ਨਵੀਂ ਦਿੱਲੀ: ਜੇ ਤੁਸੀਂ ਟੀਕਾ ਲਵਾਉਣ ਤੋਂ ਬਾਅਦ ਸਰਕਾਰ ਵੱਲੋਂ ਜਾਰੀ ਕੀਤਾ ਟੀਕਾ ਸਰਟੀਫ਼ਿਕੇਟ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ ਤਾਂ ਸਾਵਧਾਨ ਰਹੋ, ਕਿਉਂਕਿ ਇਹ ਤੁਹਾਡਾ ਨਿੱਜੀ ਡਾਟਾ ਲੀਕ ਕਰ ਸਕਦਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਅਲਰਟ ਜਾਰੀ ਕੀਤਾ ਹੈ।
ਇਸ 'ਚ ਦੱਸਿਆ ਗਿਆ ਹੈ ਕਿ ਟੀਕਾਕਰਨ ਸਰਟੀਫ਼ਿਕੇਟ 'ਚ ਨਾਮ, ਉਮਰ, ਲਿੰਗ ਤੇ ਅਗਲੀ ਖੁਰਾਕ ਦੀ ਮਿਤੀ ਸਮੇਤ ਬਹੁਤ ਸਾਰੀਆਂ ਮਹੱਤਵਪੂਰਨ ਜਾਣਕਾਰੀ ਸ਼ਾਮਲ ਹਨ, ਜੋ ਅਪਰਾਧੀਆਂ ਲਈ ਮਦਦਗਾਰ ਸਾਬਤ ਹੋ ਸਕਦੀਆਂ ਹਨ। ਗ੍ਰਹਿ ਮੰਤਰਾਲੇ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ (ਸਾਈਬਰ ਦੋਸਤ) 'ਤੇ ਇੱਕ ਪੋਸਟਰ ਵੀ ਜਾਰੀ ਕੀਤਾ ਹੈ।
ਮਾਹਿਰ ਕਹਿੰਦੇ ਹਨ ਕਿ ਸਰਟੀਫ਼ਿਕੇਟ ਉੱਤੇ ਬਣੇ ਕਿਊ-ਆਰ ਕੋਡ ਨੂੰ ਸਕੈਨ ਕਰਦੇ ਹੀ ਬਾਕੀ ਡਿਟੇਲ ਵੀ ਮਿਲ ਜਾਂਦੀ ਹੈ। ਠੱਗ ਇਕ ਫ਼ੋਨ ਕਾਲ ਕਰਦੇ ਹਨ ਤੇ ਖੁਦ ਨੂੰ ਸਰਕਾਰਪ ਮੁਲਾਜ਼ਮ ਦੱਸ ਕੇ ਦੂਜੀ ਖੁਰਾਕ ਲਗਵਾਉਣ ਦੀ ਗੱਲ ਕਹਿ ਕੇ ਵਿਅਕਤੀ ਦੀ ਨਿੱਜੀ ਜਾਣਕਾਰੀ ਉਸ ਨੂੰ ਦੱਸਦੇ ਹਨ।
ਉਸ ਵਿਅਕਤੀ ਨੂੰ ਭਰੋਸਾ ਦਿਵਾ ਕੇ ਉਸ ਤੋਂ ਓਟੀਪੀ ਅਤੇ ਹੋਰ ਨਿੱਜੀ ਜਾਣਕਾਰੀ ਪ੍ਰਾਪਤ ਕਰ ਲੈਂਦੇ ਹਨ। ਇਸ ਮਾਮਲੇ 'ਚ ਜਲੰਧਰ ਦੇ ਸਾਈਬਰ ਕ੍ਰਾਈਮ ਦੇ ਐਸਪੀ ਰਵੀ ਕੁਮਾਰ ਨੇ ਕਿਹਾ ਕਿ ਟੀਕਾਕਰਨ ਸਰਟੀਫ਼ਿਕੇਟ 'ਚ ਬਹੁਤ ਸਾਰੇ ਲੋਕਾਂ ਨੇ ਸਬੂਤ ਵਜੋਂ ਆਪਣਾ ਪੈਨ ਕਾਰਡ ਵਰਗਾ ਸੰਵੇਦਨਸ਼ੀਲ ਦਸਤਾਵੇਜ਼ ਵੀ ਦਿੱਤੇ ਹਨ। ਇਸ ਕਾਰਨ ਵਿੱਤੀ ਅੰਕੜੇ ਸਾਈਬਰ ਠੱਗਾਂ ਕੋਲ ਚਲੇ ਜਾਂਦੇ ਹਨ, ਜਿਸ ਕਾਰਨ ਉਹ ਵਿੱਤੀ ਨੁਕਸਾਨ ਪਹੁੰਚਾਉਂਦੇ ਹੈ।
