ਸਲਮਾਨ ਖ਼ਾਨ ਨਾਲ ਕੰਮ ਕਰ ਚੁੱਕੀਆਂ ਅਦਾਕਾਰਾਂ ਹੁਣ ਜੀ ਰਹੀਆਂ ਗੁੰਮਨਾਮ ਜ਼ਿੰਦਗੀ!
ਕੰਚਨ- ਅਭਿਨੇਤਰੀ ਕੰਚਨ ਨੇ ਸਲਮਾਨ ਨਾਲ ਫਿਲਮ 'ਸਨਮ-ਬੇਵਾਫਾ' 'ਚ ਵੀ ਕੰਮ ਕੀਤਾ ਸੀ ਪਰ ਅੱਜ ਉਹ ਕਿੱਥੇ ਹੈ ਇਸ ਬਾਰੇ ਕਿਸੇ ਨੂੰ ਪਤਾ ਨਹੀਂ ਹੈ। ਦੱਸ ਦੇਈਏ ਕਿ ਕੰਚਨ ਨੇ ਦੱਖਣੀ ਭਾਰਤੀ ਫਿਲਮਾਂ ਵਿੱਚ ਕੰਮ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ, ਪਰ ਗੱਲ ਨਹੀਂ ਬਣੀ ਜਿਸ ਤੋਂ ਬਾਅਦ ਉਹ ਸੁਰਖੀਆਂ ਤੋਂ ਦੂਰ ਚਲੀ ਗਈ।
ਰੇਨੂੰ ਆਰੀਆ - ਸਭ ਤੋਂ ਹੈਰਾਨ ਕਰਨ ਵਾਲਾ ਮਾਮਲਾ ਅਦਾਕਾਰਾ ਰੇਨੂੰ ਆਰੀਆ ਦਾ ਹੈ। ਕੋਈ ਨਹੀਂ ਜਾਣਦਾ ਕਿ ਸਲਮਾਨ ਦੀ ਪਹਿਲੀ ਫਿਲਮ 'ਬੀਵੀ ਹੋ ਟੂ ਐਸੀ' ਵਿੱਚ ਰੇਨੂੰ ਕੰਮ ਕਰਨ ਵਾਲੀ ਰੇਨੂੰ ਕਿੱਥੇ ਹੈ।
ਨਵੋਦਿਤਾ ਸ਼ਰਮਾ- ਸਲਮਾਨ ਖ਼ਾਨ ਦੇ ਨਾਲ ਫਿਲਮ ਸਨਮ-ਬੇਵਾਫਾ ਵਿੱਚ ਨਜ਼ਰ ਆਈ ਨਵੋਦਿਤਾ ਸ਼ਰਮਾ ਨੂੰ ਫਿਲਮ ਜਗਤ ਵਿੱਚ ‘ਚਾਂਦਨੀ’ ਵਜੋਂ ਜਾਣਿਆ ਜਾਂਦਾ ਸੀ। ਸਲਮਾਨ ਖ਼ਾਨ ਨਾਲ ਇੱਕ ਫਿਲਮ ਕਰਨ ਦੇ ਬਾਵਜੂਦ ਨਵੋਦਿਤਾ ਬਾਲੀਵੁੱਡ ਵਿੱਚ ਖਾਸ ਨਾਂ ਕਮਾ ਨਹੀਂ ਸਕੀ ਤੇ ਖਬਰਾਂ ਮੁਤਾਬਕ ਉਹ ਇਨ੍ਹੀਂ ਦਿਨੀਂ ਵਿਦੇਸ਼ ਵਿੱਚ ਹੈ ਤੇ ਉਥੇ ਬੱਚਿਆਂ ਨੂੰ ਡਾਂਸ ਸਿਖਾਉਂਦੀ ਹੈ।
ਰੰਭਾ-ਸਲਮਾਨ ਖ਼ਾਨ ਨਾਲ ਕੰਮ ਕਰ ਚੁੱਕੀ ਐਕਟਰਸ ਰੰਭਾ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਸੀ। ਰੰਭਾ 1997 ਵਿੱਚ ਆਈ ਫਿਲਮ ‘ਜੁੜਵਾ’ ਤੇ 1998 ਵਿੱਚ ‘ਬੰਧਨ’ ਵਿੱਚ ਸਲਮਾਨ ਦੇ ਨਾਲ ਨਜ਼ਰ ਆਈ ਸੀ। ਇਸ ਦੇ ਬਾਵਜੂਦ ਰੰਭਾ ਸਿਲਵਰ ਸਕ੍ਰੀਨ ‘ਤੇ ਜ਼ਿਆਦਾ ਨਜ਼ਰ ਨਹੀਂ ਆਈ ਤੇ ਹੌਲੀ-ਹੌਲੀ ਸੁਰਖੀਆਂ ਤੋਂ ਦੂਰ ਚਲੀ ਗਈ।
ਪੂਜਾ ਡਡਵਾਲ - ਅੱਜ ਤੋਂ ਕੁਝ ਸਮਾਂ ਪਹਿਲਾਂ ਕੁਝ ਫੋਟੋਆਂ ਇੰਟਰਨੈੱਟ 'ਤੇ ਵਾਇਰਲ ਹੋਈ, ਜਿਸ ਵਿੱਚ ਐਕਟਰਸ ਪੂਜਾ ਡਡਵਾਲ ਪੂਰੀ ਤਰ੍ਹਾਂ ਮਰਨ ਵਾਲੀ ਸਥਿਤੀ ਵਿੱਚ ਨਜ਼ਰ ਆਈ ਸੀ। ਇਨ੍ਹਾਂ ਫੋਟੋਆਂ ਦੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹ ਔਰਤ ਪੂਜਾ ਹੈ, ਜੋ ਸਾਲ 1995 ਵਿੱਚ ਸਲਮਾਨ ਨਾਲ ਫਿਲਮ 'ਵੀਰਾਗਤੀ' ਵਿੱਚ ਨਜ਼ਰ ਆਈ ਸੀ। ਪੂਜਾ ਦੀ ਮਾੜੀ ਹਾਲਤ ਨੂੰ ਵੇਖਦੇ ਹੋਏ ਸਲਮਾਨ ਖੁਦ ਮਦਦ ਲਈ ਅੱਗੇ ਆਏ ਸੀ।