ਪਠਾਨਕੋਟ 'ਚ ਮਿਲੀ 100 ਲੰਬੀ ਸੁਰੰਗ, ਜਾਂਚ 'ਚ ਜੁੱਟੀਆਂ ਸੁਰੱਖਿਆ ਏਜੰਸੀਆਂ
ਏਬੀਪੀ ਸਾਂਝਾ | 02 Jan 2021 01:37 PM (IST)
1
2
ਇਸ ਵਿੱਚ ਨਾਨਕਸ਼ਾਹੀ ਇੱਟਾਂ ਲੱਗੀਆਂ ਹਨ ਅਤੇ ਇੰਝ ਜਾਪਦਾ ਹੈ ਕਿ ਇਸ ਨੂੰ ਬ੍ਰਿਟਿਸ਼ ਰਾਜ ਦੌਰਾਨ ਬਣਾਇਆ ਗਿਆ ਹੋਏ।
3
ਫਿਲਹਾਲ ਪੁਲਿਸ ਮੌਕੇ ਤੇ ਪੁੰਹਚ ਕੇ ਜਾਂਚ 'ਚ ਲੱਗੀ ਹੈ।ਉਧਰ ਸੁਰੱਖਿਆ ਏਜੰਸੀਆਂ ਨੂੰ ਜਦੋਂ ਇਸ ਸੁਰੰਗ ਬਾਰੇ ਦੱਸਿਆ ਗਿਆ ਤਾਂ ਉਨ੍ਹਾਂ ਇਸ ਸੁਰੰਗ ਨੂੰ ਵੇਖ ਕੇ ਖੁਲਾਸਾ ਕੀਤਾ ਕਿ ਸੁਰੰਗ ਬਹੁਤ ਪੁਰਾਣੀ ਲੱਗਦੀ ਹੈ।
4
ਇਸ ਸੁਰੰਗ ਬਾਰੇ ਉਸ ਵੇਲੇ ਪਤਾ ਲੱਗਾ ਜਦੋਂ ਪਿੰਡ ਦੇ ਕੁੱਝ ਲੋਕ ਸਵੇਰੇ ਸੈਰ ਕਰਨ ਲਈ ਗਏ।ਇਸ ਦੌਰਾਨ ਰਨਇੰਗ ਕਰਦੇ ਇੱਕ ਵਿਅਕਤੀ ਦਾ ਪੈਰ ਇੱਕ ਟੋਏ 'ਚ ਪੈ ਗਿਆ ਜਿਸ ਮਗਰੋਂ ਇਸ ਸੁਰੰਗ ਦਾ ਖੁਲਾਸਾ ਹੋਇਆ।
5
ਇਹ ਸੁਰੰਗ ਪਠਾਨਕੋਟ ਦੇ ਪਿੰਡ ਗੁਡਾਕਲਾਂ 'ਚ ਮਿਲੀ ਹੈ।ਸੁਰੰਗ ਦੀ ਲੰਬਾਈ ਤਕਰੀਬਨ 100 ਮੀਟਰ ਲੰਬੀ ਹੈ।ਸੁਰੰਗ 'ਚ ਮਿੱਟੀ ਦੇ ਕੁੱਝ ਭਾਂਡੇ ਵੀ ਮਿਲੇ ਹਨ।
6
ਪਠਾਨਕੋਟ: ਨਵੇਂ ਸਾਲ ਦੇ ਵਿੱਚ ਜਿੱਥੇ ਸੁਰੱਖਿਆ ਏਜੰਸੀਆਂ ਵੱਲੋਂ ਅਰਲਟ ਜਾਰੀ ਕੀਤਾ ਗਿਆ ਸੀ ਉਥੇ ਹੀ ਅੱਜ ਪਠਾਨਕੋਟ ਵਿੱਚੋਂ ਇੱਕ ਸੁਰੰਗ ਮਿਲਣ ਮਗਰੋਂ ਏਜੰਸੀਆਂ ਹੋਰ ਚੌਕਸ ਹੋ ਗਈਆਂ ਹਨ।