ਭਗਵੰਤ ਮਾਨ, ਹਰਪਾਲ ਚੀਮਾ ਤੇ 'ਆਪ' ਵਿਧਾਇਕ ਪੁਲਿਸ ਹਿਰਾਸਤ 'ਚ
ਪੁਲਿਸ ਨੇ ਮੁਹਾਲੀ ਵਿਖੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ, ਹਰਪਾਲ ਚੀਮਾ ਤੇ 'ਆਪ' ਦੇ ਹੋਰ ਵਿਧਾਇਕਾਂ ਤੇ ਲੀਡਰਾਂ ਨੂੰ ਹਿਰਾਸਤ 'ਚ ਲੈ ਲਿਆ। ਇਹ ਲੀਡਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਰਿਹਾਇਸ਼ ਵੱਲ ਮਾਰਚ ਕਰ ਰਹੇ ਸੀ।
Download ABP Live App and Watch All Latest Videos
View In Appਆਮ ਆਦਮੀ ਪਾਰਟੀ ਇਹ ਰੋਸ ਪ੍ਰਦਰਸ਼ਨ ਸੂਬੇ 'ਚ ਨਕਲੀ ਸ਼ਰਾਬ ਨਾਲ ਹੋ ਰਹੀਆਂ ਮੌਤਾਂ ਦੇ ਰੋਸ ਵਜੋਂ ਪੰਜਾਬ ਸਰਕਾਰ ਖ਼ਿਲਾਫ਼ ਕਰ ਰਹੀ ਹੈ।
ਆਮ ਆਦਮੀ ਪਾਰਟੀ ਦੇ ਇਕਲੌਤੇ ਸੰਸਦ ਮੈਂਬਰ ਭਗਵੰਤ ਮਾਨ ਦਾ ਕਹਿਣਾ ਹੈ ਕਿ ਸਰਕਾਰ ਇਸ ਮਸਲੇ 'ਤੇ ਚੁੱਪੀ ਧਾਰੀ ਬੈਠੀ ਹੈ। ਸ਼ਰਾਬ ਤਸਕਰਾਂ ਦੇ ਨਾਲ ਪੁਲਿਸ ਦੀ ਮਿਲੀਭੁਗਤ ਹੈ ਤੇ ਵਿਧਾਇਕ ਵੀ ਰਿਸ਼ਵਤ ਲੈਂਦੇ ਹਨ।
ਦਰਅਸਲ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲੱਭਣ ਲਈ ਅੱਜ ਮੁਹਾਲੀ ਤੋਂ ਸਰਚ ਅਭਿਆਨ ਸ਼ੁਰੂ ਕੀਤਾ ਗਿਆ। ਆਪਣੇ ਪ੍ਰਦਰਸ਼ਨ ਰਾਹੀਂ 'ਆਪ' ਆਗੂ ਮੁੱਖ ਮੰਤਰੀ ਦੀ ਭਾਲ ਮੁਹਾਲੀ ਤੋਂ ਸ਼ੁਰੂ ਕਰਕੇ ਕੈਪਟਨ ਦੇ ਫਾਰਮ ਹਾਊਸ ਤੱਕ ਜਾਣਾ ਚਾਹੁੰਦੇ ਸੀ।
ਪੁਲਿਸ ਆਪਣਿਆਂ 'ਤੇ ਹੀ ਕਾਰਵਾਈ ਨਹੀਂ ਕਰੇਗੀ। ਇਸ ਲਈ CBI ਜਾਂ ਫ਼ਿਰ ਮੌਜੂਦਾ ਜੱਜ ਤੋਂ ਇਸ ਦੀ ਜਾਂਚ ਹੋਵੇ।
- - - - - - - - - Advertisement - - - - - - - - -