ਪ੍ਰਿਅੰਕਾ ਗਾਂਧੀ ਦੇ ਰਿਸ਼ਤੇਦਾਰ ਮਗਰੋਂ ਹੁਣ ਬਿੱਗ ਬੌਸ ਦੇ ਘਰ ਪਹੁੰਚੀ ਬੀਜੇਪੀ ਲੀਡਰ, ਟਿਕ-ਟੌਕ 'ਤੇ ਸੀ ਮਸ਼ਹੂਰ, ਵਿਵਾਦਾਂ ਨਾਲ ਰਿਸ਼ਤਾ
Download ABP Live App and Watch All Latest Videos
View In Appਰਾਜਨੀਤਕ ਕਰੀਅਰ ਦੀ ਗੱਲ ਕਰੀਏ ਤਾਂ ਉਹ ਲਗਭਗ ਇਕ ਦਹਾਕੇ ਤੋਂ ਭਾਜਪਾ ਪਾਰਟੀ ਦੀ ਹਮਾਇਤੀ ਰਹੀ ਹੈ। ਉਹ ਇਸ ਸਮੇਂ ਪਾਰਟੀ ਦੇ ਮਹਿਲਾ ਮੋਰਚੇ ਦੀ ਰਾਸ਼ਟਰੀ ਕਾਰਜਕਾਰੀ ਕਮੇਟੀ ਦੀ ਉਪ-ਪ੍ਰਧਾਨ ਹੈ। ਸੋਨਾਲੀ ਨੂੰ ਐਂਕਰਿੰਗ ਦਾ ਐਕਸਪੀਰੀਐਂਸ ਵੀ ਹੈ। ਉਸ ਨੇ ਹਿਸਾਰ ਦੂਰਦਰਸ਼ਨ ਵਿੱਚ ਵੀ ਐਂਕਰਿੰਗ ਕੀਤੀ ਹੋਈ ਹੈ।
ਸੋਨਾਲੀ ਦਾ ਘਰ ਹਿਸਾਰ ਵਿੱਚ ਹੈ। ਸਾਲ 2016 ਵਿੱਚ ਸੋਨਾਲੀ ਦੇ ਪਤੀ ਸੰਜੇ ਦੀ ਫਾਰਮ ਹਾਊਸ ਵਿੱਚ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਸੀ। ਉਸ ਸਮੇਂ ਸੋਨਾਲੀ ਉਥੇ ਨਹੀਂ ਸੀ ਤੇ ਉਹ ਮੁੰਬਈ 'ਚ ਸੀ। ਉਸ ਦੀ ਇਕਲੌਤੀ ਧੀ ਹੈ ਜੋ ਹੋਸਟਲ 'ਚ ਰਹਿੰਦੀ ਹੈ।
ਇਸ ਦੇ ਨਾਲ, ਤੁਹਾਨੂੰ ਦੱਸ ਦੇਈਏ ਕਿ ਸੋਨਾਲੀ ਫੋਗਟ ਫਤਿਹਾਬਾਦ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਦੀ ਹੈ। ਉਸ ਦੇ ਪਿਤਾ ਪੇਸ਼ੇ ਤੋਂ ਇੱਕ ਕਿਸਾਨ ਹੈ। ਉਸ ਦੀਆਂ ਤਿੰਨ ਭੈਣਾਂ ਤੇ ਇਕ ਭਰਾ ਹੈ। ਸੋਨਾਲੀ ਦਾ ਵਿਆਹ ਉਸ ਦੀ ਭੈਣ ਦੇ ਦਿਓਰ ਨਾਲ ਹੋਇਆ ਸੀ।
