ਪਤੀ ਅਭਿਸ਼ੇਕ ਤੋਂ ਕਿਤੇ ਜ਼ਿਆਦਾ ਕਮਾਉਂਦੀ ਐਸ਼ਵਰਿਆ, ਕਮਾਈ ਜਾਣ ਹੋ ਜਾਓਗੇ ਹੈਰਾਨ
ਮਿਸ ਵਰਲਡ ਐਸ਼ਵਰਿਆ ਰਾਏ ਫਿਲਮਾਂ ਵਿੱਚ ਹੁਣ ਬੇਸ਼ੱਕ ਘੱਟ ਨਜ਼ਰ ਆਉਂਦੀ ਹੈ, ਪਰ ਉਹ ਅਜੇ ਵੀ ਕਮਾਈ ਦੇ ਮਾਮਲੇ ਵਿੱਚ ਆਪਣੇ ਪਤੀ ਅਭਿਸ਼ੇਕ ਬੱਚਨ ਤੋਂ ਕਿਤੇ ਅੱਗੇ ਹੈ।
Download ABP Live App and Watch All Latest Videos
View In Appਮਹਿੰਗੀਆਂ ਚੀਜ਼ਾਂ ਬਾਰੇ ਗੱਲ ਕਰੀਏ ਤਾਂ ਐਸ਼ਵਰਿਆ ਕੋਲ ਇੱਕ S500 ਮਰਸਡੀਜ਼ ਬੈਂਜ ਹੈ ਜਿਸ ਦੀ ਕੀਮਤ 2.35 ਕਰੋੜ ਰੁਪਏ ਹੈ, ਇੱਕ ਬੈਂਟਲੀ ਸੀਜੀਟੀ ਹੈ ਜਿਸ ਦੀ ਕੀਮਤ 3.15 ਕਰੋੜ ਅਤੇ ਦੁਬਈ ਦੇ ਸੈਚੁਰੀ ਫੋਲਜ਼ ਵਿਚ ਇੱਕ ਵਿਲਾ ਹੈ ਜਿਸ ਦੀ ਕੀਮਤ ਕਰੀਬ 5.6 ਕਰੋੜ ਰੁਪਏ ਹੈ। ਇਸ ਦੇ ਨਾਲ ਹੀ ਉਸ ਕੋਲ ਬਾਂਦਰਾ ਵਿਚ 30 ਕਰੋੜ ਰੁਪਏ ਦਾ ਇੱਕ ਅਪਾਰਟਮੈਂਟ ਵੀ ਹੈ।
ਐਸ਼ਵਰਿਆ ਲੰਬੇ ਸਮੇਂ ਤੋਂ ਕੌਮਾਂਤਰੀ ਬ੍ਰੈਂਡ ਵੀ ਕਰ ਰਹੀ ਹੈ। ਟ੍ਰੈਡ ਦੇ ਅਨੁਮਾਨਾਂ ਮੁਤਾਬਕ ਐਸ਼ਵਰਿਆ ਦੀ ਕੁੱਲ ਸੰਪਤੀ 258 ਕਰੋੜ ਰੁਪਏ ਹੈ।
ਐਸ਼ਵਰਿਆ ਦੇ ਕਰੀਅਰ ਵਿੱਚ ਉਮਰ ਕਦੇ ਵੀ ਰੁਕਾਵਟ ਨਹੀਂ ਬਣੀ। ਸਗੋਂ ਉਹ ਹੁਣ ਮਸ਼ਹੂਰ ਬ੍ਰਾਂਡਸ ਜਿਵੇਂ ਕਿ ਨਕਸ਼ਤਰ ਤੇ ਕੋਕਾ-ਕੋਲਾ ਦਾ ਫੇਸ ਹੀ ਨਹੀਂ ਸਗੋਂ ਐਸ਼ਵਰਿਆ ਪਿਛਲੇ 12 ਸਾਲਾਂ ਤੋਂ ਲਓਰੇਲ ਦੀ ਬ੍ਰਾਂਡ ਅੰਬੈਸਡਰ ਰਹੀ ਹੈ ਤੇ ਸਵਿਸ ਲਗਜ਼ਰੀ ਵਾਚ Longines ਦੀ ਬ੍ਰਾਂਡ ਅੰਬੈਸਡਰ ਇੱਕ ਦਹਾਕੇ ਤੋਂ ਵੱਧ ਸਮੇਂ ਰਹੀ ਹੈ। ਉਹ ਬਹੁਤ ਸਾਰੇ ਬ੍ਰਾਂਡਾਂ ਜਿਵੇਂ ਕਿ ਲੈਕਮੇ, ਟਾਈਟਨ, ਲਕਸ, ਫਿਲਿਪਸ, ਕਲਿਆਣ ਜਵੈਲਰਜ਼ ਦੀ ਪਹਿਲੀ ਪਸੰਦ ਰਹੀ ਹੈ।
