ਮਹਿੰਗੇ ਸੌਂਕਾਂ ਦੇ ਮਾਲਕ ਬਾਲੀਵੁੱਡ ਦੇ 'ਸਿੰਘਮ' ਅਜੇ ਦੇਵਗਨ, ਲੰਡਨ 'ਚ ਘਰ, ਪ੍ਰਾਈਵੇਟ ਜੈੱਟ, ਜਾਣੋ ਹੋਰ ਕੀ ਕੁਝ ਲਿਸਟ 'ਚ
ਅਜੇ ਦੇਵਗਨ ਬਾਲੀਵੁੱਡ ਵਿੱਚ ਕਮਾਈ ਦੇ ਮਾਮਲੇ ਵਿੱਚ ਵੀ ਬਹੁਤ ਅੱਗੇ ਹਨ। ਉਹ ਸਾਲਾਨਾ ਕਮਾਈ 94 ਕਰੋੜ ਨਾਲ ਫੋਰਬਸ ਇੰਡੀਆ ਦੀ 2019 ਸੈਲੀਬ੍ਰਿਟੀ 100 ਦੀ ਸੂਚੀ ਵਿੱਚ 12ਵੇਂ ਨੰਬਰ 'ਤੇ ਸੀ।
Download ABP Live App and Watch All Latest Videos
View In Appਮਹਿੰਗੇ ਸ਼ੌਕ ਦੇ ਮਾਲਕ ਅਜੇ ਦੇਵਗਨ ਦਾ ਆਪਣਾ ਇੱਕ ਨਿੱਜੀ ਜੈੱਟ ਹੈ। ਦੱਸ ਦੇਈਏ ਕਿ ਬਾਲੀਵੁੱਡ ਦੇ ਸਿੰਘਮ ਦੇ ਪ੍ਰਾਈਵੇਟ ਜੈੱਟ ਦਾ ਨਾਂ ਹੈਕਰ 8 ਹੈ। ਇਸ ਜੈੱਟ ਦੀ ਕੀਮਤ 84 ਕਰੋੜ ਦੱਸੀ ਜਾਂਦੀ ਹੈ। ਅਜੇ ਦੇਵਗਨ ਦੇ ਕੀਮਤੀ ਕਲੈਕਸ਼ਨ ਵਿੱਚ ਇਹ ਜੈੱਟ ਸਭ ਤੋਂ ਮਹਿੰਗਾ ਹੈ।
ਅਜੇ ਦੇਵਗਨ ਦੀ ਵੀ ਆਪਣੀ ਵੈਨਿਟੀ ਵੈਨ ਹੈ। ਉਸ ਦੀ ਵੈਨਿਟੀ ਵੈਨ ਬਹੁਤ ਮਹਿੰਗੀ ਹੈ ਅਤੇ ਸ਼ਾਨਦਾਰ ਸਹੂਲਤਾਂ ਨਾਲ ਲੈਸ ਹੈ। ਹਾਲਾਂਕਿ ਅਜੇ ਦੇਵਗਨ ਦੀ ਵੈਨਿਟੀ ਵੈਨ ਦੀ ਕੀਮਤ ਬਾਰੇ ਸਸਪੈਂਸ ਬਣਿਆ ਹੋਇਆ ਹੈ।
ਅਜੇ ਦੇਵਗਨ ਦਾ ਲੰਡਨ ਵਿਚ ਵੀ ਇੱਕ ਆਲੀਸ਼ਾਨ ਘਰ ਹੈ। ਮੀਡੀਆ ਰਿਪੋਰਟਾਂ ਮੁਤਾਬਕ ਅਜੇ ਦੇਵਗਨ ਦੇ ਇਸ ਲੰਡਨ ਡ੍ਰੀਮ ਹਾਊਸ ਦੀ ਕੀਮਤ ਲਗਪਗ 54 ਕਰੋੜ ਰੁਪਏ ਹੈ।