ਸੋਨਾਲੀ ਭਾਜਪਾ ਮਹਿਲਾ ਮੋਰਚਾ ਦੀ ਰਾਸ਼ਟਰੀ ਉਪ ਪ੍ਰਧਾਨ ਹੈ। ਉਹ ਸ਼ੋਅਬਿੱਜ ਦੀ ਦੁਨੀਆ ਵਿੱਚ ਪੰਜਾਬੀ ਤੇ ਹਰਿਆਣਵੀ ਸੰਗੀਤ ਵੀਡੀਓਜ਼ ਵਿੱਚ ਨਜ਼ਰ ਆਈ ਹੈ।
ਉਨ੍ਹਾਂ ਅੱਗੇ ਕਿਹਾ, ਮੈਂ ਇਸ ਸੀਜ਼ਨ ਦੇ ਲਗਭਗ ਸਾਰੇ ਐਪੀਸੋਡ ਵੇਖੇ ਹਨ। ਹੁਣ ਜਦੋਂ ਮੈਂ ਇੱਕ ਕੰਟੈਸਟਟੇਂਟ ਹਾਂ, ਇਹ ਅਸਲ ਵਿੱਚ ਹੋਣ ਜਾ ਰਿਹਾ ਹੈ। ਮੈਂ ਇੱਕ ਹੀ ਸਮੇਂ ਉਤਸ਼ਾਹਿਤ ਤੇ ਨਰਵਸ ਹਾਂ। ਮੈਨੂੰ ਨਹੀਂ ਪਤਾ ਕਿ ਮੇਰੀ ਯਾਤਰਾ ਕਿਵੇਂ ਸਾਹਮਣੇ ਆਵੇਗੀ, ਪਰ ਮੈਂ ਦਰਸ਼ਕਾਂ ਨਾਲ ਵਾਅਦਾ ਕਰਦੀ ਹਾਂ। ਮੈਂ ਬਹੁਤ ਸਾਰਾ ਮਨੋਰੰਜਨ ਤੇ ਸਕਾਰਾਤਮਕਤਾ ਲਿਆਵਾਂਗੀ।
ਸ਼ੋਅ ਦੇ ਚੱਲ ਰਹੇ ਸੀਜ਼ਨ 14 ਵਿੱਚ ਦਾਖਲ ਹੋਣ ਤੇ, ਸੋਨਾਲੀ ਨੇ ਕਿਹਾ, “ਮੈਂ ਲੰਬੇ ਸਮੇਂ ਤੋਂ 'ਬਿੱਗ ਬੌਸ' ਦੀ ਵੱਡੀ ਪ੍ਰਸ਼ੰਸਕ ਰਹੀ ਹਾਂ। ਸ਼ੋਅ ਦਾ ਪੈਮਾਨਾ ਬਹੁਤ ਵੱਡਾ ਹੈ। ਮੈਂ ਬਹੁਤ ਸਾਰੇ ਲੋਕਾਂ ਨੂੰ ਜਾਣਦੀ ਹਾਂ, ਜੋ ਇਸ ਨੂੰ ਪਵਿੱਤਰਤਾ ਦੇ ਤੌਰ 'ਤੇ ਦੇਖਦੇ ਹਨ। ਮੈਂ ਜ਼ਿੰਦਗੀ ਭਰ 'ਚ ਇਕ ਵਾਰ ਮਿਲਣ ਵਾਲੇ ਇਸ ਅਵਸਰ ਤੋਂ ਕਿਵੇਂ ਇਨਕਾਰ ਕਰ ਸਕਦੀ ਹਾਂ?
ਅਦਾਕਾਰਾ ਸੋਨਾਲੀ ਫੋਗਾਟ 'ਬਿੱਗ ਬੌਸ' ਦੇ ਘਰ 'ਚ ਦਾਖਲ ਹੋਣ ਵਾਲੀ ਲੇਟੈਸਟ ਮਸ਼ਹੂਰ ਹਸਤੀ ਹੋਵੇਗੀ। ਸੋਨਾਲੀ ਇੱਕ ਟਿੱਕਟੌਕ ਸਟਾਰ ਵਜੋਂ ਦੇਸ਼ ਭਰ 'ਚ ਮਸ਼ਹੂਰ ਹੋਈ ਸੀ।
- - - - - - - - - Advertisement - - - - - - - - -