ਨਵੀਂ ਦਿੱਲੀ: ਲੱਦਾਖ ਸਰਹੱਦ (Ladakh border) ‘ਤੇ ਭਾਰਤੀ ਫੌਜ (Indian army) ਤੇ ਚੀਨੀ ਫੌਜ (Chinese army) ਵਿਚਕਾਰ ਤਣਾਅ ਜਾਰੀ ਹੈ। ਹਾਲਾਂਕਿ, ਇਸ ਦੌਰਾਨ ਦੋਵੇਂ ਦੇਸ਼ਾਂ ਤੋਂ ਕਿਹਾ ਗਿਆ ਹੈ ਕਿ ਗੱਲਬਾਤ ਰਾਹੀਂ ਇਸ ਮਸਲੇ ਨੂੰ ਸੁਲਝਾਉਣ ਲਈ ਕੋਸ਼ਿਸ਼ਾਂ ਜਾਰੀ ਹਨ। ਇਸ ਦੌਰਾਨ ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਨੇ ਵੀ ਦੋ ਵਾਰ ਵਿਚੋਲਗੀ ਕਰਨ ਦੀ ਪੇਸ਼ਕਸ਼ ਕੀਤੀ। ਹਾਲਾਂਕਿ ਭਾਰਤ ਤੇ ਚੀਨ ਨੇ ਇਸ ਪ੍ਰਸਤਾਵ ਨੂੰ ਠੁਕਰਾ ਦਿੱਤਾ।


ਹੁਣ ਇਹ ਖ਼ਬਰ ਮਿਲੀ ਹੈ ਕਿ ਚੀਨੀ ਫੌਜ ਦੀਆਂ ਗਤੀਵਿਧੀਆਂ ਐਲਐਲਸੀ ਦੇ ਬਹੁਤ ਨੇੜੇ ਆ ਗਈਆਂ ਹਨ। ਸੂਤਰਾਂ ਨੇ ਕਿਹਾ ਕਿ ਚੀਨੀ ਫੌਜ ਦੇ ਜਵਾਨ ਪਿਛਲੀ ਸਥਿਤੀ ਦੇ ਮੁਕਾਬਲੇ ਹੁਣ 100 ਗਜ਼ਾਂ ਪਿੱਛੇ ਵਾਪਸ ਚਲੇ ਗਏ ਹਨ। ਸਿਰਫ ਇਹ ਹੀ ਨਹੀਂ, ਉਸ ਨੇ ਅਜਿਹਾ ਕੋਈ ਹਮਲਾਵਰ ਰਵੱਈਆ ਨਹੀਂ ਦਿਖਾਇਆ ਹੈ। ਨਾ ਹੀ ਸੈਨਿਕਾਂ ਦੀ ਗਿਣਤੀ ਵਿੱਚ ਕੋਈ ਵਾਧਾ ਹੋਇਆ ਹੈ।

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲੱਦਾਖ ਵਿੱਚ ਚੱਲ ਰਹੇ ਭਾਰਤ-ਚੀਨ ਵਿਵਾਦ ਦੀ ਪਹਿਲੀ ਵਾਰ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਚੀਨ ਨੇ ਪੂਰਬੀ ਲੱਦਾਖ ਵਿਚ ਅਸਲ ਕੰਟਰੋਲ ਰੇਖਾ ‘ਤੇ ਵੱਡੀ ਗਿਣਤੀ ਵਿਚ ਫੌਜਾਂ ਨੂੰ ਤਾਇਨਾਤ ਕੀਤਾ ਹੈ। ਹਾਲਾਂਕਿ, ਭਾਰਤ ਨੇ ਇਸ ਸਥਿਤੀ ਨਾਲ ਨਜਿੱਠਣ ਲਈ ਸਾਰੇ ਲੋੜੀਂਦੇ ਕਦਮ ਚੁੱਕੇ ਹਨ। ਰਾਜਨਾਥ ਨੇ ਅੱਗੇ ਕਿਹਾ ਕਿ ਸਰਹੱਦੀ ਵਿਵਾਦ ਦੇ ਮਾਮਲੇ ਵਿੱਚ ਦੋਵਾਂ ਦੇਸ਼ਾਂ ਦੇ ਸੀਨੀਅਰ ਸੈਨਿਕ ਅਧਿਕਾਰੀਆਂ ਵਿਚਾਲੇ 6 ਜੂਨ ਨੂੰ ਮੀਟਿੰਗ ਹੋਣੀ ਹੈ।

ਇਸ ਮਹੀਨੇ ਭਾਰਤੀ ਤੇ ਚੀਨੀ ਫੌਜੀਆਂ ਵਿਚਾਲੇ ਤਿੰਨ ਝੜੱਪਾਂ ਹੋ ਚੁੱਕੀਆਂ ਹਨ। ਭਾਰਤੀ ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਇਨ੍ਹਾਂ ਘਟਨਾਵਾਂ ਬਾਰੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਭਾਰਤੀ ਸੈਨਿਕ ਆਪਣੀ ਸਰਹੱਦ ਦੇ ਅੰਦਰ ਗਤੀਵਿਧੀਆਂ ਕਰਦੇ ਹਨ। ਭਾਰਤੀ ਫੌਜ ਦੀ ਅਸਲ ਕੰਟਰੋਲ ਰੇਖਾ (ਐਲਏਸੀ) ਤੋਂ ਬਾਹਰ ਦੀਆਂ ਗਤੀਵਿਧੀਆਂ ਸਹੀ ਨਹੀਂ ਹਨ। ਅਸਲ ‘ਚ ਇਹ ਚੀਨ ਦੀਆਂ ਕਾਰਵਾਈਆਂ ਹਨ, ਜਿਸਦੇ ਕਾਰਨ ਸਾਡੀ ਨਿਯਮਤ ਗਸ਼ਤ ਰੁੱਕਦੀ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904