✕
  • ਹੋਮ

Independence Day: 15 ਅਗਸਤ ਮੌਕੇ ਜ਼ਰੂਰ ਵੇਖੋ ਇਹ ਖਾਸ ਫ਼ਿਲਮਾਂ, ਜਿਨ੍ਹਾਂ 'ਚ ਦੇਸ਼ਭਗਤੀ ਦਾ ਗੂੜ੍ਹਾ ਰੰਗ

ਏਬੀਪੀ ਸਾਂਝਾ   |  14 Aug 2020 12:48 PM (IST)
1

ਉਰੀ: ਆਦਿਤਿਆ ਧਰ ਦੇ ਨਿਰਦੇਸ਼ਨ ਹੇਠ ਬਣੀ ਇਹ ਫਿਲਮ ਸਾਲ 2016 ਵਿੱਚ ਭਾਰਤੀ ਫੌਜ ਵਲੋਂ ਪਾਕਿਸਤਾਨ ਵਿੱਚ ਅੱਤਵਾਦੀ ਠਿਕਾਣਿਆਂ ਦੇ ਖ਼ਾਤਮੇ 'ਤੇ ਅਧਾਰਤ ਸੀ। ਇਸ ਫਿਲਮ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਸੀ ਅਤੇ ਇਸ ਫਿਲਮ ਵਿੱਚ ਵਿੱਕੀ ਕੌਸ਼ਲ, ਯਾਮੀ ਗੌਤਮ, ਪਰੇਸ਼ ਰਾਵਲ ਦੇ ਨਾਲ ਕਈ ਵੱਡੇ ਅਦਾਕਾਰਾਂ ਨੇ ਅਹਿਮ ਭੂਮਿਕਾ ਨਿਭਾਈ ਸੀ।

2

ਚੱਕ ਦੇ ਇੰਡੀਆ: 2007 ਵਿਚ ਰਿਲੀਜ਼ ਹੋਈ ਫਿਲਮ 'ਚੱਕ ਦੇ ਇੰਡੀਆ' ਨੇ ਸਾਰਿਆਂ ਦਾ ਦਿਲ ਜਿੱਤ ਲਿਆ। ਇਸ ਫਿਲਮ ਵਿੱਚ ਸ਼ਾਹਰੁਖ ਖ਼ਾਨ ਨੇ ਮੁੱਖ ਭੂਮਿਕਾ ਨਿਭਾਈ ਸੀ। ਸ਼ਾਹਰੁਖ ਨੇ ਫ਼ਿਲਮ 'ਚ ਕੋਚ ਦੀ ਭੂਮਿਕਾ ਨਿਭਾਈ ਸੀ। ਫਿਲਮ ਵਿਚ ਮਸਾਲੇ ਦੇ ਨਾਲ ਇਹ ਸੰਦੇਸ਼ ਵੀ ਦਿੱਤਾ ਗਿਆ ਕਿ ਜਨੂੰਨ ਅਤੇ ਮਿਹਨਤ ਤੁਹਾਨੂੰ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਆਪਣੇ ਦੇਸ਼ ਦਾ ਤਿਰੰਗਾ ਲਹਿਰਾਉਣ ਤੋਂ ਨਹੀਂ ਰੋਕ ਸਕਦੀ।

3

ਬਾਰਡਰ: ਜੇਪੀ ਦੱਤਾ ਵਲੋਂ ਨਿਰਦੇਸ਼ਤ ਫ਼ਿਲਮ 'ਬਾਰਡਰ' ਹਰ ਵਿਅਕਤੀ ਦੇ ਜੀਵਨ 'ਚ ਜਨੂੰਨ ਪੈਦਾ ਕਰਦੀ ਹੈ। ਫਿਲਮ 'ਬਾਰਡਰ' ਵਿਚ ਸੰਨੀ ਦਿਓਲ, ਸੁਨੀਲ ਸ਼ੈੱਟੀ ਅਤੇ ਅਕਸ਼ੇ ਖੰਨਾ ਮੁੱਖ ਭੂਮਿਕਾਵਾਂ ਵਿਚ ਸੀ ਅਤੇ ਇਹ ਫਿਲਮ ਭਾਰਤ ਅਤੇ ਪਾਕਿਸਤਾਨ ਵਿਚਾਲੇ 1971 ਦੇ ਯੁੱਧ 'ਤੇ ਅਧਾਰਤ ਸੀ।

4

ਰਾਜ਼ੀ: 15 ਅਗਸਤ ਨੂੰ ਜਾਬਾਜ਼ਾਂ ਦੀ ਜ਼ਿੰਦਗੀ 'ਤੇ ਬਣੀ ਫਿਲਮ 'ਰਾਜ਼ੀ' ਨੂੰ ਵੇਖਣਾ ਇੱਕ ਵਧੀਆ ਤਜ਼ਰਬਾ ਹੋ ਸਕਦਾ ਹੈ। ਇਸ ਫਿਲਮ ਵਿਚ ਰਜਿਤ ਕਪੂਰ, ਜੈਦੀਪ ਆਹਲਾਵਤ ਅਤੇ ਆਲੀਆ ਭੱਟ ਨੇ ਜਾਸੂਸ ਦੀ ਭੂਮਿਕਾ ਨਿਭਾਈ ਸੀ। ਜਿਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਦੇਸ਼ ਦੀ ਸੁਰੱਖਿਆ ਵਿਚ ਬਤੀਤ ਕੀਤਾ।

5

ਦ ਲੈਜ਼ੇਂਡ ਆਫ਼ ਭਗਤ ਸਿੰਘ: ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਉਸ ਦੇ ਸੰਘਰਸ਼ਾਂ 'ਤੇ ਆਧਾਰਤ ਫਿਲਮ 'ਦ ਲੈਜ਼ੇਂਡ ਆਫ ਭਗਤ ਸਿੰਘ' ਉਨ੍ਹਾਂ ਦਿਨਾਂ ਦੇ ਸੰਘਰਸ਼ਾਂ ਨੂੰ ਦਰਸ਼ਕਾਂ ਦੇ ਦਿਲਾਂ 'ਚ ਪਿਆਰ ਨੂੰ ਘੋਲਦੀ ਹੈ। ਦੇਸ਼ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਆਜ਼ਾਦ ਕਰਾਉਣ ਲਈ ਕਿਵੇਂ ਤਿੰਨ ਨੌਜਵਾਨ- ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ - ਨੇ ਫਾਂਸੀ ਨੂੰ ਗਲੇ ਲਗਾ ਲਿਆ।

  • ਹੋਮ
  • ਫੋਟੋ ਗੈਲਰੀ
  • ਬਾਲੀਵੁੱਡ
  • Independence Day: 15 ਅਗਸਤ ਮੌਕੇ ਜ਼ਰੂਰ ਵੇਖੋ ਇਹ ਖਾਸ ਫ਼ਿਲਮਾਂ, ਜਿਨ੍ਹਾਂ 'ਚ ਦੇਸ਼ਭਗਤੀ ਦਾ ਗੂੜ੍ਹਾ ਰੰਗ
About us | Advertisement| Privacy policy
© Copyright@2025.ABP Network Private Limited. All rights reserved.