ਵੁਹਾਨ: ਵਿਸ਼ਵ ਸਿਹਤ ਸੰਗਠਨ ਦੇ ਮਾਹਿਰ ਕੋਰੋਨਾ ਵਾਇਰਸ ਦੀ ਸ਼ੁਰੂਆਤ ਦੇ ਮਾਮਲੇ 'ਚ ਆਪਣੀ ਜਾਂਚ ਸ਼ੁਰੂ ਕਰਨ ਲਈ ਅੱਜ ਵੁਹਾਨ ਸ਼ਹਿਰ ਦਾ ਦੌਰਾ ਕਰਨਗੇ। ਵੁਹਾਨ ਸ਼ਹਿਰ 'ਚ ਸਾਲ 2019 ਦੇ ਦਸੰਬਰ ਮਹੀਨੇ 'ਚ ਸਭ ਤੋਂ ਪਹਿਲਾਂ ਕੋਰੋਨਾ ਵਾਇਰਸ ਦਾ ਪਤਾ ਲੱਗਾ ਸੀ।


f ਦੱਸਿਆ ਜਾ ਰਿਹਾ ਹੈ ਕਿ ਦਲ ਸਿੰਗਾਪੁਰ ਤੋਂ ਵੁਹਾਨ ਲਈ ਉਡਾਣ ਭਰੇਗਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਆਨ ਨੇ ਮੰਗਲਵਾਰ ਕਿਹਾ ਕਿ ਮਾਹਿਰ ਵੀਰਵਾਰ ਵੁਹਾਨ ਪਹੁੰਚਣਗੇ।


ਉਨ੍ਹਾਂ ਦੇ ਪ੍ਰੋਗਰਾਮ ਦਾ ਹੋਰ ਬਿਓਰਾ ਨਹੀਂ ਐਲਾਨਿਆ ਗਿਆ ਤੇ ਚੀਨ ਸਰਕਾਰ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਵੀ ਕੋਈ ਜਾਣਕਾਰੀ ਨਹੀਂ ਦਿੱਤੀ। ਕਈ ਮਹੀਨਿਆਂ ਤੋਂ ਇਸ ਦੌਰੇ ਦੀ ਉਮੀਦ ਕੀਤੀ ਜਾ ਰਹੀ ਸੀ। WHO ਦੇ ਮੁਖੀ ਨੇ ਪਿਛਲੇ ਮਹੀਨੇ ਇਸ ਗੱਲ 'ਤੇ ਨਿਰਾਸ਼ਾ ਜਤਾਈ ਸੀ ਕਿ ਇਸ ਦੌਰੇ ਨੂੰ ਅੰਤਿਮ ਰੂਪ ਦੇਣ 'ਚ ਕਾਫੀ ਸਮਾਂ ਲੱਗ ਰਿਹਾ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