Jalandhar News: ਅਮਰੀਕਾ ’ਚ ਕਬੱਡੀ ਖ਼ੇਡ ਨੂੰ ਪ੍ਰਮੋਟ ਕਰਨ ਵਾਲੇ ਤੇ ਵੱਖ-ਵੱਖ ਸਮਾਜਿਕ ਕੰਮਾਂ ਵਿਚ ਵੱਧ ਚੜ ਕੇ ਹਿੱਸਾ ਪਾਉਣ ਵਾਲੇ ਨੌਜਵਾਨ ਮਨਜਿੰਦਰ ਸਿੰਘ ਸ਼ੇਰਗਿੱਲ ਦਾ ਦੇਹਾਂਤ ਹੋ ਗਿਆ ਹੈ। ਪਰਿਵਾਰਕ ਸੂਤਰਾਂ ਤੋਂ ਪਤਾ ਚਲਿਆ ਹੈ ਕਿ ਮਨਜਿੰਦਰ ਸਿੰਘ ਸ਼ੇਰਗਿੱਲ ਉਰਫ ਮੈਨੀ ਸ਼ੇਰਗਿੱਲ ਪੁੱਤਰ ਦਲਜੀਤ ਸਿੰਘ ਸ਼ੇਰਗਿੱਲ ਨੂੰ ਅਚਾਨਕ ਰਾਤ ਨੂੰ ਦੌਰਾ ਪਿਆ ਤੇ ਸੁੱਤਾ ਪਿਆ ਹੀ ਰਹਿ ਗਿਆ।



ਇਸ ਅਚਾਨਕ ਮੌਤ ਨਾਲ ਪਰਿਵਾਰ, ਸਮੁਚੇ ਖੇਡ ਪ੍ਰੇਮੀਆਂ, ਖੇਡ ਕਲੱਬਾਂ ਤੇ ਕੈਲੀਫੋਰਨੀਆਂ ਕਬੱਡੀ ਫੇਡਰੇਸ਼ਨ ਦਾ ਸਦਮੇ ਚ ਆਉਣਾ ਸੁਭਾਵਕ ਹੀ ਸੀ। ਮਨਜਿੰਦਰ ਸਿੰਘ ਸ਼ੇਰਗਿੱਲ ਦਾ ਅੰਤਿਮ ਸਸਕਾਰ 30 ਮਈ ਨੂੰ ਦੁਪਿਹਰ 12 ਵਜੇ ਲੇਕਵੁਡ ਫਿਊਨਰਲ ਹੋਮ 900 ਸੈਂਟਾ ਫ਼ੀ ਐਵਨੀਊ ਹਗਸਨ ਵਿਖੇ ਕੀਤਾ ਜਾਵੇਗਾ। ਵਰਨਣਯੋਗ ਹੈ ਕਿ ਮੈਨੀ ਸ਼ੇਰਗਿੱਲ ਦਾ ਪੰਜਾਬ ਵਿਚਲੇ ਸ਼ਹਿਰ ਬੰਗਾ ਨੇੜੇ ਪਿੰਡ ਚੱਕ ਬਿਲਗਾ ਹੈ।


 ਇਹ ਵੀ ਪੜ੍ਹੋ : ਅਸਮਾਨ ਤੋਂ ਕਿਉਂ ਡਿੱਗਦੀ ਹੈ ਬਿਜਲੀ ? ਕੀ ਅਜਿਹੀ ਸਥਿਤੀ 'ਚ ਦਰਖਤ ਹੇਠਾਂ ਖੜ੍ਹਨਾ ਸਹੀ ਹੈ ? ਜਵਾਬ ਪੜ੍ਹੋ

 ਕੈਲੀਫੋਰਨੀਆਂ ਕਬੱਡੀ ਫੇਡਰੇਸ਼ਨ ਦੇ ਪ੍ਰਧਾਨ ਸੁਰਿੰਦਰ ਸਿੰਘ ਅਟਵਾਲ, ਕਬੱਡੀ ਪ੍ਰਮੋਟਰ ਤੇ ਬਿਜਨਸਮੈਨ ਸੁਰਿੰਦਰ ਸਿੰਘ ਨਿੱਝਰ,ਐਨਆਰਆਈ ਸਭਾ ਦੇ ਪ੍ਰਧਾਨ ਪਾਲ ਸਹੋਤਾ,ਉਘੇ ਕਬੱਡੀ ਪ੍ਰਮੋਟਰ ਜੌਹਨ ਸਿੰਘ ਗਿੱਲ, ਸੈਂਟਰ ਵੈਲੀ ਸਪੋਰਟਸ ਕਲੱਬ ਦੇ ਲਖਬੀਰ ਸਿੰਘ ਸਹੋਤਾ ਕਾਲਾ ਟਰੇਸੀ, ਬਾਬਾ ਦੀਪ ਸਿੰਘ ਸਪੋਰਟਸ ਕਲੱਬ ਸੈਕਰਾਮੈਂਟੋ ਧੀਰਾ ਨਿਝੱਰ, ਬਿਜਨਸਮੈਂਨ ਮਾਈਕ ਬੋਪਾਰਾਏ, ਬਿਜਨਸਮੈਂਨ ਭਿੰਦਾ ਗਾਖਲ, ਰਘਵੀਰ ਸਿੰਘ ਸ਼ੇਰਗਿੱਲ, ਰਜਿੰਦਰ ਸੇਖੋਂ, ਹਰਨੇਕ ਸਿੰਘ ਅਟਵਾਲ ਅਤੇ ਲਗਭਗ ਸਾਰੀਆਂ ਖੇਡ ਸੰਸਥਾਵਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।


ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੀਤੇ ਕੱਲ ਕਬੱਡੀ ਖਿਡਾਰੀ ਮੁਖਤਿਆਰ ਸਿੰਘ ਭੁੱਲਰ ਬੇਟ ਵਾਲਾ ਦਾ ਇਟਲੀ ਵਿੱਚ ਅਚਾਨਕ ਦੇਹਾਂਤ ਹੋ ਗਿਆ ਸੀ। ਜਿਵੇਂ ਮੁਖਤਿਆਰ ਸਿੰਘ ਦੇ ਦੇਹਾਂਤ ਦੀ ਖ਼ਬਰ ਪਿੰਡ ਪਹੁੰਚੀ ਤਾਂ ਉਨ੍ਹਾਂ ਦੇ ਚਾਹੁਣ ਵਾਲਿਆਂ ਵਿੱਚ ਸੋਗ ਦੀ ਲਹਿਰ ਦੌੜ ਗਈ।


 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।