FIFA WC 2022: ਫੁੱਟਬਾਲ ਦੇ ਵਿਸ਼ਵ ਕੱਪ ਇਸ ਵਾਰ ਕਤਰ ਵਿੱਚ ਹੋ ਰਿਹਾ ਹੈ, ਇਹ ਪਹਿਲੀ ਵਾਰ ਹੈ ਜਦੋਂ ਕਿਸੇ ਮੁਸਲਿਮ ਦੇਸ਼ ਨੂੰ ਫੀਫਾ ਕੱਪ ਕਰਵਾਉਣ ਦੀ ਜ਼ਿੰਮੇਵਾਰੀ ਮਿਲੀ ਹੈ। ਹਾਲਾਂਕਿ ਕਤਰ ਦੀ ਮੇਜ਼ਬਾਨੀ ਨੂੰ ਲੈ ਕੇ ਵਿਵਾਦਾਂ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ ਜਿਸ ਤੋਂ ਸਭ ਤੋਂ ਪਹਿਲਾਂ ਸਟੇਡੀਅਮ ਵਿੱਚ ਸ਼ਰਾਬ ਪੀਣ ਤੇ ਸਮਲੈਗਿਗ ਲੋਕਾਂ ਦੇ ਪਹੁੰਚਣ ਤੇ ਪਾਬੰਦੀ ਲਾਈ ਗਈ ਸੀ ਅਤੇ ਹੁਣ ਮੈਚ ਦੇ ਦੌਰਾਨ ਇਸਲਾਮ ਦਾ ਪ੍ਰਚਾਰ ਕਰਨ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ। ਹਾਲਾਂਕਿ ਐਤਵਾਰ ਨੂੰ ਟੂਰਨਾਮੈਂਟ ਦੀ ਸ਼ੁਰੂਆਤ ਹੋ ਚੁੱਕੀ ਹੈ।
ਜ਼ਾਕਿਰ ਨਾਇਕ ਪਹੁੰਚਿਆ ਕਤਰ
ਕਤਰ ਦੇ ਸਰਕਾਰੀ ਖੇਡ ਚੈੱਨਲ ਦੇ ਪੱਤਰਕਾਰ ਨੇ ਜ਼ਾਕਿਰ ਨਾਇਕ ਦੇ ਕਤਰ ਆਉਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰਕੇ ਜ਼ਾਕਿਰ ਨਾਇਕ ਦੇ ਆਉਣ ਦੀ ਜਾਣਕਾਰੀ ਦਿੱਤੀ। ਉਨ੍ਹਾਂ ਮੁਤਾਬਕ, ਜ਼ਾਕਿਰ ਨਾਇਕ ਫੁੱਟਬਾਲ ਪ੍ਰਸ਼ੰਸਕਾਂ ਨੂੰ ਇਸਲਾਮ ਨਾਲ ਸਬੰਧਤ ਉਪਦੇਸ਼ ਦੇਣਗੇ। ਜ਼ਾਕਿਰ ਨਾਇਕ ਨੂੰ ਸੱਦਾ ਦੇਣ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਹੰਗਾਮਾ ਹੋਇਆ ਹੈ। ਲੋਕਾਂ ਨੇ ਕਤਰ 'ਤੇ ਫੀਫਾ ਵਿਸ਼ਵ ਕੱਪ ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਾਇਆ ਹੈ।
ਭਾਰਤ ਵਿੱਚ ਵਧ ਰਹੇ ਕੱਟੜਵਾਦ ਦੇ ਇਲਜ਼ਾਮ
ਕਤਰ ਵੀ ਅਜਿਹੇ ਵੱਡੇ ਸਮਾਗਮ ਨੂੰ ਮੁਸਲਿਮ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵਰਤਣਾ ਚਾਹੁੰਦਾ ਹੈ। ਕਤਰ ਨੇ ਇਸ ਕੰਮ ਲਈ ਕੱਟੜਪੰਥੀ ਮੁਸਲਿਮ ਮੌਲਵੀ ਜ਼ਾਕਿਰ ਨਾਇਕ ਨੂੰ ਚੁਣਿਆ ਹੈ। ਜ਼ਾਕਿਰ ਨਾਇਕ ਵੀ ਕਤਰ ਦੇ ਸੱਦੇ 'ਤੇ ਖਾੜੀ ਦੇਸ਼ ਪਹੁੰਚ ਚੁੱਕੇ ਹਨ। ਦੱਸ ਦੇਈਏ ਕਿ ਜ਼ਾਕਿਰ ਨਾਇਕ ਉਹੀ ਵਿਅਕਤੀ ਹੈ ਜਿਸ ਨੂੰ ਭਾਰਤ ਨੇ ਭਗੌੜਾ ਐਲਾਨਿਆ ਹੋਇਆ ਹੈ।
ਕੱਟੜਤਾ ਵਧਾਉਣ ਦੇ ਇਲਜ਼ਾਮ
ਦੱਸ ਦੇਈਏ ਕਿ ਜ਼ਾਕਿਰ ਨਾਇਕ 'ਤੇ ਭਾਰਤ 'ਚ ਕੱਟੜਤਾ ਫੈਲਾਉਣ ਦਾ ਦੋਸ਼ ਹੈ। ਉਸ 'ਤੇ ਵਿਦੇਸ਼ੀ ਫੰਡਿੰਗ ਦੀ ਮਦਦ ਨਾਲ ਭਾਰਤ ਦੇ ਨੌਜਵਾਨ ਮੁਸਲਮਾਨਾਂ ਨੂੰ ਅੱਤਵਾਦ ਵੱਲ ਮੋੜਨ ਦਾ ਦੋਸ਼ ਹੈ। ਧਰਮ ਪਰਿਵਰਤਨ ਨੂੰ ਉਤਸ਼ਾਹਿਤ ਕਰਨ ਲਈ ਉਸ ਦੇ ਟੀਵੀ ਚੈਨਲ 'ਤੇ ਵੀ ਪਾਬੰਦੀ ਲਗਾਈ ਗਈ ਹੈ। ਭਾਰਤ ਵਿੱਚ ਗ੍ਰਿਫ਼ਤਾਰੀ ਦੇ ਡਰੋਂ ਉਹ ਮਲੇਸ਼ੀਆ ਭੱਜ ਗਿਆ। ਸਰਕਾਰ ਨੇ ਜ਼ਾਕਿਰ ਨਾਇਕ ਦੇ ਇਸਲਾਮਿਕ ਰਿਸਰਚ ਫਾਊਂਡੇਸ਼ਨ 'ਤੇ 2020 'ਚ ਪਾਬੰਦੀ ਲਗਾ ਦਿੱਤੀ ਸੀ।
ਇਹ ਵੀ ਪੜ੍ਹੋ: FIFA WC 2022: ਪ੍ਰਸ਼ੰਸਕਾਂ ਦੇ ਸਿਰ ਚੜ੍ਹ ਬੋਲੀ ਫੀਫਾ ਦੀਵਾਨਗੀ , 17 ਲੋਕਾਂ ਨੇ ਮਿਲ ਕੇ ਖਰੀਦਿਆ 23 ਲੱਖ ਦਾ ਘਰ, ਜਾਣੋ ਵਜ੍ਹਾ