9 ਕਿਲੋਮੀਟਰ ਲੰਬੀ ਰੋਹਤਾਂਗ ਸੁਰੰਗ ਮੁਕੰਮਲ, ਸਤੰਬਰ 'ਚ ਮੋਦੀ ਕਰਨਗੇ ਉਦਘਾਟਨ
ਸੁਰੰਗ ਚੱਲਣ ਤੋਂ ਬਾਅਦ ਵੀ ਸਰਦੀਆਂ 'ਚ ਇਸ ਮਾਰਗ ਲੇਹ ਪਹੁੰਚਣਾ ਮੁਸ਼ਕਲ ਹੋਵੇਗਾ ਕਿਉਂਕਿ ਕੇਲਾਂਗ ਦੇ ਬਾਅਦ ਵੀ ਲੇਹ ਤਕ ਬਾਰਾਲਾਚਾ ਪਾਸ ਤੇ ਤੰਗਲੰਗ-ਲਾ ਜਿਹੇ ਰੋਹਤਾਂਗ ਦੱਰੇ ਪੈਂਦੇ ਹਨ।
ਇਸ ਸੁਰੰਗ ਦੇ ਬਣਨ ਨਾਲ ਇਕ ਤਾਂ ਹੁਣ ਰੋਹਤਾਂਗ ਦੱਰਾ ਪਾਰ ਨਹੀਂ ਕਰਨਾ ਪਵੇਗਾ। ਉੱਥੇ ਹੀ ਮਨਾਲੀ ਤੋਂ ਲਾਹੌਲ ਸਪਿਤੀ ਦੇ ਜ਼ਿਲ੍ਹਾ ਹੈੱਡ ਆਫਿਸ ਕੇਲਾਂਗ ਦੀ ਵੀ ਦੂਰੀ 45 ਕਿਲੋਮੀਟਰ ਘੱਟ ਹੋ ਜਾਵੇਗੀ। ਮਨਾਲੀ ਤੋਂ ਲੇਹ ਜਾਣ ਲਈ ਵੀ ਵਕਤ ਬਚੇਗਾ।
ਇਸ ਨੂੰ ਬਣਾਉਣ ਵਾਲੀਆਂ ਵਿਦੇਸ਼ੀ ਕੰਪਨੀਆਂ 'ਏਫਕੌਨ' ਤੇ 'ਸਟ੍ਰਾਬਿਕ' ਦੇ ਪਸੀਨੇ ਛੁੱਟ ਗਏ ਪਰ ਹੌਲ਼ੀ-ਹੌਲ਼ੀ ਕੰਮ ਚਲਦਾ ਰਿਹਾ। ਪੰਜ ਸਾਲ ਦੇ ਟਾਰੇਗਟ 'ਚ ਬਣਨ ਵਾਲੀ ਸੁਰੰਗ ਨੂੰ ਪੂਰਾ ਹੋਣ 'ਚ 10 ਸਾਲ ਤੋਂ ਜ਼ਿਆਦਾ ਸਮਾਂ ਲੱਗ ਗਿਆ ਤੇ ਲਾਗਤ ਵੀ ਪਹਿਲਾਂ ਤੋਂ ਦੁੱਗਣੀ ਹੋ ਗਈ। ਇਹ ਸੁਰੰਗ ਕਰੀਬ 4,000 ਕਰੋੜ 'ਚ ਬਣ ਕੇ ਤਿਆਰ ਹੋਵੇਗੀ।
ਬਰਫ਼ ਨਾਲ ਲੱਦੇ ਰੋਹਤਾਂਗ ਦੱਰੇ ਦੇ ਹੇਠ ਬਣ ਰਹੀ ਟਨਲ 'ਚ ਕਰੀਬ 3-4 ਸਾਲ ਤਾਂ ਬਰਫ਼ੀਲੇ ਪਾਣੀ ਦੇ ਨਾਲਿਆਂ ਨੂੰ ਸੰਭਾਲਣ 'ਚ ਹੀ ਵਕਤ ਬਰਬਾਦ ਹੋ ਗਿਆ।
ਸੁਰੰਗ ਦਾ ਨਿਰਮਾਣ ਕਾਰਜ ਕੁੱਲੂ ਜ਼ਿਲ੍ਹਾ ਤੇ ਲਾਹੌਲ ਸਪਿਤੀ ਜ਼ਿਲ੍ਹੇ ਦੇ ਦੋਵੇਂ ਪਾਸੇ ਸ਼ੁਰੂ ਹੋ ਗਿਆ। ਲਾਹੌਲ ਵੱਲੋਂ ਮੁਹਾਇਨੇ ਨੂੰ ਨੌਰਥ ਪੋਰਟਲ ਤੇ ਮਨਾਲੀ ਵੱਲੋਂ ਮੁਹਾਇਨੇ ਨੂੰ ਸਾਊਥ ਪੋਰਟਲ ਕਿਹਾ ਜਾਂਦਾ ਹੈ। ਸਾਊਥ ਪੋਰਟਲ ਤੋਂ ਕੰਮ ਸ਼ੁਰੂ ਹੁੰਦਿਆਂ ਹੀ ਸੀਮਾ ਸੜਕ ਸੰਗਠਨ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ।