ਜੇ ਰਿਪੋਰਟਾਂ ਦੀ ਮੰਨੀਏ ਤਾਂ ਐਸ਼ਵਰਿਆ ਐਡਸ ਤੋਂ ਹਰ ਸਾਲ 80 ਤੋਂ 90 ਕਰੋੜ ਦੀ ਕਮਾਈ ਕਰਦੀ ਹੈ ਤੇ ਇੱਕ ਦਿਨ ਦੀ ਕਮਿਟਮੈਂਟ ਲਈ 5 ਤੋਂ 6 ਕਰੋੜ ਲੈਂਦੀ ਹੈ। ਜਿੱਥੋਂ ਤਕ ਫਿਲਮਾਂ ਦਾ ਸਵਾਲ ਹੈ, ਐਸ਼ਵਰਿਆ ਹਰ ਫਿਲਮ ਦੇ 8 ਤੋਂ 10 ਕਰੋੜ ਰੁਪਏ ਲੈਂਦੀ ਹੈ। ਇਸ ਦੇ ਨਾਲ ਹੀ ਖ਼ਬਰਾਂ ਨੇ ਕਿ ਨਿਰਮਾਤਾ ਐਸ਼ਵਰਿਆ ਨੂੰ ਫਿਲਮਾਂ 'ਚ ਲੈਣ ਲਈ ਮੂੰਹ ਮੰਗੀ ਕੀਮਤ ਵੀ ਦਿੰਦੇ ਹਨ।
ਐਸ਼ਵਰਿਆ ਦੇ ਪਤੀ ਅਭਿਸ਼ੇਕ ਬੱਚਨ ਨੇ ਵੀ ਇੱਕ ਵਾਰ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਦੀ ਪਤਨੀ ਐਸ਼ਵਰਿਆ ਰਾਏ ਬੱਚਨ ਨੂੰ ਉਨ੍ਹਾਂ ਨਾਲ ਕੰਮ 8 ਤੋਂ 9 ਫਿਲਮਾਂ ਵਿੱਚ ਕੰਮ ਕੀਤਾ ਤੇ ਐਸ਼ ਨੂੰ ਉਸ ਤੋਂ ਜ਼ਿਆਦਾ ਪੈਸੇ ਦਿੱਤੇ ਗਏ ਸੀ।
ਮੈਗਲੋਅਰ ਦੀ ਐਸ਼ਵਰਿਆ ਨੇ ਟੀਨਏਜ਼ ਵਿੱਚ ਹੀ ਬ੍ਰਾਂਡਸ ਨੂੰ ਐਂਡੋਰਸ ਕਰਨਾ ਸ਼ੁਰੂ ਕਰ ਦਿੱਤਾ ਸੀ। ਜਲਦੀ ਹੀ ਉਹ ਦੇਸ਼ ਦੀ ਟਾਪ ਬ੍ਰਾਂਡ ਅੰਬੈਸਡਰ ਬਣ ਗਈ। ਐਸ਼ਵਰਿਆ ਨੂੰ ਕਈ ਮਸ਼ਹੂਰ ਹਸਤੀਆਂ ਨਾਲੋਂ ਜ਼ਿਆਦਾ ਪੈਅ ਕੀਤਾ ਜਾਂਦਾ ਹੈ ਜਿਸ ਦੀ ਹਮੇਸ਼ਾ ਮਨੋਰੰਜਨ ਉਦਯੋਗ ਵਿੱਚ ਚਰਚਾ ਹੁੰਦੀ ਹੈ।
