ਸੰਘਣੀ ਧੁੰਦ ਨੇ ਆਵਾਜਾਈ ਨੂੰ ਲਾਈ ਬਰੇਕ, ਠੰਢ ਦਾ ਵਧਿਆ ਪ੍ਰਕੋਪ
ਅੰਮ੍ਰਿਤਸਰ ਦਾ ਤਾਪਮਾਨ ਤਿੰਨ ਡਿਗਰੀ ਤਕ ਹੇਠਾਂ ਆ ਗਿਆ ਹੈ ਤੇ ਆਉਣ ਵਾਲੇ ਦਿਨਾਂ 'ਚ ਠੰਡ ਹੋਰ ਵਧਣ ਦਾ ਖਦਸ਼ਾ ਹੈ। ਇਸ ਵਾਰ ਦਸੰਬਰ ਮਹੀਨੇ ਕਈ ਸਾਲਾਂ ਬਾਅਦ ਬਾਰੀ ਠੰਡ ਪੈ ਰਹੀ ਹੈ। ਜਦਕਿ ਪਿਛਲੇ ਸਾਲ ਜਨਵਰੀ ਦੀ ਸ਼ੁਰੂਆਤ 'ਚ ਠੰਡ ਨੇ ਰਿਕਾਰਡ ਤੋੜ ਦਿੱਤੇ ਸਨ।
ਅੰਮ੍ਰਿਤਸਰ ਦੇ ਤਾਪਮਾਨ 'ਚ ਲਗਾਤਾਰ ਗਿਰਾਵਟ ਆ ਰਹੀ ਹੈ। ਮੌਸਮ ਵਿਭਾਗ ਵੱਲੋਂ ਦਿੱਤੀ ਗਈ ਚੇਤਾਵਨੀ ਦੇ ਮੁਤਾਬਕ 25 ਤੇ 26 ਦਸੰਬਰ ਨੂੰ ਤਾਪਮਾਨ 'ਚ ਭਾਰੀ ਗਿਰਾਵਟ ਆ ਸਕਦੀ ਹੈ।
ਘੱਟ ਵਿਜ਼ੀਬਿਲਿਟੀ ਕਾਰਨ ਵਾਹਨਾਂ ਦੀ ਰਫ਼ਤਾਰ ਹੌਲ਼ੀ ਹੋ ਗਈ ਹੈ। ਕੰਮ ਕਾਜ 'ਤੇ ਜਾਣ ਵਾਲਿਆਂ ਲਈ ਸੰਘਣੀ ਧੁੰਦ ਪਰੇਸ਼ਾਨੀ ਬਣੀ ਹੋਈ ਹੈ। ਦਿਨ ਵੇਲੇ ਹੀ ਲੋਕ ਲਾਈਟਾਂ ਚਲਾ ਕੇ ਸਫਰ ਤੈਅ ਕਰ ਰਹੇ ਹਨ।
ਅੰਮ੍ਰਿਤਸਰ 'ਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਠੰਡ ਪੈ ਰਹੀ ਸੀ ਪਰ ਬੀਤੀ ਰਾਤ ਤੋਂ ਸੰਘਣੀ ਧੁੰਦ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ।
ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ 'ਚ ਠੰਡ ਦਾ ਪ੍ਰਕੋਪ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਦੇ ਨਾਲ ਹੀ ਸੰਘਣੀ ਧੁੰਦ ਨੇ ਆਮ ਜਨ ਜੀਵਨ ਪ੍ਰਭਾਵਿਤ ਕਰਦਿਆਂ ਜ਼ਿੰਦਗੀ ਦੀ ਰਫ਼ਤਾਰ ਮੱਠੀ ਕਰ ਦਿੱਤੀ ਹੈ।