ਕਹਿੰਦੇ ਜਦੋਂ ਤੱਕ ਜਿਸ ਦੀ ਲਿਖੀ ਹੈ, ਉਸ ਨੇ ਇਸ ਦੁਨੀਆ ਵਿੱਚ ਰਹਿਣਾ ਹੀ ਹੈ, ਭਾਵੇਂ ਉਸ ਨੂੰ ਜਿੰਨੀ ਮਰਜ਼ੀ ਤਕਲੀਫ ਕਿਉਂ ਨਾ ਹੋ ਜਾਵੇ ਜਾਂ ਉਸ ਨਾਲ ਵੱਡਾ ਹਾਦਸਾ ਹੀ ਕਿਉਂ ਨਾ ਵਾਪਰ ਜਾਵੇ। ਅੱਜ ਤੁਹਾਨੂੰ ਅਜਿਹੇ ਅਜੀਬੋ-ਗਰੀਬ ਮਾਮਲੇ ਬਾਰੇ ਦੱਸਣ ਲੱਗੇ ਹਾਂ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਦੱਸ ਦਈਏ ਕਿ ਇਹ ਮਾਮਲਾ ਦੱਖਣ-ਪੂਰਬੀ ਚੀਨ ਦੇ ਜਿਆਂਗਸੀ ਸੂਬੇ ਦੇ ਲੇਪਿੰਗ ਦਾ ਹੈ। ਇੱਥੇ ਇੱਕ 44 ਸਾਲਾ ਮਹਿਲਾ 12ਵੀਂ ਮੰਜ਼ਿਲ ਤੋਂ ਡਿੱਗਣ ਦੇ ਬਾਵਜੂਦ ਬਚ ਗਈ ਅਤੇ ਡਿੱਗਣ ਤੋਂ ਤੁਰੰਤ ਬਾਅਦ ਆਪਣੇ ਪਤੀ ਨੂੰ ਆਵਾਜ਼ ਲਾਈ, "ਮੈਂ ਹਾਲੇ ਮਰੀ ਨਹੀਂ ਹਾਂ। 120 'ਤੇ ਕਾਲ ਕਰੋ।"
ਕਿਵੇਂ ਵਾਪਰਿਆ ਇਹ ਭਿਆਨਕ ਹਾਦਸਾ?
ਇਹ ਹੈਰਾਨ ਕਰਨ ਵਾਲੀ ਘਟਨਾ 13 ਮਈ ਨੂੰ ਵਾਪਰੀ। ਪੇਂਗ ਹੁਈਫਾਂਗ ਨਾਮ ਦੀ ਮਹਿਲਾ ਆਪਣੇ ਪਤੀ ਦੀ ਮਦਦ ਕਰ ਰਹੀ ਸੀ ਜੋ ਖਿੜਕੀਆਂ ਲਗਾਉਣ ਦਾ ਕੰਮ ਕਰਦਾ ਹੈ। ਉਹ ਇੱਕ ਕਲਾਇੰਟ ਦੀ ਬਾਲਕੋਨੀ ਨੂੰ ਸੀਲ ਕਰਨ ਦਾ ਕੰਮ ਕਰ ਰਿਹਾ ਸੀ। ਉਹ ਇੱਕ ਕਰੇਨ ਦੀ ਵਰਤੋਂ ਕਰਕੇ ਇੱਕ ਬਹੁਤ ਭਾਰੀ ਖਿੜਕੀ ਨੂੰ ਉੱਤੇ ਚੁੱਕ ਰਹੇ ਸਨ।
ਜਿਵੇਂ ਹੀ ਖਿੜਕੀ 12ਵੀਂ ਮੰਜ਼ਿਲ 'ਤੇ ਪਹੁੰਚੀ ਤਾਂ ਅਚਾਨਕ ਹੇਠਾਂ ਆਉਣ ਲੱਗ ਪਈ ਅਤੇ ਇਸਦੇ ਨਾਲ ਹੀ, ਪੇਂਗ ਜੋ ਕਿ ਖਿੜਕੀ ਨੂੰ ਉੱਪਰ ਖਿੱਚਣ ਵਿੱਚ ਮਦਦ ਕਰ ਰਿਹਾ ਸੀ, ਉਹ ਵੀ ਨਾਲ ਹੀ ਡਿੱਗ ਪਈ। ਪੇਂਗ ਨੇ ਕਿਹਾ ਕਿ ਹਾਦਸੇ ਦੌਰਾਨ ਉਸਨੂੰ ਲੱਗਿਆ ਸੀ ਕਿ ਉਹ ਮਰਨ ਵਾਲੀ ਹੈ ਪਰ ਖੁਸ਼ਕਿਸਮਤੀ ਨਾਲ ਉਹ ਬਚ ਗਈ। ਜਿਵੇਂ ਹੀ ਉਹ ਡਿੱਗੀ, ਉਸਨੇ ਤੁਰੰਤ ਆਪਣੇ ਪਤੀ ਨੂੰ ਆਵਾਜ਼ ਮਾਰੀ ਕਿ ਉਹ ਮਰੀ ਨਹੀਂ ਹੈ ਅਤੇ ਉਸਨੂੰ ਜਲਦੀ ਨਾਲ 120 'ਤੇ ਕਾਲ ਕਰਨ ਲਈ ਕਿਹਾ।
ਪੇਂਗ ਦੀ ਜਾਨ ਇਸ ਕਰਕੇ ਬਚ ਗਈ ਕਿਉਂਕਿ ਉਹ ਸਿੱਧਾ ਜ਼ਮੀਨ 'ਤੇ ਡਿੱਗਣ ਦੀ ਬਜਾਏ ਇੱਕ ਟੈਂਟ ਵਰਗੀ ਛੱਤਰੀ 'ਤੇ ਡਿੱਗ ਪਈ। ਜਿਸ ਕਰਕੇ ਉਸ ਦਾ ਥੋੜਾ ਬਚਾਅ ਹੋ ਗਿਆ। ਪੇਂਗ ਦੀਆਂ ਦੋਵੇਂ ਲੱਤਾਂ ਅਤੇ ਪਿੱਠ ਦੇ ਹੇਠਲੇ ਹਿੱਸੇ ਵਿੱਚ ਗੰਭੀਰ ਸੱਟਾਂ ਲੱਗੀਆਂ ਹਨ ਪਰ ਡਾਕਟਰਾਂ ਦਾ ਕਹਿਣਾ ਹੈ ਕਿ ਉਹ ਛੇ ਮਹੀਨਿਆਂ ਵਿੱਚ ਪੂਰੀ ਤਰ੍ਹਾਂ ਠੀਕ ਹੋ ਜਾਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।