ਬਾਲੀਵੁੱਡ 'ਚ ਕਦਮ ਰੱਖਣ ਤੋਂ ਪਹਿਲਾਂ ਹੀ ਇਨ੍ਹਾਂ ਹੀਰੋਇਨਾਂ ਨੇ ਕਰਵਾ ਲਿਆ ਵਿਆਹ, ਜਾਣੋ ਫਿਰ ਕਿਵੇਂ ਦਾ ਰਿਹਾ ਕਰੀਅਰ
ਵਿਦਿਆ ਮਾਲਵੜੇ: ਚੱਕ ਦੇ ਇੰਡੀਆ 'ਚ ਗੋਲਕੀਪਰ ਦੀ ਭੂਮਿਕਾ ਨਿਭਾਉਣ ਵਾਲੀ ਵਿਦਿਆ ਨੇ ਕਪਤਾਨ ਅਰਵਿੰਦ ਸਿੰਘ ਬੱਗਾ ਨਾਲ ਵਿਆਹ ਕਰਵਾਇਆ ਸੀ, ਜੋ ਸਾਲ 2000 'ਚ ਇਕ ਜਹਾਜ਼ ਦੇ ਹਾਦਸੇ 'ਚ ਮਾਰੇ ਗਏ ਸੀ। ਪਤੀ ਦੀ ਮੌਤ ਤੋਂ ਤਿੰਨ ਸਾਲ ਬਾਅਦ ਵਿਦਿਆ ਨੇ ਵਿਕਰਮ ਭੱਟ ਦੀ ਫਿਲਮ 'ਇੰਤੇਹਾਂ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ।
Download ABP Live App and Watch All Latest Videos
View In Appਮਾਹੀ ਗਿੱਲ: ਮਾਹੀ ਗਿੱਲ ਦਾ ਅਸਲ ਨਾਮ ਰਿੰਪੀ ਕੌਰ ਹੈ। ਉਨ੍ਹਾਂ ਦਾ ਵਿਆਹ 19-20 ਸਾਲ ਦੀ ਉਮਰ ਵਿੱਚ ਹੋ ਗਿਆ ਸੀ। ਉਸ ਦੀ ਪਹਿਲੀ ਫਿਲਮ 'ਹਵਾਏਂ' ਸੀ, ਹਾਲਾਂਕਿ ਮਾਹੀ ਨੂੰ ਆਪਣੇ ਕੈਰੀਅਰ 'ਚ ਮਾਨਤਾ ਅਨੁਰਾਗ ਕਸ਼ਯਪ ਦੀ ਫਿਲਮ ਦੇਵ ਡੀ ਤੋਂ ਮਿਲੀ, ਜਿਸ 'ਚ ਉਸਨੇ ਪਾਰੋ ਦਾ ਕਿਰਦਾਰ ਨਿਭਾਇਆ ਸੀ।
ਅਦਿਤੀ ਰਾਓ ਹੈਦਰੀ: ਅਦਿਤੀ ਨੇ 2006 ਵਿੱਚ ਸੱਤਦੀਪ ਮਿਸ਼ਰਾ ਨਾਲ ਵਿਆਹ ਕੀਤਾ ਸੀ। ਦੋਵਾਂ ਨੇ ਇਕ ਸਾਲ ਦੇ ਅੰਦਰ ਵਿਆਹ ਤੋੜ ਦਿੱਤਾ ਸੀ। ਅਦਿਤੀ ਨੇ ਸਾਲ 2008 ਵਿੱਚ ਫਿਲਮ ‘ਦਿੱਲੀ 6’ ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ। ਉਸ ਨੇ ਰਾਕਸਟਾਰ ਤੇ ਪਦਮਾਵਤ ਵਰਗੀਆਂ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ।
