ਪੰਜਾਬ ਦੇ ਚਿੱਤਰਕਾਰ ਨੇ ਬਣਾਈ ਅਮਰੀਕੀ ਰਾਸ਼ਟਰਪਤੀਆਂ ਦੀ ਪੇਂਟਿੰਗ, ਜੋਅ ਬਾਇਡੇਨ ਨੂੰ ਦਿੱਤੀ ਖਾਸ ਥਾਂ
Artist: Jagjot Singh Rubal
ਰੂਬਲ ਚਾਹੁੰਦਾ ਹੈ ਕਿ ਇਹ ਪੇਂਟਿੰਗ US ਦੀਆਂ ਗੈਲਰੀਆਂ ਸਮੇਤ ਵਾਇਟ ਹਾਊਸ ਵਿੱਚ ਵੀ ਲੱਗੇ।
ਇਹ ਪੇਂਟਿੰਗ 8X8 ਫੁੱਟ ਦੀ ਹੈ। ਰੂਬਲ ਨੂੰ ਇਹ ਪੇਂਟਿੰਗ ਪੂਰੀ ਕਰਨ ਵਿੱਚ ਚਾਰ ਮਹੀਨੇ ਦਾ ਸਮਾਂ ਲੱਗਾ ਹੈ।ਰੂਬਲ ਦੇ ਨਾਮ ਤਕਰੀਬਨ 10 ਵਿਸ਼ਵ ਰਿਕਾਰਡ ਹਨ।
ਰੂਬਲ ਨੇ ਕਿਹਾ, ਮੈਂ ਟਰੰਪ ਤੱਕ ਇਹ ਪੇਂਟਿੰਗ ਤਿਆਰ ਕੀਤੀ ਸੀ। ਕੱਲ੍ਹ ਹੀ ਮੈਂ ਜੋਅ ਬਾਇਡੇਨ ਦੀ ਤਸਵੀਰ ਬਣਾਈ ਜਦੋਂ ਉਹ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਚੁਣੇ ਗਏ।ਮੈਂ ਬਾਇਡੇਨ ਨੂੰ ਵਧਾਈ ਦਿੰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਬਾਇਡੇਨ ਰਾਜ ਵਿੱਚ ਭਾਰਤ-ਅਮਰੀਕਾ ਸਬੰਧ ਹੋਰ ਮਜ਼ਬੂਤ ਹੋਣਗੇ।
ਰੂਬਲ ਦੀ ਇੱਛਾ ਹੈ ਕਿ ਇਹ ਪੇਂਟਿੰਗ ਦੇਸ਼ ਦੀਆਂ ਗੈਲਰੀਆਂ ਦੇ ਨਾਲ ਨਾਲ ਅਮਰੀਕਾ ਦੇ ਵਾਇਟ ਹਾਊਸ ਵਿੱਚ ਵੀ ਲਾਈ ਜਾਵੇ।
ਇਸ ਵਿਸ਼ਾਲ ਪੇਂਟਿੰਗ ਵਿੱਚ ਰੂਬਲ ਨੇ ਜੌਰਜ ਵਾਸ਼ਿੰਗਟਨ ਤੋਂ ਲੈ ਕੇ ਜੋਅ ਬਾਇਡੇਨ ਦੀ ਤਸਵੀਰ ਨੂੰ ਸ਼ਾਮਲ ਕੀਤਾ ਹੈ।
ਰੂਬਲ ਨੇ ਕਿਹਾ ਕਿ ਉਸਨੇ ਇਸ ਪੇਂਟਿੰਗ ਵਿੱਚ ਸਾਰੇ ਅਮਰੀਕੀ ਰਾਸ਼ਟਰਪਤੀਆਂ ਨੂੰ ਕੈਦ ਕੀਤਾ ਹੈ।
ਅੰਮ੍ਰਿਤਸਰ ਦੇ ਜਗਜੋਤ ਸਿੰਘ ਰੂਬਲ ਨੇ ਬਾਇਡੇਨ ਦੀ ਤਸਵੀਰ ਨੂੰ ਆਪਣੀ ਪੇਂਟਿੰਗ ਵਿੱਚ ਸ਼ਾਮਲ ਕੀਤਾ ਹੈ ਜੋ ਸ਼ਨੀਵਾਰ ਨੂੰ ਹੀ ਰਾਸ਼ਟਰਪਤੀ ਚੁਣੇ ਗਏ ਹਨ।
ਇਸ ਕੌਲਾਜ ਵਿੱਚ ਅਮਰੀਕਾ ਦੇ 230 ਸਾਲਾਂ ਦੇ ਇਤਹਾਸ ਦੌਰਾਨ ਰਹੇ ਸਾਰੇ ਰਾਸ਼ਟਰਪਤੀਆਂ ਦੀ ਤਸਵੀਰ ਸ਼ਾਮਲ ਕੀਤੀ ਗਈ ਹੈ।
ਅੰਮ੍ਰਿਤਸਰ ਦੇ ਇੱਕ ਚਿੱਤਰਕਾਰ ਨੇ ਹਾਲਹੀ 'ਚ ਚੁਣੇ ਗਏ 46ਵੇਂ ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਦੀ ਤਸਵੀਰ ਆਪਣੇ ਇੱਕ ਕੌਲਾਜ (Collage) ਵਿੱਚ ਸ਼ਾਮਲ ਕੀਤੀ ਹੈ।