ਸਾਵਧਾਨ! ਜਨਾਬ ਇੰਜ ਵੀ ਹੋ ਸਕਦਾ ਤਲਾਕ
ਏਬੀਪੀ ਸਾਂਝਾ | 20 Feb 2018 02:48 PM (IST)
ਨਵੀਂ ਦਿੱਲੀ: ਤੁਸੀਂ ਮੀਆਂ-ਬੀਵੀ ਵਿਚਾਲੇ ਹੋਣ ਵਾਲੇ ਪੰਗਿਆਂ ਬਾਰੇ ਤਾਂ ਬਹੁਤ ਸੁਣਿਆ ਹੋਵੇਗਾ ਪਰ ਅੱਜ ਜਿਹੜੀ ਖਬਰ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਅਜਿਹੀ ਖਬਰ ਪਹਿਲਾਂ ਸ਼ਾਇਦ ਹੀ ਕਦੇ ਸੁਣੀ ਹੋਵੇਗੀ। ਮਿਸਰ ਵਿੱਚ ਇੱਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਪਤਨੀ ਨੇ ਆਪਣੇ ਪਤੀ ਨੂੰ ਸਿਰਫ ਇਸ ਕਾਰਨ ਤਲਾਕ ਦੇ ਦਿੱਤਾ ਕਿਉਂਕਿ ਉਹ ਕਾਜੂੰਸ ਸੀ। ਉਸ ਨੇ ਪਤਨੀ ਦੇ ਮੰਗ 'ਤੇ ਸ਼ਾਵਰਮਾ (ਖਾਣ ਵਾਲੀ ਚੀਜ਼) ਖਰੀਦਣ ਤੋਂ ਇਨਕਾਰ ਕਰ ਦਿੱਤਾ ਸੀ। ਸ਼ਾਵਰਮਾ ਮਿਸਰ ਮੁਲਕ ਦੀ ਇੱਕ ਖੇਤਰੀ ਡਿਸ਼ ਹੈ। ਮਿਸਰ ਦੇ ਨਿਊਜ਼ ਪੋਰਟਲ ਰਾਹੀਂ ਇਹ ਖਬਰ ਆਈ ਹੈ। ਦੋਹਾਂ ਦਾ ਵਿਆਹ ਸਿਰਫ 40 ਦਿਨ ਪਹਿਲਾਂ ਹੀ ਹੋਇਆ ਸੀ। ਦੋਵੇਂ ਪਹਿਲੀ ਵਾਰ ਮਾਰਕੀਟ ਗਏ। ਔਰਤ ਨੇ ਕਿਹਾ, "ਸਾਡੀ ਅਰੇਂਜ ਮੈਰਿਜ ਹੋਈ ਸੀ। ਮੈਂ ਉਸ ਨੂੰ ਸਿਰਫ ਦੋ ਮਹੀਨੇ ਤੋਂ ਹੀ ਜਾਣਦੀ ਸੀ। ਮੈਨੂੰ ਇਹ ਨਹੀਂ ਪਤਾ ਸੀ ਕਿ ਉਹ ਇੰਨਾ ਕੰਜੂਸ ਹੈ।" ਉਸ ਨੇ ਇਹ ਵੀ ਕਿਹਾ ਸੀ ਕਿ ਉਹ ਕਦੇ ਬਾਹਰ ਨਹੀਂ ਜਾਂਦਾ ਕਿਉਂਕਿ ਇਸ ਨਾਲ ਪੈਸੇ ਦੀ ਬਰਬਾਦੀ ਹੁੰਦੀ ਹੈ। ਵਿਆਹ ਤੋਂ ਬਾਅਦ ਔਰਤ ਆਪਣੇ ਪਤੀ ਨੂੰ ਕਹਿੰਦੀ ਰਹੀ ਕਿ ਉਸ ਨੂੰ ਘੁੰਮਾਉਣ ਵਾਸਤੇ ਕਿਤੇ ਬਾਹਰ ਲੈ ਕੇ ਜਾਵੇ। ਦੋਵੇਂ ਪਹਿਲੀ ਵਾਰ ਘੁੰਮਣ ਗਏ ਤਾਂ ਪਤਨੀ ਨੇ ਸ਼ਾਵਰਮਾ ਲੈਣ ਦੀ ਗੱਲ ਕੀਤੀ। ਪਤੀ ਨੇ ਨਹੀਂ ਖਰੀਦਿਆ। ਪਤੀ ਨੇ ਕਿਹਾ ਕਿ ਸ਼ਵਾਰਮਾ ਦੀ ਥਾਂ ਉਸ ਨੂੰ ਜੂਸ ਲੈ ਦਿੱਤਾ ਸੀ। ਪਤਨੀ ਨੇ ਘਰ ਵਾਪਸ ਆ ਕੇ ਤਲਾਕ ਦੇ ਦਿੱਤਾ। ਫਿਲਹਾਲ ਇਹ ਮਾਮਲਾ ਮਿਸਰ ਦੀ ਕੋਰਟ ਵਿੱਚ ਚੱਲ ਰਿਹਾ ਹੈ।