ਧਿਆਨ ਰੱਖੋ: ਕਿਸੇ ਨੂੰ ਓਟੀਪੀ ਜਾਂ ਨਿੱਜੀ ਜਾਣਕਾਰੀ ਨਾ ਦਿਓ
1. ਦੂਜੀ ਖੁਰਾਕ ਤੋਂ ਬਾਅਦ ਹੀ ਆਪਣਾ ਸਰਟੀਫ਼ਿਕੇਟ ਡਾਊਨਲੋਡ ਕਰੋ।
2. ਸਰਟੀਫ਼ਿਕੇਟ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਨਾ ਕਰੋ।
3. ਟੀਕਾਕਰਨ ਸਬੰਧੀ ਕਿਸੇ ਵੀ ਕਾਲ 'ਤੇ ਨਿੱਜੀ ਡਾਟਾ ਜਾਂ ਓਟੀਪੀ ਸ਼ੇਅਰ ਨਾ ਕਰੋ।
4. ਟੀਕਾਕਰਨ ਸਬੰਧੀ ਕੋਈ ਜਾਅਲੀ ਸੰਦੇਸ਼ ਜਾਂ ਲਿੰਕ ਅੱਗੇ ਨਾ ਭੇਜੋ।
5. ਜੇ ਕੋਈ ਵਿਅਕਤੀ ਅਜਿਹਾ ਕਰਦਾ ਹੈ ਤਾਂ ਤੁਰੰਤ ਉਸ ਨੂੰ ਇਸ ਬਾਰੇ ਜਾਗਰੂਕ ਕਰੋ।
ਜੇ ਤੁਸੀਂ ਵੀ ਕੋਰੋਨਾ ਟੀਕਾ ਲਵਾਇਆ ਤਾਂ ਲੀਕ ਹੋ ਸਕਦਾ ਤੁਹਾਡਾ ਨਿੱਜੀ ਡਾਟਾ, ਗ੍ਰਹਿ ਮੰਤਰਾਲੇ ਨੇ ਦਿੱਤੀ ਚੇਤਾਵਨੀ
ਏਬੀਪੀ ਸਾਂਝਾ
Updated at:
15 Jun 2021 09:28 AM (IST)
ਜੇ ਤੁਸੀਂ ਟੀਕਾ ਲਵਾਉਣ ਤੋਂ ਬਾਅਦ ਸਰਕਾਰ ਵੱਲੋਂ ਜਾਰੀ ਕੀਤਾ ਟੀਕਾ ਸਰਟੀਫ਼ਿਕੇਟ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ ਤਾਂ ਸਾਵਧਾਨ ਰਹੋ, ਕਿਉਂਕਿ ਇਹ ਤੁਹਾਡਾ ਨਿੱਜੀ ਡਾਟਾ ਲੀਕ ਕਰ ਸਕਦਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਅਲਰਟ ਜਾਰੀ ਕੀਤਾ ਹੈ।
Data-breach
NEXT
PREV
Published at:
15 Jun 2021 09:28 AM (IST)
- - - - - - - - - Advertisement - - - - - - - - -