Birthday Special: ਜਦੋਂ ਧਰਮਿੰਦਰ ਨੇ ਰੁਕਵਾਇਆ ਹੇਮਾ ਮਾਲਿਨੀ ਦਾ ਵਿਆਹ, ਲਾੜੇ ਦੀ ਗਰਲਫ੍ਰੈਂਡ ਨੂੰ ਲੈ ਕੇ ਪਹੁੰਚ ਗਏ ਸੀ ਮੰਡਪ 'ਚ
ਇਸ ਦੌਰਾਨ ਉਨ੍ਹਾਂ ਪਾਰਟ ਟਾਈਮ ਨੌਕਰੀ ਕੀਤੀ, ਜਿੱਥੇ ਉਨ੍ਹਾਂ ਨੂੰ 200 ਰੁਪਏ ਮਿਲਦੇ ਸੀ।
ਉਨ੍ਹਾਂ ਦੱਸਿਆ ਸੀ ਕਿ ਮੁੰਬਈ 'ਚ ਘਰ ਨਾ ਹੋਣ ਕਾਰਨ ਉਨ੍ਹਾਂ ਨੂੰ ਗੈਰਾਜ 'ਚ ਸੌਣਾ ਪੈਂਦਾ ਸੀ।
ਆਪਣੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕਰਦਿਆਂ ਧਰਮਿੰਦਰ ਨੇ ਕਿਹਾ ਕਿ ਜਦੋਂ ਉਹ ਮੁੰਬਈ ਆਏ ਸੀ, ਤਾਂ ਉਨ੍ਹਾਂ ਕੋਲ ਰਹਿਣ ਲਈ ਕੋਈ ਘਰ ਨਹੀਂ ਸੀ।
ਪਰ ਜੀਤੇਂਦਰ ਉਥੇ ਸੰਜੀਵ ਕੁਮਾਰ ਨਹੀਂ, ਬਲਕਿ ਆਪਣੇ ਦਿਲ ਦਾ ਹਾਲ ਦੱਸ ਕੇ ਆ ਗਏ। ਇੰਨਾ ਹੀ ਨਹੀਂ, ਧਰਮਿੰਦਰ ਵੀ ਇਸ ਸਮੇਂ ਦੌਰਾਨ ਹੇਮਾ ਨਾਲ ਵਿਆਹ ਕਰਨਾ ਚਾਹੁੰਦੇ ਸੀ। ਜਿਤੇਂਦਰ ਹੇਮਾ ਮਾਲਿਨੀ ਨੂੰ ਨਾਲ ਲੈ ਕੇ ਚੇਨਈ ਚਲੇ ਗਏ ਅਤੇ ਉਥੇ ਉਸ ਨਾਲ ਵਿਆਹ ਕਰਨਾ ਚਾਹੁੰਦੇ ਸੀ। ਪਰ ਇਸ ਵਿਆਹ ਨੂੰ ਰੋਕਣ ਲਈ ਧਰਮਿੰਦਰ, ਜੀਤੇਂਦਰ ਦੀ ਏਕਸ ਗਰਲਫ੍ਰੈਂਡ ਸ਼ੋਭਾ ਨਾਲ ਉਥੇ ਪਹੁੰਚ ਗਏ ਤੇ ਇਸ ਵਿਆਹ ਨੂੰ ਰੋਕ ਦਿੱਤਾ।
ਦਰਅਸਲ, ਅਭਿਨੇਤਾ ਸੰਜੀਵ ਕੁਮਾਰ ਦਾ ਦਿਲ ਹੇਮਾ ਮਾਲਿਨੀ ਲਈ ਧੜਕਦਾ ਦੁਖੀ ਸੀ ਤੇ ਉਨ੍ਹਾਂ ਜੀਤੇਂਦਰ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ ਹੇਮਾ ਮਾਲਿਨੀ ਕੋਲ ਭੇਜਿਆ।
ਬਾਲੀਵੁੱਡ ਦੀ ਡ੍ਰੀਮ ਗਰਲ ਹੇਮਾ ਮਾਲਿਨੀ ਲਈ ਫਿਲਮ ਇੰਡਸਟਰੀ ਦੇ ਕਈ ਸੁਪਰਸਟਾਰਸ ਦਾ ਦਿਲ ਧੜਕਦਾ ਸੀ ਤੇ ਉਨ੍ਹਾਂ ਵਿੱਚ ਜੀਤੇਂਦਰ ਦਾ ਨਾਮ ਵੀ ਸ਼ਾਮਲ ਹੈ।
ਧਰਮਿੰਦਰ ਹੇਮਾ ਮਾਲਿਨੀ ਦੀ ਲਵ ਸਟੋਰੀ ਕਿਸੇ ਫਿਲਮ ਤੋਂ ਘੱਟ ਨਹੀਂ ਹੈ। ਜਿੱਥੇ ਧਰਮਿੰਦਰ ਤੇ ਹੇਮਾ ਮਾਲਿਨੀ ਨੇ ਇਕ ਦੂਜੇ ਨਾਲ ਵਿਆਹ ਕਰਾਉਣ ਲਈ ਧਰਮ ਬਦਲਿਆ ਸੀ, ਤਾਂ ਉਥੇ ਹੀ ਧਰਮਿੰਦਰ ਨੇ ਇਕ ਵਾਰ ਹੇਮਾ ਮਾਲਿਨੀ ਦਾ ਵਿਆਹ ਰੁਕਵਾ ਦਿੱਤਾ ਸੀ।
ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਧਰਮਿੰਦਰ ਅੱਜ ਆਪਣਾ 85 ਵਾਂ ਜਨਮ ਦਿਨ ਮਨਾ ਰਹੇ ਹਨ। ਬਾਲੀਵੁੱਡ ਦੇ ਹੀਮੈਨ ਵਜੋਂ ਜਾਣੇ ਜਾਂਦੇ ਧਰਮਿੰਦਰ ਦਾ ਜਨਮ 8 ਦਸੰਬਰ, 1935 ਨੂੰ ਪੰਜਾਬ ਦੇ ਨਸਰਾਲੀ ਵਿੱਚ ਹੋਇਆ ਸੀ। ਉਹ ਆਪਣੀ ਸ਼ਾਨਦਾਰ ਅਦਾਕਾਰੀ ਤੇ ਆਪਣੇ ਵੱਖਰੇ ਅੰਦਾਜ਼ ਨਾਲ ਫੈਨਸ ਦੇ ਦਿਲਾਂ 'ਚ ਜਗ੍ਹਾ ਬਣਾਉਣ 'ਚ ਸਫਲ ਰਹੇ, ਪਰ ਬਾਲੀਵੁੱਡ ਦਾ ਸਫ਼ਰ ਉਨ੍ਹਾਂ ਲਈ ਇੰਨਾ ਸੌਖਾ ਨਹੀਂ ਸੀ।