Apple Watch Series 6 Photos: Apple ਵਾਚ ਸੀਰੀਜ਼ 6 ਲੌਂਚ, ਜਾਣੋ ਕੀ ਨੇ ਖ਼ਾਸ ਫੀਚਰਸ
ਐਪਲ ਵਾਚ 6 ਨਾਲ ਬਲੱਡ ਆਕਸੀਜਨ ਬਾਰੇ ਮਹਿਜ਼ 15 ਸਕਿੰਟ 'ਚ ਪਤਾ ਲਾਇਆ ਜਾ ਸਕਦਾ ਹੈ। ਕੋਰੋਨਾ ਵਾਇਰਸ 'ਚ ਵਰਦਾਨ ਸਾਬਤ ਹੋਵੇਗਾ ਬਲੱਡ ਆਕਸੀਜਨ ਸੈਂਸਰ। ਸੀਰੀਜ 5 ਦੇ ਮੁਕਾਬਲੇ 15 ਫੀਸਦ ਵੱਧ ਤੇਜ਼ ਹੋਵੇਗੀ ਸੀਰੀਜ਼ 6।
Download ABP Live App and Watch All Latest Videos
View In Appਤੁਸੀਂ ਇਸ ਦੀ ਵਰਤੋਂ ਸਖਤ ਧੁੱਪ 'ਚ ਵੀ ਕਰ ਸਕੋਗੇ। ਇਹ ਘੜੀ ਰਾਊਂਡ ਡਾਇਲ ਨਾਲ ਆਵੇਗੀ। ਦੇਖਣ 'ਚ ਐਪਲ ਵਾਚ ਸੀਰੀਜ਼ 5 ਜਿਹੀ ਹੀ ਸੀਰੀਜ਼ 6 ਹੈ। ਇਸ ਘੜੀ ਲਈ ਛੇ ਰੰਗਾਂ 'ਚ ਸਟ੍ਰੈਪ ਹੋਣਗੇ।
ਇਸ ਜ਼ਰੀਏ ਡੇਲੀ ਵਰਕਆਊਟ ਨੂੰ ਟ੍ਰੈਕ ਕੀਤਾ ਜਾ ਸਕੇਗਾ। ਇਸ ਸਰਵਿਸ ਦਾ ਇਸਤੇਮਾਲ ਕਰਨ ਲਈ ਕੁਝ ਪੈਕੇਜ ਹਨ ਜਿਸ 'ਚ ਮਹੀਨਾਵਾਰ 9.99 ਡਾਲਰ ਤੇ ਇਕ ਸਾਲ ਲਈ 79.99 ਡਾਲਰ ਦੇਣੇ ਹੋਣਗੇ। ਗਾਹਕਾਂ ਨੂੰ ਤਿੰਨ ਮਹੀਨੇ ਲਈ Apple Fitness+ ਸਬਸਕ੍ਰਿਪਸ਼ਨ ਮੁਫਤ ਮਿਲੇਗੀ।
ਐਪਲ ਵਾਚ ਸੀਰੀਜ਼ 6 ਲਈ ਨਵੀਂ Fitness+ ਸਰਵਿਸ ਵੀ ਪੇਸ਼ ਕੀਤੀ ਗਈ ਹੈ ਜੋ ਤਹਾਨੂੰ ਫਿਟਨੈਸ ਦੀ ਯਾਦ ਦਿਵਾਉਂਦੀ ਰਹੇਗੀ। ਇਸ ਜ਼ਰੀਏ ਯੂਜ਼ਰਸ ਵਰਕਆਊਟ ਸੈਸ਼ਨਸ ਦਾ ਹਿੱਸਾ ਵੀ ਬਣ ਪਾਉਣਗੇ।
ਐਪਲ ਵਾਚ ਵਿੱਚ ਇੱਕ ਹੋਰ ਖਾਸ ਫੀਚਰ ਸ਼ਾਮਲ ਕੀਤਾ ਗਿਆ ਹੈ ਜਿਸ ਦਾ ਨਾਂ Memoji ਸਪੋਰਟ ਹੈ। ਯਾਨੀ ਯੂਜ਼ਰਸ iMessage app ਜ਼ਰੀਏ Memoji ਵੀ ਇੱਕ-ਦੂਜੇ ਨੂੰ ਭੇਜ ਸਕਦੇ ਹਨ। ਨਵੀਂ ਐਪਲ ਵਾਚ watchOS 7 ਆਪਰੇਟਿੰਗ ਸਿਸਟਮ ਤੇ ਆਧਾਰਤ ਹੈ।
ਐਪਲ ਵਾਚ ਸੀਰੀਜ਼ 6 ਦੀ ਇਸ ਵਾਚ ਨੂੰ A13 Bionic ਪ੍ਰੋਸੈਸਰ ਨਾਲ ਲੈਸ ਕੀਤਾ ਗਿਆ ਹੈ। ਸੋਲੋ ਲੂਪਸ ਡਿਜ਼ਾਇਨ ਵਾਲੀ ਇਹ ਘੜੀ ਯੂਜ਼ਰ ਫਰੈਂਡਲੀ ਹੈ ਤੇ ਆਸਾਨੀ ਨਾਲ ਗੁੱਟ 'ਤੇ ਫਿੱਟ ਹੋ ਜਾਂਦੀ ਹੈ।
ਭਾਰਤੀ ਬਾਜ਼ਾਰ 'ਚ ਐਪਲ ਵਾਚ ਸੀਰੀਜ਼ 6 (GPS) ਵੇਰੀਏਂਟ ਦੀ ਕੀਮਤ 40,900 ਰੁਪਏ ਤੇ (GPS+Cellular) ਮਾਡਲ ਦੀ ਕੀਮਤ 49,900 ਰਪਏ 'ਚ ਮਿਲੇਗਾ। ਉੱਥੇ ਹੀ ਅਮਰੀਕਾ 'ਚ ਇਸ ਘੜੀ ਦੇ GPS ਮਾਡਲ ਦੀ ਕੀਮਤ 399 ਡਾਲਰ ਹੋਵੇਗੀ ਤੇ ਇਸ ਦੀ ਵਿਕਰੀ ਸ਼ੁੱਕਰਵਾਰ ਤੋਂ ਸ਼ੁਰੂ ਹੋਵੇਗੀ।
Apple ਨੇ ਆਪਣੇ Time flies ਇਵੈਂਟ 'ਚ ਬਲੱਡ ਆਕਸੀਜਨ ਮੌਨੀਟਰ ਫੀਚਰ ਨਾਲ ਲੈਸ ਨਵੀਂ ਐਪਲ ਵਾਚ ਸੀਰੀਜ਼ 6 ਲਾਂਚ ਕੀਤੀ। ਇਸ ਵਾਚ ਦੀ ਸਭ ਤੋਂ ਵੱਡੀ ਖਾਸੀਅਤ ਇਸ ਦਾ ਹਿਊਮਨ ਬਲੱਡ ਆਕਸੀਜਨ ਲੈਵਲ ਟ੍ਰੈਕ ਫੀਚਰ ਹੈ।
- - - - - - - - - Advertisement - - - - - - - - -