ਨਵੀਂ ਦਿੱਲੀ: ਜੇ ਤੁਸੀਂ ਕੋਰੋਨਵਾਇਰਸ ਕਾਰਨ ਲੌਕ ਹੋ ਕੇ ਬੋਰ ਹੋ ਗਏ ਹੋ, ਤੇ ਤੁਸੀਂ ਕੁਝ ਨਵਾਂ ਤੇ ਵੱਖਰਾ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਅਜੇ ਵੀ ਮੌਕਾ ਹੈ। ਇਸ ਨਾਲ ਤੁਸੀਂ ਆਪਣੇ ਆਪ ਨੂੰ ਕੋਰੋਨਾਵਾਇਰਸ ਤੋਂ ਬਚਾਅ ਸਕੋਗੇ ਤੇ ਲੌਕਡਾਊਨ ਨੂੰ ਵੀ ਪਿੱਛੇ ਛੱਡ ਦੇਵੋਗੇ। ਚੰਗੀ ਗੱਲ ਇਹ ਹੈ ਕਿ ਜੋ ਇਸ ਵਿੱਚ ਜਿੱਤਦੇ ਹਨ, ਉਨ੍ਹਾਂ ਨੂੰ ਇਨਾਮ ਮਿਲੇਗਾ।


ਦਾਰਜੀਲਿੰਗ ਦੇ ਐਚਐਮਆਈ ਨੇ ਬਿੱਗ ਬੌਸ ਇਨਡੋਰ ਚੈਲੇਂਜ ਕਰਵਾਇਆ ਜਾ ਰਿਹਾ ਹੈ। ਹਾਲਾਂਕਿ ਇਹ 25 ਮਾਰਚ ਤੋਂ ਸ਼ੁਰੂ ਹੋ ਚੁੱਕਾ ਹੈ ਤੇ 14 ਅਪ੍ਰੈਲ ਤੱਕ ਚੱਲੇਗਾ, ਪਰ ਫਿਰ ਵੀ ਕੋਈ ਵੀ ਇਸ ‘ਚ ਹਿੱਸਾ ਲੈ ਸਕਦਾ ਹੈ। ਹਿੱਸਾ ਲੈਣ ਲਈ ਤੁਹਾਨੂੰ ਜੋ ਤੁਸੀਂ ਘਰ 'ਤੇ ਕਰਦੇ ਹੋ ਹਰ ਗਤੀਵਿਧੀਆਂ ਦੀਆਂ ਤਸਵੀਰਾਂ ਤੇ ਵੀਡਿਓ ਐਚਐਮਆਈ ਦੇ ਫੇਸਬੁੱਕ ਪੇਜ @@HMIDARJEELING 'ਤੇ ਅਪਲੋਡ ਕਰਨੇ ਪੈਣਗੇ। ਇਨਾਮ ਵਧੀਆ ਵੀਡੀਓ ਜਾਂ ਫੋਟੋ ਅਪਲੋਡ ਕਰਨ ਵਾਲੇ ਨੂੰ ਦਿੱਤਾ ਜਾਵੇਗਾ। ਪਹਿਲਾ ਇਨਾਮ ਪਰਿਵਾਰ ਨਾਲ ਪੰਜ ਰਾਤ ਤੇ ਚਾਰ ਦਿਨ ਮੁਫਤ ਦਾਰਜੀਲਿੰਗ ‘ਚ ਰਹਿਣ ਦਾ ਮੌਕਾ ਹੈ।

ਐਚਐਮਆਈ ਦੇ ਮੁੱਖ ਸਮੂਹ ਕਪਤਾਨ ਜੈ ਕਿਸ਼ਨ ਨੇ ਦੱਸਿਆ ਕਿ ਇਹ ਪ੍ਰੋਗਰਾਮ ਲੌਕਡਾਊਨ ਨੂੰ ਸਫਲ ਬਣਾਉਣ ਲਈ ਤੇ ਕੋਰੋਨਾਵਾਇਰਸ ਨੂੰ ਹਰਾਉਣ ਲਈ ਸ਼ੁਰੂ ਕੀਤਾ ਗਿਆ ਹੈ। ਇਸ ਮੁਹਿੰਮ ਨੂੰ ਸ਼ੁਰੂ ਕਰਨ ਦਾ ਕਾਰਨ ਉਨ੍ਹਾਂ ਦੱਸਿਆ ਕਿ ਇੱਕ ਪਹਾੜੀ ਟੀਮ 10 ਮਾਰਚ ਨੂੰ ਸਿਖਲਾਈ ਲਈ ਪਹਾੜ 'ਤੇ ਗਈ ਸੀ, ਉਦੋਂ ਤੱਕ ਦੇਸ਼ ਵਿੱਚ ਕੋਰੋਨਾ ਇੰਨਾ ਪ੍ਰਭਾਵਿਤ ਨਹੀਂ ਹੋਇਆ ਸੀ। ਜਦੋਂ ਇਹ ਟੀਮ 26-27 ਮਾਰਚ ਦੇ ਵਾਪਸ ਆਈ ਤਾਂ ਲੌਕਡਾਊਨ ਸ਼ੁਰੂ ਹੋ ਗਿਆ ਸੀ। ਇਨ੍ਹਾਂ ਟ੍ਰੇਨਰਾਂ ਨੂੰ ਵਿਅਸਤ ਰੱਖਣ ਲਈ, ਅਸੀਂ ਇਸ ਅੰਦਰੂਨੀ ਚੁਣੌਤੀ ਦੀ ਸ਼ੁਰੂਆਤ ਕੀਤੀ।