ਮੱਲਿਕਾ ਸ਼ੇਰਾਵਤ: ਮੱਲਿਕਾ ਦਾ ਅਸਲ ਨਾਮ ਰੀਨਾ ਲਾਂਬਾ ਹੈ। ਮੱਲਿਕਾ ਦਾ ਆਪਣੀ ਡੈਬਿਊ ਫਿਲਮ 'ਜੀਨਾ ਸਿਰਫ ਮੇਰੇ ਲੀਏ' ਤੋਂ ਬਹੁਤ ਪਹਿਲਾਂ ਹੀ ਵਿਆਹ ਹੋ ਗਿਆ ਸੀ। ਉਸ ਨੇ ਪਾਇਲਟ ਕਰਨ ਸਿੰਘ ਗਿੱਲ ਨਾਲ ਵਿਆਹ ਕਰਵਾਇਆ ਸੀ, ਹਾਲਾਂਕਿ ਇਹ ਵਿਆਹ ਬਹੁਤਾ ਚਿਰ ਨਹੀਂ ਚੱਲ ਸਕਿਆ ਅਤੇ ਮੱਲਿਕਾ ਨੇ ਆਪਣਾ ਵਿਆਹ ਤੋੜ ਦਿੱਤਾ ਤੇ ਫਿਲਮਾਂ ਵਿੱਚ ਜਗ੍ਹਾ ਬਣਾਉਣ ਲਈ ਮੁੰਬਈ ਚਲੀ ਗਈ। ਉਹ ਅਸਲ ਵਿੱਚ ਹਰਿਆਣਾ ਦੇ ਇੱਕ ਪਿੰਡ ਦੀ ਰਹਿਣ ਵਾਲੀ ਹੈ।
ਚਿਤਰਾਂਗਦਾ ਸਿੰਘ: ਚਿਤਰਾਂਗਦਾ ਨੇ ਸਾਲ 2001 'ਚ ਗੋਲਫਰ ਜੋਤੀ ਸਿੰਘ ਰੰਧਾਵਾ ਨਾਲ ਵਿਆਹ ਕਰਵਾ ਲਿਆ ਸੀ। ਉਸ ਦਾ ਡੈਬਿਊ ਸੁਧੀਰ ਮਿਸ਼ਰਾ ਦੀ 2003 ਵਿੱਚ ਆਈ ਫਿਲਮ ‘ਹਜ਼ਾਰ ਖਵਾਇਸ਼ੇ ਐਸੀ’ ਨਾਲ ਹੋਇਆ ਸੀ। ਚਿਤਰਾਂਗਦਾ ਤੇ ਜੋਤੀ ਦਾ ਹੁਣ ਤਲਾਕ ਹੋ ਗਿਆ ਹੈ।
ਸਨੀ ਲਿਓਨੀ: ਅਡਲਟ ਸਟਾਰ ਤੋਂ ਬਾਲੀਵੁੱਡ ਸਟਾਰ ਬਣੀ ਸੰਨੀ ਨੇ ਸਾਲ 2011 ਵਿੱਚ ਡੈਨੀਅਲ ਵੇਬਰ ਨਾਲ ਵਿਆਹ ਕਰਵਾ ਲਿਆ ਸੀ। ਸਾਲ 2012 ਵਿੱਚ ਉਸ ਨੇ ਪੂਜਾ ਭੱਟ ਦੀ ਫਿਲਮ 'ਜਿਸਮ 2' ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ।
ਬਾਲੀਵੁੱਡ ਵਿੱਚ ਵਿਆਹ ਤੋਂ ਬਾਅਦ ਅਭਿਨੇਤਰੀਆਂ ਦਾ ਕਰੀਅਰ ਖ਼ਤਮ ਮੰਨਿਆ ਜਾਂਦਾ ਹੈ, ਹਾਲਾਂਕਿ ਹੁਣ ਇਹ ਧਾਰਨਾ ਹੌਲੀ-ਹੌਲੀ ਬਦਲ ਰਹੀ ਹੈ। ਹੁਣ ਵਿਆਹ ਤੋਂ ਬਾਅਦ ਵੀ ਬਹੁਤ ਸਾਰੀਆਂ ਅਭਿਨੇਤਰੀਆਂ ਬਾਲੀਵੁੱਡ ਵਿੱਚ ਸਰਗਰਮ ਹਨ ਜਾਂ ਡੈਬਿਊ ਕਰ ਰਹੀਆਂ ਹਨ। ਅੱਜ ਅਸੀਂ ਤੁਹਾਨੂੰ ਅਜਿਹੀਆਂ ਅਭਿਨੇਤਰੀਆਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੇ ਵਿਆਹ ਤੋਂ ਬਾਅਦ ਫਿਲਮਾਂ 'ਚ ਡੈਬਿਊ ਕੀਤਾ ਸੀ।
- - - - - - - - - Advertisement - - - - - - - - -