ ਮੁੱਦੇ ਨੂੰ ਪਹਿਲ ਦਿੱਤੀ ਹੈ ਕਿ ਕਿਵੇਂ ਭਾਰਤੀ ਅਧਿਕਾਰੀਆਂ ਨੇ ਜੀ-20 ਸੰਮੇਲਨ ਤੋਂ ਪਹਿਲਾਂ ਝੁੱਗੀਆਂ ਨੂੰ ਹਟਾਉਣ ਲਈ ਸੁੰਦਰੀਕਰਨ ਦੀ ਮੁਹਿੰਮ ਚਲਾਈ। ਪਰ ਪੱਛਮੀ ਮੀਡੀਆ ਨੇ ਇਹ ਨਹੀਂ ਦਿਖਾਇਆ ਕਿ ਇਸ ਪ੍ਰੋਗਰਾਮ ਲਈ ਭਾਰਤੀ ਅਧਿਕਾਰੀਆਂ ਨੇ ਕਿੰਨੀ ਮਿਹਨਤ ਕੀਤੀ। ਇਸ ਨੂੰ ਸਫ਼ਲ ਬਣਾਉਣ ਲਈ ਉਹ ਕਾਫੀ ਸਮੇਂ ਤੋਂ ਕੰਮ ਕਰ ਰਹੇ ਸਨ।



ਨਕਾਰਾਤਮਕ ਕਹਾਣੀਆਂ ਨੂੰ ਲੱਭਣਾ ਆਸਾਨ 



ਆਰਟੀ ਨੇ ਅੱਗੇ ਕਿਹਾ ਕਿ ਪੱਛਮੀ ਪੱਤਰਕਾਰ ਜੀ-20 ਦੌਰਾਨ ਸਿਰਫ ਨਕਾਰਾਤਮਕ ਕਹਾਣੀਆਂ ਲੱਭ ਰਹੇ ਹਨ। ਉਸ ਦੀ ਇਹ ਰਿਪੋਰਟ ਇਸ ਗੱਲ ਦਾ ਸਬੂਤ ਹੈ ਕਿ ਗ਼ੈਰ-ਪੱਛਮੀ ਦੇਸ਼ਾਂ ਬਾਰੇ ਕੁਝ ਵੀ ਲਿਖਣਾ ਕਿੰਨਾ ਸੌਖਾ ਹੈ। ਰੂਸੀ ਟੀਵੀ ਨੇ ਅੱਗੇ ਕਿਹਾ ਕਿ ਇਸ ਸਮਾਗਮ ਵਿੱਚ ਕੁਝ ਖਾਮੀਆਂ ਸਨ, ਪਰ ਅਜਿਹੀਆਂ ਖਾਮੀਆਂ ਜ਼ਿਆਦਾਤਰ ਦੇਸ਼ਾਂ ਦੀਆਂ ਮੀਟਿੰਗਾਂ ਵਿੱਚ ਹੁੰਦੀਆਂ ਹਨ।



ਬੀਬੀਸੀ ਦੀ ਰਿਪੋਰਟ ਮੁਤਾਬਕ ਭਾਰਤ ਸਰਕਾਰ ਇਸ ਸਮਾਗਮ ਲਈ ਪਾਣੀ ਵਾਂਗ ਪੈਸਾ ਖਰਚ ਰਹੀ ਹੈ। ਇਸ ਇਵੈਂਟ 'ਤੇ 100 ਮਿਲੀਅਨ ਡਾਲਰ ਤੋਂ ਵੱਧ ਖਰਚ ਹੋਣ ਦਾ ਅਨੁਮਾਨ ਹੈ। ਦੇਸ਼ ਦੇ 50 ਤੋਂ ਵੱਧ ਸ਼ਹਿਰਾਂ ਵਿੱਚ ਜੀ-20 ਸੰਮੇਲਨ ਤੋਂ ਪਹਿਲਾਂ ਕਰੀਬ 200 ਮੀਟਿੰਗਾਂ ਹੋ ਚੁੱਕੀਆਂ ਹਨ।