ਐਸ਼ਵਰਿਆ ਸ਼ੋਅਬਿੱਜ ਵਿੱਚ ਏ-ਲਿਸਟ ਐਕਟਰਸ ਹੋਣ ਤੋਂ ਇਲਾਵਾ ਟੌਪ ਬ੍ਰਾਂਡਸ ਦੀ ਵੀ ਪਹਿਲੀ ਪਸੰਦ ਹੈ। ਇਸ ਸਮੇਂ ਉਹ ਮਸ਼ਹੂਰ ਕਾਸਮੈਟਿਕ ਬ੍ਰਾਂਡ ਲੌਰੀਅਲ ਦਾ ਚਿਹਰਾ ਹੈ, ਜਿਸ ਦੀ ਉਹ ਵਿਦੇਸ਼ਾਂ ਵਿਚ ਹੋਣ ਵਾਲੇ ਨਾਮਵਰ ਸਮਾਗਮਾਂ ਵਿੱਚ ਪ੍ਰਤੀਨਿਧਤਾ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ ਉਸ ਨੇ ਇੱਕ ਕੈਡਬਰੀ ਟੀਵੀਸੀ ਵੀ ਕੀਤੀ ਹੈ, ਜਿਸ ਦੀ ਐਸ਼ਵਰਿਆ ਦੀ ਐਂਡੋਰਸਮੈਂਟ ਵਰਲਡ ‘ਚ Relevance ਸਾਬਤ ਕੀਤੀ ਹੈ।
ਐਸ਼ਵਰਿਆ ਰਾਏ ਬੱਚਨ ਬਾਲੀਵੁੱਡ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਅਭਿਨੇਤਰੀਆਂ ਵਿੱਚੋਂ ਇੱਕ ਹੈ। ਸਾਲ 1994 ਵਿੱਚ ਮਿਸ ਵਰਲਡ ਪੇਜੈਂਟ ਜਿੱਤਣ ਤੋਂ ਲੈ ਕੇ ਬਾਲੀਵੁੱਡ ਵਿੱਚ ਆਪਣੇ ਆਪ ਨੂੰ ਸਥਾਪਤ ਕਰਨ ਤੱਕ ਐਸ਼ਵਰਿਆ ਰਾਏ ਬੱਚਨ ਨੇ ਇੱਕ ਲੰਬਾ ਪੈਂਡਾ ਤੈਅ ਕੀਤਾ ਹੈ।
ਦਰਅਸਲ ਐਸ਼ਵਰਿਆ ਇਸ਼ਤਿਹਾਰਾਂ ਦੀ ਦੁਨੀਆ ਦਾ ਬਹੁਤ ਫੇਮਸ ਚਿਹਰਾ ਹੈ। ਉਨ੍ਹਾਂ ਨੂੰ ਆਪਣੇ ਐਡਸ ਵਿੱਚ ਲਿਆਉਣ ਲਈ ਵੱਡੀਆਂ ਕੰਪਨੀਆਂ ਉਨ੍ਹਾਂ ਦੇ ਘਰ ਬਾਹਰ ਲਾਈਨਾਂ ਲਾਈ ਰੱਖਦੀਆਂ ਹਨ। ਉਹ ਕਈ ਅੰਤਰਰਾਸ਼ਟਰੀ ਬ੍ਰਾਂਡਾਂ ਨੂੰ ਐਂਡੋਰਸ ਵੀ ਕਰ ਰਹੀ ਹੈ। ਇਹੀ ਕਾਰਨ ਹੈ ਕਿ ਉਹ ਆਪਣੇ ਪਤੀ ਨੂੰ ਨਹੀਂ ਬਲਕਿ ਕਈ ਬਾਲੀਵੁੱਡ ਸੁਪਰਸਟਾਰਾਂ ਤੋਂ ਵੱਧ ਕਮਾਈ ਕਰਦੀ ਹੈ।
- - - - - - - - - Advertisement - - - - - - - - -