ਦਿੱਲੀ ਗਏ ਕਿਸਾਨਾਂ ਦੀ ਸੇਵਾ 'ਚ ਡਟੇ ਪੰਜਾਬੀ, ਨਮਕੀਨ ਮੱਠੀਆਂ ਦੇ 7 ਟਰੱਕ ਰਵਾਨਾ
Download ABP Live App and Watch All Latest Videos
View In Appਦਰਬਾਰ ਸ੍ਰੀ ਮੁਕਤਸਰ ਸਾਹਿਬ ਦੇ ਗੇਟ ਨੰਬਰ 3 ਤੋਂ ਇਹ ਟਰੱਕ ਰਵਾਨਾ ਕਰਦਿਆ ਕਾਰ ਸੇਵਾ ਦੇ ਸੇਵਾਦਾਰਾਂ ਨੇ ਕਿਹਾ ਕਿ ਕਿਸਾਨੀ ਸੰਘਰਸ਼ ਵਿੱਚ ਜੋ ਵੀ ਕਿਸਾਨਾਂ ਨੂੰ ਲੋੜ ਹੋਵੇਗੀ, ਉਨ੍ਹਾਂ ਨੂੰ ਪੂਰਾ ਯੋਗਦਾਨ ਕਾਰ ਸੇਵਾ ਵੱਲੋਂ ਪਾਇਆ ਜਾਵੇਗਾ। ਇਹ ਸਾਰਾ ਸਮਾਨ ਸੰਗਤ ਵੱਲੋਂ ਡੇਰੇ 'ਚ ਖੁਦ ਤਿਆਰ ਕਰ ਪੈਕ ਕੀਤਾ ਗਿਆ ਹੈ।
ਸ੍ਰੀ ਮੁਕਤਸਰ ਸਾਹਿਬ ਵਿਖੇ ਸਥਿਤ ਬਾਬਾ ਹਰਬੰਸ ਸਿੰਘ ਦਿੱਲੀ ਵਾਲੇ ਕਾਰ ਸੇਵਾ ਡੇਰੇ ਵੱਲੋਂ ਕੱਲ੍ਹ ਸਵੇਰੇ 9 ਵਜੇ ਕਿਸਾਨੀ ਸੰਘਰਸ਼ 'ਚ ਸ਼ਾਮਲ ਲੋਕਾਂ ਲਈ ਨਮਕੀਨ ਮੱਠੀਆਂ ਤੇ ਹੋਰ ਖਾਣ ਪੀਣ ਦੇ ਸਾਮਾਨ ਦੇ ਸਤ ਟਰੱਕ ਰਵਾਨਾ ਕੀਤੇ ਗਏ।
ਕਾਰ ਸੇਵਾ ਵਾਲੇ ਬਾਬਿਆਂ ਵੱਲੋਂ ਵੀ ਸੇਵਾ 'ਚ ਯੋਗਦਾਨ ਪਾਇਆ ਜਾ ਰਿਹਾ। ਦਿੱਲੀ ਵਿਖੇ ਲਗਾਤਾਰ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਲਈ ਵਿਸ਼ੇਸ਼ ਤੌਰ ਤੇ ਖਾਣ ਪੀਣ ਦੇ ਸਾਮਾਨ ਦੇ ਟਰੱਕ ਰਵਾਨਾ ਕੀਤੇ ਗਏ।
ਸ੍ਰੀ ਮੁਕਤਸਰ ਸਾਹਿਬ ਤੋਂ ਕਾਰ ਸੇਵਾ ਵਾਲੇ ਬਾਬੇ ਹੁਣ ਕਿਸਾਨੀ ਸੰਘਰਸ਼ ਦੀ ਹਮਾਇਤ 'ਚ ਸਾਹਮਣੇ ਆਏ ਹਨ। ਦਿੱਲੀ 'ਚ ਬੈਠੇ ਕਿਸਾਨਾਂ ਲਈ ਕਾਰ ਸੇਵਾ ਵੱਲੋਂ ਨਮਕੀਨ ਮੱਠੀਆਂ ਦੇ ਲੰਗਰ ਦੇ 7 ਟਰੱਕ ਰਵਾਨਾ ਕੀਤੇ ਗਏ ਹਨ।
- - - - - - - - - Advertisement - - - - - - - - -