ਸਿਰਫ਼ ਸਰਕਾਰ ਦਾ ਹੈਲੀਕੌਪਟਰ ਹੀ ਕਿਸੇ ਮੁਸੀਬਤ 'ਚ ਕਬਾਇਲੀ ਲੋਕਾਂ ਦੇ ਕੰਮ ਆਉਂਦਾ ਸੀ। ਨੌਂ ਕਿਲੋਮੀਟਰ ਤੋਂ ਜ਼ਿਆਦਾ ਲੰਬੀ ਇਸ ਟਨਲ ਦੀ ਚੌੜਾਈ 10.5 ਮੀਟਰ ਤੇ ਉੱਚਾਈ 5.52 ਮੀਟਰ ਹੈ। ਇਸ ਟ੍ਰਾਫਿਕ ਸੁਰੰਗ ਦੇ ਨੀਚੇ ਵੀ ਇੱਕ ਸੁਰੰਗ ਬਣਾਈ ਗਈ ਹੈ ਜੋ ਕਿਸੇ ਹੰਗਾਮੀ ਹਾਲਤ 'ਚ ਕੰਮ ਆ ਸਕਦੀ ਹੈ।
ਹੁਣ ਕੁੱਲੂ-ਮਨਾਲੀ ਤੋਂ ਲਾਹੌਲ-ਸਪਿਤੀ ਤੇ ਲੇਹ-ਲੱਦਾਖ ਜਾਣ ਲਈ 13 ਹਜ਼ਾਰ ਫੁੱਟ ਉੱਚੇ ਬਰਫੀਲੇ ਰੋਹਤਾਂਗ ਦੱਰੇ ਨੂੰ ਪਾਰ ਨਹੀਂ ਕਰਨਾ ਪਵੇਗਾ। ਇਸ ਟਨਲ ਦੇ ਬਣਨ ਨਾਲ ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪਿਤੀ ਦੀ ਲਾਹੌਲ ਘਾਟੀ ਦੇ ਲੋਕ 12 ਮਹੀਨੇ ਦੇਸ਼ ਤੇ ਦੁਨੀਆਂ ਨਾਲ ਜੁੜੇ ਰਹਿਣਗੇ, ਜੋ ਸਰਦੀਆਂ ਵਿੱਚ ਰੋਹਤਾਂਗ ਦੱਰੇ ਤੇ ਭਾਰੀ ਬਰਫ਼ ਪੈਣ ਤੋਂ ਬਾਅਦ ਦੁਨੀਆਂ ਤੋਂ ਕਟ ਜਾਂਦੇ ਸਨ।
ਪਿਛਲੇ ਤਿੰਨ ਦਹਾਕਿਆਂ ਤੋਂ ਇਸ ਸੁਰੰਗ ਨੂੰ ਬਣਾਉਣ ਦੀ ਯੋਜਨਾ ਬਣ ਰਹੀ ਸੀ ਤੇ 2000 'ਚ ਸਾਬਕਾ ਟਲ ਬਿਹਾਰੀ ਵਾਜਪਾਈ ਸਰਕਾਰ ਨੇ ਇਹ ਸੁਰੰਗ ਬਣਾਉਣ ਦਾ ਫੈਸਲਾ ਲਿਆ ਸੀ। ਯੋਜਨਾ ਅੱਗੇ ਵਧਦੀ ਗਈ ਅਤੇ 28 ਜੂਨ, 2010 ਨੂੰ ਕੇਂਦਰ 'ਚ UPA ਸਰਕਾਰ ਦੌਰਾਨ ਇਸ ਸੁਰੰਗ ਦਾ ਨੀਂਹ ਪੱਥਰ ਸੋਨੀਆ ਗਾਂਧੀ ਨੇ ਰੱਖਿਆ।
ਕੁੱਲੂ-ਮਨਾਲੀ ਤੋਂ ਲੇਹ-ਲੱਦਾਖ ਨੂੰ ਜੋੜਨ ਵਾਲੇ ਰਾਹ 'ਤੇ ਬਣੀ ਰੋਹਤਾਂਗ ਸੁਰੰਗ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਨੌਂ ਕਿਲੋਮੀਟਰ ਲੰਬੀ ਟਨਲ ਤਿਆਰ ਕਰ ਲਈ ਗਈ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸਤੰਬਰ ਦੇ ਆਖਰੀ ਹਫ਼ਤੇ ਇਸ ਸੁਰੰਗ ਦਾ ਉਦਘਾਟਨ ਕਰਨਗੇ।