Youngest pilot: ਕੁਝ ਲੋਕਾਂ ਦਾ ਪਾਇਲਟ ਬਣਨ ਦਾ ਸੁਪਨਾ ਹੁੰਦਾ ਹੈ। ਹਾਲਾਂਕਿ, ਇਸ ਨੌਕਰੀ ਲਈ ਬਹੁਤ ਅਭਿਆਸ, ਪੈਸੇ ਅਤੇ ਤੇਜ਼ ਦਿਮਾਗ ਦੀ ਲੋੜ ਹੁੰਦੀ ਹੈ। ਇਸ ਉਮਰ ਵਰਗ ਦੇ ਬੱਚਿਆਂ ਨੂੰ ਸਹੀ-ਗ਼ਲਤ ਦੀ ਸਮਝ ਵੀ ਨਹੀਂ ਹੁੰਦੀ। ਜਿਸ ਉਮਰ 'ਚ ਭਾਰਤ 'ਚ ਬੱਚੇ ਵੋਟ ਪਾਉਣ ਅਤੇ ਕਾਰ ਚਲਾਉਣ ਵਰਗੇ ਕੰਮ ਵੀ ਨਹੀਂ ਕਰ ਸਕਦੇ, ਉਸ ਉਮਰ 'ਚ ਇਕ ਲੜਕੇ ਨੇ ਅਜਿਹਾ ਕਾਰਨਾਮਾ ਕਰ ਦਿਖਾਇਆ ਹੈ ਕਿ ਉਸ ਦਾ ਨਾਂ ਗਿਨੀਜ਼ ਵਰਲਡ ਰਿਕਾਰਡ 'ਚ ਦਰਜ ਹੋ ਗਿਆ ਹੈ। ਜਿੱਥੇ ਡਰਾਈਵਿੰਗ ਕਰਨ ਲਈ 18 ਸਾਲ ਦੀ ਉਮਰ 'ਚ ਲਾਇਸੈਂਸ ਮਿਲਦਾ ਹੈ ਉੱਥੇ ਹੀ ਇਸ ਲੜਕੇ ਨੇ ਸਿਰਫ 17 ਸਾਲ ਦੀ ਉਮਰ 'ਚ ਜਹਾਜ਼ ਉਡਾਇਆ। ਇੰਨਾ ਹੀ ਨਹੀਂ ਇਸ ਜਹਾਜ਼ ਨੂੰ ਉਡਾਉਣ ਦੇ ਨਾਲ-ਨਾਲ ਦੁਨੀਆ ਦਾ ਦੌਰਾ ਕਰਕੇ ਲੋਕਾਂ ਦੇ ਹੋਸ਼ ਉੱਡਾ ਦਿੱਤੇ ਅਤੇ ਵਿਸ਼ਵ ਰਿਕਾਰਡ ਕਾਇਮ ਕੀਤਾ।
52 ਦੇਸ਼ਾਂ ਦਾ ਦੌਰਾ ਕਰਕੇ ਬਣਾਇਆ ਵਿਸ਼ਵ ਰਿਕਾਰਡ
ਬ੍ਰਿਟੇਨ ਦੇ ਰਹਿਣ ਵਾਲੇ ਮੈਕ ਰਦਰਫੋਰਡ ਦੀ ਉਮਰ ਸਿਰਫ 17 ਸਾਲ ਹੈ। ਉਹ ਇੰਨੀ ਛੋਟੀ ਉਮਰ ਵਿਚ ਪਾਇਲਟ ਬਣ ਗਿਆ ਅਤੇ ਇਕੱਲੇ ਹੀ ਜਹਾਜ਼ ਉਡਾ ਕੇ 52 ਦੇਸ਼ਾਂ ਦੀ ਯਾਤਰਾ ਕਰਕੇ ਵਿਸ਼ਵ ਰਿਕਾਰਡ ਕਾਇਮ ਕੀਤਾ। ਮੈਕ ਨੂੰ ਆਪਣੀ ਯਾਤਰਾ ਪੂਰੀ ਕਰਨ ਵਿੱਚ 5 ਮਹੀਨੇ ਲੱਗੇ। 17 ਸਾਲ ਦੀ ਉਮਰ ਵਿੱਚ, ਰਦਰਫੋਰਡ ਦੁਨੀਆ ਦਾ ਸਭ ਤੋਂ ਛੋਟਾ ਸੋਲੋ ਪਾਇਲਟ ਹੈ। ਉਸ ਨੇ ਪੰਜ ਮਹੀਨਿਆਂ ਵਿੱਚ 52 ਦੇਸ਼ਾਂ ਦੀ ਯਾਤਰਾ ਕੀਤੀ।
ਵੱਡੀ ਭੈਣ ਪ੍ਰੇਰਨਾ ਸਰੋਤ
ਮੈਕ ਨੇ ਆਪਣੀ ਯਾਤਰਾ ਸਿੰਗਲ ਇੰਜਣ ਵਾਲੇ ਹਵਾਈ ਜਹਾਜ਼ ਨਾਲ ਕੀਤੀ। ਇਸ ਤੋਂ ਪਹਿਲਾਂ ਜਨਵਰੀ 2022 ਵਿੱਚ, ਮੈਕ ਦੀ ਭੈਣ ਜ਼ਾਰਾ ਨੇ ਸਭ ਤੋਂ ਘੱਟ ਉਮਰ ਦੀ ਔਰਤ ਵਜੋਂ ਵਿਸ਼ਵ ਦੌਰਾ ਪੂਰਾ ਕੀਤਾ ਸੀ। ਉਦੋਂ ਜ਼ਾਰਾ ਦੀ ਉਮਰ 19 ਸਾਲ 199 ਦਿਨ ਸੀ। ਮੈਕ ਨੂੰ ਇਹ ਕਾਰਨਾਮਾ ਕਰਨ ਦੀ ਪ੍ਰੇਰਨਾ ਆਪਣੀ ਭੈਣ ਤੋਂ ਮਿਲੀ। ਮੈਕ ਨੇ 23 ਮਾਰਚ 2022 ਨੂੰ ਸੋਫੀਆ, ਬੁਲਗਾਰੀਆ ਤੋਂ ਆਪਣੀ ਯਾਤਰਾ ਸ਼ੁਰੂ ਕੀਤੀ ਅਤੇ 5 ਮਹੀਨਿਆਂ ਬਾਅਦ 24 ਅਗਸਤ 2022 ਨੂੰ ਇਹ ਯਾਤਰਾ ਸੋਫੀਆ, ਬੁਲਗਾਰੀਆ ਆ ਕੇ ਸਮਾਪਤ ਹੋਈ। ਯਾਤਰਾ ਦੀ ਸਮਾਪਤੀ ਦੇ ਨਾਲ ਹੀ ਮੈਕ ਨੇ ਵਿਸ਼ਵ ਰਿਕਾਰਡ ਵੀ ਆਪਣੇ ਨਾਂ ਕਰ ਲਿਆ।