WHO on Covid-19 : ਵਿਸ਼ਵ ਸਿਹਤ ਸੰਗਠਨ (WHO) ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਹੈ ਕਿ ਵਿਸ਼ਵ ਸਿਹਤ ਐਮਰਜੈਂਸੀ ( Global Health Emergency ) ਵਜੋਂ ਕੋਵਿਡ-19 ਮਹਾਂਮਾਰੀ ਹੁਣ ਖ਼ਤਮ ਹੋ ਗਈ ਹੈ। WHO ਦੇ ਡਾਇਰੈਕਟਰ ਜਨਰਲ ਡਾ: ਟੇਡਰੋਸ ਅਡਾਨੋਮ ਘੇਬਰੇਅਸਸ ਨੇ ਕੋਵਿਡ-19 ਅਤੇ ਵਿਸ਼ਵ ਸਿਹਤ ਮੁੱਦਿਆਂ 'ਤੇ ਮੀਡੀਆ ਬ੍ਰੀਫਿੰਗ ਨੂੰ ਸੰਬੋਧਨ ਕਰਦੇ ਹੋਏ ਇਹ ਐਲਾਨ ਕੀਤਾ। ਉਸਨੇ ਕਿਹਾ, “ਬਹੁਤ ਉਮੀਦ ਦੇ ਨਾਲ, ਮੈਂ ਦੁਨੀਆ ਤੋਂ ਕੋਵਿਡ -19 ਦੇ ਅੰਤ ਦਾ ਐਲਾਨ ਕਰਦਾ ਹਾਂ। ਹਾਲਾਂਕਿ ਇਸਦਾ ਮਤਲਬ ਇਹ ਨਹੀਂ ਹੋਵੇਗਾ ਕਿ ਦੁਨੀਆ 'ਤੇ ਕੋਵਿਡ -19 ਦਾ ਕੋਈ ਖਤਰਾ ਨਹੀਂ ਹੋਵੇਗਾ।


 ਇਹ ਵੀ ਪੜ੍ਹੋ : 600 ਭਾਰਤੀ ਮਛੇਰਿਆਂ ਨੂੰ ਰਿਹਾਅ ਕਰੇਗਾ ਪਾਕਿਸਤਾਨ, ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਦੀ ਭਾਰਤ ਫੇਰੀ ਦੌਰਾਨ ਲਿਆ ਇਹ ਫੈਸਲਾ

WHO ਦੇ ਡਾਇਰੈਕਟਰ ਜਨਰਲ ਨੇ ਅੱਗੇ ਕਿਹਾ ਕਿ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ, ਦੁਨੀਆ ਭਰ ਵਿੱਚ ਹਜ਼ਾਰਾਂ ਲੋਕ ਅਜੇ ਵੀ ਇਸ ਮਹਾਂਮਾਰੀ ਕਾਰਨ ਆਪਣੀਆਂ ਜਾਨਾਂ ਲਈ ਲੜ ਰਹੇ ਹਨ ਅਤੇ ਲੱਖਾਂ ਲੋਕ ਕੋਵਿਡ-19 ਤੋਂ ਬਾਅਦ ਦੀ ਸਥਿਤੀ ਦੇ ਪ੍ਰਭਾਵਾਂ ਨਾਲ ਜੀ ਰਹੇ ਹਨ।

 

 ਇਹ ਵੀ ਪੜ੍ਹੋ : ਰਾਜੌਰੀ ਤੋਂ ਬਾਅਦ ਬਾਰਾਮੂਲਾ 'ਚ ਵੀ ਮੁੱਠਭੇੜ , ਇਕ ਅੱਤਵਾਦੀ ਢੇਰ, ਕੱਲ੍ਹ ਬਲਾਸਟ 'ਚ ਸ਼ਹੀਦ ਹੋਏ ਸੀ ਪੰਜ ਜਵਾਨ

WHO ਨੇ ਜਨਵਰੀ 2020 ਵਿੱਚ ਕੋਵਿਡ -19 ਨੂੰ ਘੋਸ਼ਿਤ ਕੀਤਾ ਸੀ ਗਲੋਬਲ ਐਮਰਜੈਂਸੀ  

ਟੇਡਰੋਸ ਨੇ ਕਿਹਾ, 30 ਜਨਵਰੀ 2020 ਨੂੰ ਅੰਤਰਰਾਸ਼ਟਰੀ ਸਿਹਤ ਨਿਯਮਾਂ ਦੇ ਤਹਿਤ ਬੁਲਾਈ ਗਈ ਐਮਰਜੈਂਸੀ ਕਮੇਟੀ ਦੀ ਸਲਾਹ 'ਤੇ ਮੈਂ ਕੋਵਿਡ -19 ਦੇ ਵਿਸ਼ਵਵਿਆਪੀ ਪ੍ਰਕੋਪ ਨੂੰ ਐਮਰਜੈਂਸੀ ਘੋਸ਼ਿਤ ਕੀਤਾ ਸੀ। ਉਨ੍ਹਾਂ ਅੱਗੇ ਕਿਹਾ ਕਿ ਉਸ ਤੋਂ ਬਾਅਦ 3 ਸਾਲਾਂ ਵਿੱਚ ਕੋਵਿਡ -19 ਨੇ ਸਾਡੀ ਦੁਨੀਆ ਨੂੰ ਉਲਟਾ ਦਿੱਤਾ ਹੈ। WHO ਨੂੰ ਲਗਭਗ 7 ਮਿਲੀਅਨ ਮੌਤਾਂ ਦੀ ਰਿਪੋਰਟ ਕੀਤੀ ਗਈ ਹੈ ਪਰ ਅਸੀਂ ਜਾਣਦੇ ਹਾਂ ਕਿ ਮਰਨ ਵਾਲਿਆਂ ਦੀ ਗਿਣਤੀ ਕਈ ਗੁਣਾ ਵੱਧ ਹੈ - ਘੱਟੋ ਘੱਟ 20 ਮਿਲੀਅਨ।

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।