ਅਜੇ ਦੇਵਗਨ ਲਗਜ਼ਰੀ ਕਾਰਾਂ ਦਾ ਬਹੁਤ ਸ਼ੌਕੀਨ ਹਨ। ਉਨ੍ਹਾਂ ਦੀ ਕਲੈਕਸ਼ਨ ਵਿੱਚ ਲਗਪਗ 2.8 ਕਰੋੜ ਦੀ ਮਸੇਰਾਟੀ ਕਵਾਟਰੋਪੋਰਟ ਸ਼ਾਮਲ ਹੈ। ਉਹ ਇਸ ਕਾਰ ਨੂੰ ਖਰੀਦਣ ਵਾਲਾ ਪਹਿਲਾ ਭਾਰਤੀ ਹੈ। ਉਨ੍ਹਾਂ ਦੀ ਕਾਰ ਕਲੈਕਸ਼ਨ 'ਚ ਸਿਰਫ ਮਸੇਰਾਟੀ ਹੀ ਨਹੀਂ ਬਲਕਿ ਕਈ ਲਗਜ਼ਰੀ ਗੱਡੀਂ ਹਨ ਜਿਵੇਂ ਰੇਂਜ ਰੋਵਰਸ, ਮਰਸੀਡੀਜ਼ ਤੇ ਬੀਐਮਡਬਲਯੂ।
ਅਜੇ ਦੇਵਗਨ ਇੱਕ ਸ਼ਾਨਦਾਰ ਫਾਰਮ ਹਾਊਸ ਦੇ ਮਾਲਕ ਹਨ। ਉਸ ਦਾ ਫਾਰਮ ਹਾਊਸ ਮੁੰਬਈ ਨੇੜੇ ਕਰਜਤ ਸ਼ਹਿਰ ਵਿੱਚ ਹੈ। 28 ਏਕੜ ਦੇ ਇਸ ਫਾਰਮ ਹਾਊਸ ਦੀ ਕੀਮਤ ਕਰੀਬ 25 ਕਰੋੜ ਹੈ। ਇਸ ਫਾਰਮ ਹਾਊਸ ਵਿੱਚ ਸਬਜ਼ੀਆਂ ਤੇ ਫਲਾਂ ਦੀ ਕਾਸ਼ਤ ਕੀਤੀ ਜਾਂਦੀ ਹੈ।
ਅਜੇ ਦੇਵਗਨ ਕੋਲ ਰੇਂਜ ਰੋਵਰ ਕੰਪਨੀ ਦੀ ਵੀ ਸਭ ਤੋਂ ਮਹਿੰਗੀ ਕਾਰ ਹੈ। ਦੱਸ ਦੇਈਏ ਕਿ ਅਜੇ ਦੇਵਗਨ ਰੇਂਜ ਰੋਵਰ ਵੋਗ ਕਾਰ ਦੇ ਮਾਲਕ ਹਨ। ਇਸ ਦੀ ਕੀਮਤ 2.08 ਕਰੋੜ ਹੈ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਅਜੇ ਦੇਵਗਨ ਇੱਕ ਸ਼ਾਨਦਾਰ ਜੀਵਨ ਸ਼ੈਲੀ ਜੀਉਂਦੇ ਹਨ। ਅਜੇ ਦੇਵਗਨ ਬੇਹੱਦ ਸ਼ਾਂਤ ਤੇ ਗੰਭੀਰ ਦਿਖਾਈ ਦਿੰਦੇ ਹਨ, ਪਰ ਉਨ੍ਹਾਂ ਦੇ ਸ਼ੌਕ ਬਹੁਤ ਮਹਿੰਗੇ ਹਨ। ਉਨ੍ਹਾਂ ਕੋਲ ਬਹੁਤ ਸਾਰੀਆਂ ਕੀਮਤੀ ਚੀਜ਼ਾਂ ਹਨ ਜਿਨ੍ਹਾਂ ਬਾਰੇ ਅੱਜ ਅਸੀਂ ਗੱਲ ਕਰ ਰਹੇ ਹਾਂ।
- - - - - - - - - Advertisement - - - - - - - - -