ਪੀੜਤ ਬੱਚੀ ਦੇ ਇਲਾਜ ਲਈ ਨੀਰੂ ਬਾਜਵਾ ਆਈ ਅੱਗੇ
ਅਦਾਕਾਰਾ ਨੀਰੂ ਬਾਜਵਾ ਨੇ ਇੱਕ ਹੋਰ ਛੋਟੀ ਬੱਚੀ ਦੀ ਜ਼ਿੰਦਗੀ ਬਚਾਉਣ ਦਾ ਜ਼ਿੱਮਾ ਚੁੱਕਿਆ ਹੈ। ਹਾਰਪਰ ਜੋ Spinal Muscular Atrophy Type-1 ਬਿਮਾਰੀ ਨਾਲ ਲੜ ਰਹੀ ਹੈ, ਦੇ ਇਲਾਜ ਲਈ ਨੀਰੂ ਬਾਜਵਾ ਨੇ ਡੋਨੇਸ਼ਨ ਕਰਨ ਦੀ ਅਪੀਲ ਕੀਤੀ ਹੈ।
Download ABP Live App and Watch All Latest Videos
View In Appਨੀਰੂ ਨੇ ਸੋਸ਼ਲ ਮੀਡੀਆ 'ਤੇ ਇਸ ਬੱਚੀ ਦੀ ਤਸਵੀਰਾਂ ਸ਼ੇਅਰ ਕਰ ਲੋਕਾਂ ਨੂੰ ਇਸ ਦੀ ਮਦਦ ਕਰਨ ਲਈ ਕਿਹਾ ਹੈ। ਹਾਰਪਰ ਦੇ ਇਲਾਜ ਲਈ 2.8 ਮਿਲੀਅਨ ਡਾਲਰ ਦੀ ਜ਼ਰੂਰਤ ਹੈ। ਇਸ ਤੋਂ ਪਹਿਲਾ ਵੀ ਨੀਰੂ ਨੇ ਆਰੀਅਨ ਦੇ ਇਲਾਜ ਲਈ ਮਦਦ ਕੀਤੀ ਸੀ।
ਦੱਸ ਦਈਏ ਕਿ ਆਰੀਅਨ ਵੀ Spinal Muscular Atrophy Type -1 ਬਿਮਾਰੀ ਨਾਲ ਪੀੜਿਤ ਸੀ। ਉਸ ਦੇ ਇਲਾਜ ਲਈ ਨੀਰੂ ਬਾਜਵਾ ਨੇ ਹਰ ਮੁਮਕਿਨ ਕੋਸ਼ਿਸ਼ ਕੀਤੀ। ਪੰਜਾਬੀ ਇੰਡਸਟਰੀ ਦੇ ਹਰ ਕਲਾਕਾਰਾ ਨੂੰ ਨੀਰੂ ਨੇ ਟੈਗ ਕਰ ਡੋਨੇਸ਼ਨ ਕਰਨ ਲਈ ਕਿਹਾ ਸੀ ਤੇ ਆਰੀਅਨ ਦੇ ਇਲਾਜ ਲਈ ਵੀ ਬਹੁਤ ਸਾਰੇ ਲੋਕਾਂ ਨੇ ਡੋਨੇਸ਼ਨ ਕੀਤੀ ਸੀ।
ਇਸ ਕਾਰਨ ਆਰੀਅਨ ਦਾ ਸਫਲ ਇਲਾਜ ਹੋ ਸੱਕਿਆ। ਹੁਣ ਹਾਰਪਰ ਦੇ ਇਲਾਜ ਲਈ ਨੀਰੂ ਬਾਜਵਾ ਅੱਗੇ ਆਈ ਹੈ।
- - - - - - - - - Advertisement - - - - - - - - -