Viral Video: ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਇੱਕ ਦਿਲ ਦਹਿਲਾ ਦੇਣ ਵਾਲਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਮਾਂ ਆਪਣੀ ਧੀ ਨੂੰ ਬੇਰਹਿਮੀ ਨਾਲ ਕੁੱਟਦੀ ਨਜ਼ਰ ਆ ਰਹੀ ਹੈ। ਵਾਇਰਲ ਵੀਡੀਓ ਗੁਜਰਾਤ ਦਾ ਦੱਸਿਆ ਜਾ ਰਿਹਾ ਹੈ। ਹਾਲਾਂਕਿ, FPJ ਵੀਡੀਓਜ਼ ਦੀ ਪ੍ਰਮਾਣਿਕਤਾ ਅਤੇ ਪੁਸ਼ਟੀਕਰਨ ਦੀ ਗਰੰਟੀ ਨਹੀਂ ਦਿੰਦਾ ਹੈ।


ਜਾਣਕਾਰੀ ਮੁਤਾਬਕ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਕਈ ਪੱਤਰਕਾਰਾਂ ਅਤੇ ਉਪਭੋਗਤਾਵਾਂ ਦੁਆਰਾ ਸਾਂਝਾ ਕੀਤਾ ਗਿਆ ਸੀ। ਪਰੇਸ਼ਾਨ ਕਰਨ ਵਾਲੇ ਵੀਡੀਓ ਵਿੱਚ ਇੱਕ ਔਰਤ ਨਜ਼ਰ ਆ ਰਹੀ ਹੈ, ਉਹ ਆਪਣੇ ਆਪ ਨੂੰ ਕੁੜੀ ਦੀ ਮਾਂ ਕਹਿ ਰਹੀ ਅਤੇ ਉਹ ਵੀਡੀਓ ਵਿੱਚ ਕੁੜੀ ਦੀ ਬੇਰਹਿਮੀ ਨਾਲ ਕੁੱਟਮਾਰ ਕਰਦੀ ਨਜ਼ਰ ਆ ਰਹੀ ਹੈ। ਉੱਥੇ ਹੀ ਛੋਟੀ ਹੀ ਜਿਹੀ ਬੱਚੀ ਮਦਦ ਲਈ ਰੋ ਰਹੀ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਉਹ ਛੋਟੀ ਜਿਹੀ ਬੱਚੀ ਦਾ ਗਲਾ ਘੁਟਣ ਦੀ ਵੀ ਕੋਸ਼ਿਸ਼ ਕਰਦੀ ਹੈ। ਉਹ ਅਜਿਹਾ ਇੱਕ ਵਾਰ ਨਹੀਂ ਸਗੋਂ ਦੋ ਵਾਰ ਕਰਦੀ ਹੈ। ਬਾਅਦ ਵਿੱਚ, ਉਹ ਲੜਕੀ ਨੂੰ ਦੂਜੇ ਕਮਰੇ ਵਿੱਚ ਲੈ ਜਾਂਦੀ ਹੈ। 


ਇਹ ਵੀ ਪੜ੍ਹੋ: 'ਮੇਰੇ ਪੰਜ ਸਾਲ ਬਰਬਾਦ ਕੀਤੇ, ਹੁਣ ਲਾਸ਼ ਨੂੰ', ਗਰਲਫ੍ਰੈਂਡ ਨੇ ਕੀਤਾ ਬ੍ਰੇਕਅੱਪ ਤਾਂ ਲੈਬ ਟੈਕਨੀਸ਼ੀਅਨ ਨੇ 40 ਟੀਕੇ ਲਗਾ ਕੇ ਲਈ ਜਾਨ






ਵੀਡੀਓ ਦੇਖ ਕੇ ਲੋਕ ਹੈਰਾਨ ਰਹਿ ਗਏ ਅਤੇ ਸੋਚਣ ਲੱਗ ਪਏ ਕਿ ਇਕ ਮਾਂ ਇੰਨੀ ਪੱਥਰ ਦਿਲ ਕਿਵੇਂ ਹੋ ਸਕਦੀ ਹੈ। ਜਿਸ ਤਰ੍ਹਾਂ ਉਹ ਆਪਣੀ ਬੱਚੀ ਦੀ ਕੁੱਟਮਾਰ ਕਰ ਰਹੀ ਹੈ, ਉਦਾਂ ਦਿਲ ਕੰਬ ਜਾਵੇਗਾ। ਲੋਕ ਇਹ ਵੀ ਦੇਖ ਕੇ ਹੈਰਾਨ ਸਨ ਕਿ ਵੀਡੀਓ ਕੌਣ ਰਿਕਾਰਡ ਕਰ ਰਿਹਾ ਸੀ ਅਤੇ ਵੀਡੀਓ ਰਿਕਾਰਡ ਕਰਨ ਵਾਲੇ ਵਿਅਕਤੀ ਨੇ ਕੁੱਟਮਾਰ ਕਰ ਰਹੀ ਔਰਤ ਨੂੰ ਰੋਕਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਗਈ। ਨੇਟੀਜ਼ਨਾਂ ਨੇ ਇਹ ਵੀ ਸਵਾਲ ਕੀਤਾ ਕਿ ਕੀ ਇਹ ਵੀਡੀਓ ਕੁੜੀ ਦੇ ਪਿਓ ਨੇ ਰਿਕਾਰਡ ਕੀਤੀ ਸੀ, ਜੇਕਰ ਅਜਿਹਾ ਕੁਝ ਹੈ ਤਾਂ ਦੋਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। 


ਇਹ ਵੀ ਪੜ੍ਹੋ: Hardeep Singh Nijjar Murder: ਕੈਨੇਡਾ ਨੇ ਹਰਦੀਪ ਸਿੰਘ ਨਿੱਝਰ ਕਤਲਕਾਂਡ 'ਚ ਚੌਥਾ ਦੋਸ਼ੀ ਕੀਤਾ ਗ੍ਰਿਫ਼ਤਾਰ