Audi Q2: ਹੁਣ ਖਰੀਦੋ ਸਸਤੀ ਔਡੀ, ਭਾਰਤ 'ਚ ਲਾਂਚ ਸਪੈਸ਼ਲ ਅਡੀਸ਼ਨ ਦੀਆਂ ਖੂਬੀਆਂ
ਭਾਰਤੀ ਬਜ਼ਾਰ 'ਚ Audi ਦੀ ਇਸ ਕਾਰ ਦਾ ਮੁਕਾਬਲਾ Toyota ਫੌਰਚੂਨਰ ਨਾਲ ਹੋਵੇਗਾ। ਫੌਰਚੂਨਰ ਦੀ ਕੀਮਤ 28.66 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਉੱਥੇ ਹੀ ਫੌਰਚੂਨਰ ਟੌਪ ਮਾਡਲ ਦੀ ਕੀਮਤ ਦਿੱਲੀ ਦੇ ਐਕਸ ਸ਼ੋਅ-ਰੂਮ 'ਚ 36.88 ਲੱਖ ਰੁਪਏ ਹੈ।
Audi ਦੀ ਇਸ ਕਾਰ ਦੀ ਕੀਮਤ 34.99 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ ਤੇ ਇਸ ਦੇ ਟੌਪ ਮਾਡਲ ਦੀ ਕੀਮਤ 48.89 ਲੱਖ ਰੁਪਏ ਹੈ। ਇਸ ਕਾਰ ਲਈ ਬੁਕਿੰਗਸ ਸ਼ੁਰੂ ਕਰ ਦਿੱਤੀ ਗਈ ਹੈ। ਜੇਕਰ ਤੁਸੀਂ ਇਸ ਦੀਵਾਲੀ ਇਹ ਕਾਰ ਖਰੀਦਣਾ ਚਾਹੁੰਦੇ ਹੋ ਤਾਂ ਦੋ ਲੱਖ ਰੁਪਏ ਦਾ ਟੋਕਨ ਅਮਾਊਂਟ ਦੇਕੇ ਇਸ ਕਾਰ ਨੂੰ ਬੁੱਕ ਕਰ ਸਕਦੇ ਹੋ।
ਇਹ ਕੰਪਨੀ ਦੇ ਐਂਟਰੀ ਲੈਵਲ SUV ਕਾਰ ਹੈ। ਇਹ ਕਾਰ ਫੌਕਸਵੈਗਨ ਦੇ MQB ਪਲੇਟਫਾਰਮ ਬੇਸਡ ਹੈ। ਕਾਰ ਦੀ ਲੰਬਾਈ 4,191 ਮਿਮੀ ਅਤੇ ਚੌੜਾਈ 1,794 ਮਿਮੀ ਹੈ। ਕਾਰ ਦੀ ਹਾਈਟ 1,508mm ਹੈ ਤੇ ਵੀਲਬੈਸ 2,601mm ਹੈ।
Audi Q2 'ਚ 7 ਸਪੀਡ ਡਿਊਲ ਕਲੱਚ ਆਟੋਮੈਟਿਕ ਗੀਅਰਬੌਕਸ ਅਤੇ ਆਲ ਵੀਲ ਡ੍ਰਾਇਵ ਦਿੱਤਾ ਗਿਆ ਹੈ। ਸਪੀਡ ਦੀ ਗੱਲ ਕਰੀਏ ਤਾਂ ਇਹ ਮਹਿਜ਼ 6.5 ਸਕਿੰਟ 'ਚ 0-100kmp1 ਦੀ ਰਫਤਾਰ ਫੜ ਸਕਦੀ ਹੈ।
ਇਸ 'ਚ 2.0 ਲੀਟਰ ਟਰਬੋ ਪੈਟਰੋਲ ਇੰਜਣ ਦਿੱਤਾ ਗਿਆ ਹੈ। ਜੋ 190PS ਪਾਵਰ 320Nm ਟਾਰਕ ਜੈਨਰੇਟ ਕਰਦਾ ਹੈ।
Audi ਦੀ ਇਸ ਕਾਰ 'ਚ ਵਰਚੂਅਲ ਕੌਕਪਿਟ ਦਿੱਤਾ ਗਿਆ ਹੈ। ਕਾਰ 12.3 ਇੰਚ MMI ਨੇਵੀਗੇਸ਼ਨ, ਡਿਊਲ ਜੋਨ ਕਲਾਈਮੇਟ ਕੰਟਰੋਲ, 8.3 ਇੰਚ ਡਿਸਪਲੇਅ, ਸਨਪਰੂਫ, ਐਂਬੀਏਂਟ ਲਾਇਟਨਿੰਗ, LED ਹੈਡਲਾਈਟ ਅਤੇ ਰਿਵਰਸ ਕੈਮਰਾ ਨਾਲ ਲੈਸ ਹੈ।
ਇਸ ਸਸਤੇ ਮਾਡਲ ਦੀ ਕੀਮਤ 34.99 ਲੱਖ ਰੁਪਏ ਹੈ। ਔਡੀ ਦੀ ਇਹ ਕਾਰ ਐਕਸਟੀਰੀਅਰ ਲਾਈਨ ਅਤੇ ਡਿਜ਼ਾਇਨ ਲਾਈਨ ਗ੍ਰੇਡਸ 'ਚ ਆਉਂਦੀ ਹੈ। ਸਟੈਂਡਰਡ, ਪ੍ਰੀਮੀਅਮ, ਪ੍ਰੀਮੀਅਮ ਪਲੱਸ I, ਪ੍ਰੀਮੀਅਰ ਪਲੱਸ II ਐਂਡ ਟੈਕਨਾਲੋਜੀ ਟ੍ਰਿਮਸ 'ਚ ਮੌਜੂਦ ਹੈ।
ਦੁਨੀਆਂ ਦੀਆਂ ਸਭ ਤੋਂ ਮਹਿੰਗੀਆਂ ਕਾਰਾਂ ਬਣਾਉਣ ਵਾਲੀਆਂ ਕੰਪਨੀਆਂ 'ਚੋਂ ਇਕ Audi ਨੇ ਭਾਰਤ 'ਚ ਆਪਣਾ ਸਭ ਤੋਂ ਸਸਤਾ ਮੌਡਲ ਲੌਂਚ ਕਰ ਦਿੱਤਾ ਹੈ। ਕੰਪਨੀ ਨੇ Audi Q2 ਨੂੰ ਭਾਰਤੀ ਬਜ਼ਾਰ 'ਚ ਉਤਾਰਿਆ ਹੈ।