Tour bus crash in New York: ਨਿਊਯਾਰਕ ਵਿੱਚ ਨਿਆਗਰਾ ਫਾਲਸ ਤੋਂ ਨਿਊਯਾਰਕ ਸਿਟੀ ਜਾ ਰਹੀ ਇੱਕ ਸੈਲਾਨੀ ਬੱਸ ਪਲਟ ਗਈ, ਜਿਸ ਕਾਰਨ 5 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਦੱਸ ਦੇਈਏ ਕਿ ਇਹ ਹਾਦਸਾ ਸ਼ੁੱਕਰਵਾਰ ਨੂੰ ਵਾਪਰਿਆ। ਨਿਊਯਾਰਕ ਸਟੇਟ ਪੁਲਿਸ ਦੇ ਮੇਜਰ ਆਂਦਰੇ ਰੇਅ ਨੇ ਮੀਡੀਆ ਨੂੰ ਦੱਸਿਆ ਕਿ ਬੱਸ ਡਰਾਈਵਰ ਨੇ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਬੱਸ ਪਲਟ ਗਈ। ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਦੁਪਹਿਰ 12:30 ਵਜੇ ਦੇ ਕਰੀਬ ਵਾਪਰਿਆ।

ਬੱਸ ਵਿੱਚ 54 ਯਾਤਰੀ ਸਵਾਰ ਸਨ। ਜ਼ਿਆਦਾਤਰ ਯਾਤਰੀਆਂ ਨੇ ਸੀਟ ਬੈਲਟ ਨਹੀਂ ਲਗਾਈ ਹੋਈ ਸੀ, ਜਿਸ ਕਾਰਨ ਹਾਦਸੇ ਦੌਰਾਨ ਖਿੜਕੀਆਂ ਟੁੱਟਣ ਕਾਰਨ ਕਈ ਯਾਤਰੀ ਬੱਸ ਵਿੱਚੋਂ ਡਿੱਗ ਪਏ।

ਬੱਸ ਵਿੱਚ ਜ਼ਿਆਦਾਤਰ ਭਾਰਤ, ਚੀਨ ਅਤੇ ਫਿਲੀਪੀਨਜ਼ ਦੇ ਯਾਤਰੀ

ਨਿਊਯਾਰਕ ਸਟੇਟ ਪੁਲਿਸ ਦੇ ਬੁਲਾਰੇ ਟਰੂਪਰ ਜੇਮਜ਼ ਓ'ਕਲਾਘਨ ਨੇ ਦੱਸਿਆ, "ਬੱਸ ਵਿੱਚ ਬੱਚੇ ਵੀ ਸਨ। ਜ਼ਿਆਦਾਤਰ ਯਾਤਰੀ ਭਾਰਤੀ, ਚੀਨੀ ਅਤੇ ਫਿਲੀਪੀਨਜ਼ ਮੂਲ ਦੇ ਸਨ।" ਜ਼ਖਮੀਆਂ ਨੂੰ ਹੈਲੀਕਾਪਟਰ ਅਤੇ ਐਂਬੂਲੈਂਸ ਰਾਹੀਂ ਬਫੇਲੋ ਦੇ ਏਰੀ ਕਾਉਂਟੀ ਮੈਡੀਕਲ ਸੈਂਟਰ ਅਤੇ ਨੇੜਲੇ ਹਸਪਤਾਲਾਂ ਵਿੱਚ ਲਿਜਾਇਆ ਗਿਆ।

ਓ'ਕਲਾਘਨ ਨੇ ਦੱਸਿਆ ਕਿ ਦੁਪਹਿਰ 2:10 ਵਜੇ ਤੱਕ ਘੱਟੋ-ਘੱਟ ਅੱਠ ਮਰੀਜ਼ਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। "ਇਹ ਇੱਕ ਵੱਡੀ ਸੈਲਾਨੀ ਬੱਸ ਸੀ ਜਿਸ ਨੂੰ ਭਾਰੀ ਨੁਕਸਾਨ ਹੋਇਆ ਸੀ।

ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ X 'ਤੇ ਲਿਖਿਆ ਕਿ ਉਨ੍ਹਾਂ ਨੂੰ "ਦੁਖਦਾਈ ਹਾਦਸੇ" ਬਾਰੇ ਜਾਣਕਾਰੀ ਦਿੱਤੀ ਗਈ ਹੈ ਅਤੇ ਉਨ੍ਹਾਂ ਦਾ ਦਫ਼ਤਰ ਪੁਲਿਸ ਅਤੇ ਸਥਾਨਕ ਅਧਿਕਾਰੀਆਂ ਨਾਲ ਕੰਮ ਕਰ ਰਿਹਾ ਹੈ। ਇੱਕ ਚਸ਼ਮਦੀਦ ਗਵਾਹ, ਮਦੀਨਾ ਦੇ ਪਾਵੇਲ ਸਟੀਫਨਜ਼ ਨੇ ਕਿਹਾ ਕਿ ਸੜਕ ਟੁੱਟੀਆਂ ਖਿੜਕੀਆਂ, ਖਿੰਡੇ ਹੋਏ ਸਮਾਨ ਅਤੇ ਮਲਬੇ ਨਾਲ ਢੱਕੀ ਹੋਈ ਸੀ। ਹਾਦਸੇ ਕਾਰਨ ਸੜਕ ਬੰਦ ਕਰ ਦਿੱਤੀ ਗਈ ਸੀ। ਡਰਾਈਵਰਾਂ ਨੂੰ ਇਲਾਕੇ ਤੋਂ ਬਚਣ ਦੀ ਸਲਾਹ ਦਿੱਤੀ ਗਈ ਸੀ। ਬਚਾਅ ਕਾਰਜ ਅਜੇ ਵੀ ਜਾਰੀ ਹਨ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।