Corona virus: ਕੋਰੋਨਾ ਮਹਾਮਾਰੀ ਦੇ ਚੱਲਦਿਆਂ ਦੁਨੀਆਂ 'ਚ ਕਾਮਯਾਬ ਵੈਕਸੀਨ ਦੇ ਆਉਣ ਤਕ ਮੌਤ ਦਾ ਅੰਕੜਾ ਦੋ ਮਿਲੀਅਨ ਤਕ ਹੋ ਸਕਦਾ ਹੈ। ਵਿਸ਼ਵ ਸਿਹਤ ਸੰਗਠਨ ਦੇ ਇਕ ਅਧਿਕਾਰੀ ਨੇ ਸ਼ੁੱਕਰਵਾਰ ਕਿਹਾ ਕਿ ਮਹਾਮਾਰੀ ਨੂੰ ਰੋਕਣ ਲਈ ਠੋਸ ਕਾਰਵਾਈ ਨਾ ਕਰਨ 'ਤੇ ਅੰਕੜਾ ਵਧ ਸਕਦਾ ਹੈ।


ਚੀਨ 'ਚ ਕੋਰੋਨਾ ਵਾਇਰਸ ਦਾ ਪਤਾ ਲੱਗਣ ਤੋਂ ਬਾਅਦ 9 ਮਹੀਨਿਆਂ 'ਚ ਮੌਤਾਂ ਦੀ ਸੰਖਿਆ ਕਰੀਬ ਇਕ ਮਿਲੀਅਨ ਹੋਣ ਜਾ ਰਹੀ ਹੈ। WHO 'ਚ ਐਮਰਜੈਂਸੀ ਪ੍ਰੋਗਰਾਮ ਦੇ ਪ੍ਰਮੁੱਖ ਮਾਇਕ ਰਿਆਨ ਨੇ ਕਿਹਾ, 'ਨੌਜਵਾਨਾਂ ਨੂੰ ਹਾਲ ਹੀ 'ਚ ਹੋਏ ਇਨਫੈਕਸ਼ਨ ਵਾਧੇ ਦਾ ਜ਼ਿੰਮੇਵਾਰ ਨਹੀਂ ਠਹਿਰਾਇਆ ਜਾਣਾ ਚਾਹੀਦਾ। ਹਾਲਾਂਕਿ ਇਹ ਚਿੰਤਾ ਦੀ ਗੱਲ ਹੈ ਕਿ ਦੁਨੀਆਂ 'ਚ ਸਖਤੀ ਤੇ ਲੌਕਡਾਊਨ 'ਚ ਢਿੱਲ ਦੇਣ ਤੋਂ ਬਾਅਦ ਨੌਜਵਾਨਾਂ 'ਚ ਕੋਰੋਨਾ ਵਾਇਰਸ ਫੈਲ ਰਿਹਾ ਹੈ।'


ਉਨ੍ਹਾਂ ਉਮੀਦ ਜਤਾਈ ਕਿ ਅਸੀਂ ਇਕ-ਦੂਜੇ 'ਤੇ ਇਲਜ਼ਾਮ ਲਾਉਣਾ ਬੰਦ ਕਰਾਂਗੇ। ਸਿਰਫ ਇਸ ਵਜ੍ਹਾ ਨਾਲ ਵਾਇਰਸ ਦੇ ਮਾਮਲਿਆਂ 'ਚ ਵਾਧਾ ਨੌਜਵਾਨਾਂ ਕਾਰਨ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ, ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਨੌਜਵਾਨ ਨੂੰ ਇਕ ਬਜ਼ੁਰਗ ਦੀ ਲੋੜ ਹੁੰਦੀ ਹੈ ਜੋ ਉਸ ਨੂੰ ਸਹੀ ਦਿਸ਼ਾ ਅਤੇ ਸਲਾਹ ਦੇ ਸਕੇ।


ਉਨ੍ਹਾਂ ਦੱਸਿਆ ਕਿ ਵੱਡੇ ਇਕੱਠ ਮਹਾਮਾਰੀ ਨੂੰ ਵਧਾਉਣ ਦਾ ਕਾਰਨ ਬਣ ਰਹੇ ਹਨ ਅਤੇ ਇਸ 'ਚ ਹਰ ਉਮਰ ਦੇ ਲੋਕ ਸ਼ਾਮਲ ਹਨ। ਵੈਕਸੀਨ ਲਈ ਚਲਾਏ ਜਾ ਰਹੇ ਪ੍ਰੋਗਰਾਮ COVAX 'ਚ ਚੀਨ ਦੇ ਸ਼ਾਮਲ ਹੋਣ ਲਈ WHO ਦੀ ਗੱਲਬਾਤ ਜਾਰੀ ਹੈ। ਜਿਸ ਨਾਲ ਦੁਨੀਆਂ 'ਚ ਕੋਵਿਡ 19 ਵੈਕਸੀਨ ਦਾ ਤੇਜ਼ ਗਤੀ ਨਾਲ ਨਿਰਮਾਣ ਅਤੇ ਵੰਡ ਯਕੀਨੀ ਬਣਾਈ ਜਾ ਸਕੇ।


ਲੈਂਡਿੰਗ ਦੌਰਾਨ ਜ਼ਮੀਨ ਨਾਲ ਟਕਰਾਇਆ ਜਹਾਜ਼, ਹਵਾਈ ਫੌਜ ਦੇ 25 ਜਵਾਨਾਂ ਦੀ ਮੌਤ


WHO ਦੇ ਸੀਨੀਅਰ ਸਲਾਹਕਾਰ ਬ੍ਰੂਸ ਏਅਲਵਾਰਡ ਨੇ ਕਿਹਾ, ਸਾਡੀ ਗੱਲਬਾਤ ਚੀਨ ਦੇ ਨਾਲ ਉਸਦੀ ਭੂਮਿਕਾ ਨੂੰ ਲੈਕੇ ਹੋ ਰਹੀ ਹੈ। ਜਿਸ ਨਾਲ ਸਾਨੂੰ ਅੱਗੇ ਵਧਾਉਣ 'ਚ ਮਦਦ ਮਿਲੇਗੀ। ਉਨ੍ਹਾਂ ਤਾਇਵਾਨ ਦੇ WHO ਦੇ ਪ੍ਰੋਗਰਾਮ 'ਚ ਸ਼ਾਮਲ ਹੋਣ ਦੀ ਪੁਸ਼ਟੀ ਕੀਤੀ। ਤਾਇਵਾਨ WHO ਦਾ ਮੈਂਬਰ ਦੇਸ਼ ਨਹੀਂ ਹੈ। WHO ਦੇ COVAX ਪ੍ਰੋਗਰਾਮ 'ਚ ਸ਼ਾਮਲ ਹੋਣ ਵਾਲੇ ਦੇਸ਼ਾਂ ਦੀ ਸੰਖਿਆ 159 ਹੋ ਗਈ ਹੈ। ਜਦਕਿ 34 ਦੇਸ਼ਾਂ ਨੇ ਫਿਲਹਾਲ ਫੈਸਲਾ ਨਹੀਂ ਲਿਆ।


ਇਮਰਾਨ ਖਾਨ ਨੇ ਯੂਐਨ 'ਚ ਭਾਰਤ ਖਿਲਾਫ ਉਗਲਿਆ ਜ਼ਹਿਰ, ਕੂਟਨੀਤਿਕ ਲਿਹਾਜ਼ ਤੇ ਮਰਿਆਦਾ ਦੀਆਂ ਉਡਾਈਆਂ ਧੱਜੀਆਂ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