800 ਕਰੋੜ ਦੀ ਕੀਮਤ, 10 ਏਕੜ 'ਚ ਫੈਲਿਆ ਸੈਫ ਦਾ ਪਟੌਦੀ ਹਾਊਸ, 150 ਕਮਰੇ, ਦੇਖੋ ਅੰਦਰ ਦੀਆਂ ਤਸਵੀਰਾਂ
1990 ਦੇ ਦਹਾਕੇ 'ਚ ਪਟੌਦੀ ਪੈਲੇਸ ਨੂੰ ਇੰਪੀਰੀਅਅਲ ਦਿੱਲੀ ਦਾ ਸਟਾਇਲਿਸ਼ ਕਲੋਨਿਅਲ ਮੈਨਸ਼ਨ ਲੁਕ ਰੌਬਰਟ ਟੂ ਰਸੇਲ ਨੇ ਦਿੱਤਾ ਸੀ।
Download ABP Live App and Watch All Latest Videos
View In Appਸੈਫ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਇਸ ਹੋਟਲ ਨੂੰ ਆਪਣੀ ਜ਼ਿੰਦਗੀ ਦੀ ਕਮਾਈ ਲਾਕੇ ਦੁਬਾਰਾ ਖਰੀਦਿਆ।
ਹੋਟਲ ਗਰੁੱਪ ਨੇ ਇਸ ਨੂੰ ਸਾਲ 2005 ਤੋਂ ਲੈ ਕੇ 2014 ਤਕ ਹੋਟਲ 'ਚ ਬਦਲ ਦਿੱਤਾ ਸੀ।
ਮੰਸੂਰ ਇਲੀ ਖਾਨ ਪਟੌਦੀ ਨੇ ਇਸ ਨੂੰ ਨੀਮਰਾਨਾ ਪੋਟਲ ਗਰੁੱਪ ਨੂੰ 17 ਸਾਲ ਲੀਜ਼ 'ਤੇ ਦਿੱਤਾ ਸੀ।
ਸੈਫ ਅਲੀ ਖਾਨ ਦਾ ਜੱਦੀ ਪਿੰਡ ਹਰਿਆਣਾ ਦੇ ਗੁਰੂਗ੍ਰਾਮ ਦੇ ਪਟੌਦੀ 'ਚ ਹੈ। ਇਸ ਨੂੰ ਪਟੌਦੀ ਹਾਊਸ ਜਾਂ ਇਬ੍ਰਾਹਿਮ ਕੋਠੀ ਵੀ ਕਿਹਾ ਜਾਂਦਾ ਹੈ।
ਸੈਫ ਦਾ ਕਹਿਣਾ ਹੈ ਇਹ ਪੈਲੇਸ ਉਨ੍ਹਾਂ ਨੂੰ ਰੌਇਲ ਲੁੱਕ ਦਿੰਦਾ ਹੈ। ਕੋਈ ਵੀ ਇੱਥੇ ਖੜਾ ਹੋ ਜਾਵੇ ਤਾਂ ਰੌਇਲ ਦਿਖਣ ਲੱਗਦਾ ਹੈ।
ਸੈਫ ਅਲੀ ਖਾਨ ਸਰਦੀਆਂ ਦੀਆਂ ਛੁੱਟੀਆਂ ਮਨਾਉਣ ਲਈ ਪਤਨੀ ਕਰੀਨਾ ਤੇ ਬੇਟੇ ਤੈਮੂਰ ਨਾਲ ਪਟੌਦੀ ਹਾਊਸ ਆਉਂਦੇ ਹਨ।
ਇਸ ਤੋਂ ਇਲਾਵਾ ਪਟੌਦੀ ਹਾਊਸ 'ਚ ਵੀਰ ਜ਼ਾਰਾ, ਮੇਰੇ ਬ੍ਰਦਰ ਦੀ ਦੁਲਹਨ ਤੇ ਮੰਗਲ ਪਾਂਡੇ ਜਿਹੀਆਂ ਫਿਲਮਾਂ ਦੀ ਸ਼ੂਟਿੰਗ ਹੋਈ ਹੈ।
ਸੈਫ ਅਲੀ ਖਾਨ ਦੇ ਇਸ ਜੱਦੀ ਘਰ 'ਚ ਕਈ ਫਿਲਮਾਂ ਦੀ ਸ਼ੂਟਿੰਗ ਹੋ ਚੁੱਕੀ ਹੈ। ਹਾਲ ਹੀ 'ਚ ਰਿਲੀਜ਼ ਹੋਈ ਵੈਬ ਸੀਰੀਜ਼ ਤਾਂਡਵ ਦੇ ਵੀ ਕੁਝ ਸੀਨ ਇਸ 'ਚ ਸ਼ੂਟ ਹੋਏ ਹਨ।
ਇਸ ਤੋਂ ਇਲਾਵਾ ਪਟੌਦੀ ਹਾਊਸ 'ਚ ਬਹੁਤ ਵੱਡੇ ਡ੍ਰਾਇੰਗ ਤੇ ਡਾਇਨਿੰਗ ਰੂਮ ਹਨ। ਪਟੌਦੀ 10 ਏਕੜ ਦੀ ਥਾਂ 'ਚ ਫੈਲਿਆ ਹੋਇਆ ਹੈ।
ਪਟੌਦੀ ਹਾਊਸ ਦੀ ਕੀਮਤ 800 ਕਰੋੜ ਰੁਪਏ ਤੋਂ ਜ਼ਿਆਦਾ ਹੈ। ਪਟੌਦੀ ਹਾਊਸ ਖਰੀਦਣ ਲਈ ਕਈ ਵੱਡੇ ਬਿਜ਼ਨੈਸਮੈਨ ਆਏ ਪਰ ਸੈਫ ਨੇ ਇਸ ਨੂੰ ਅੱਜ ਤਕ ਨਹੀਂ ਵੇਚਿਆ।
ਪਟੌਦੀ ਹਾਊਸ ਚ 150 ਕਮਰੇ ਹਨ। ਇਸ 'ਚ ਸੱਤ ਡ੍ਰੈਸਿੰਗ ਰੂਮ, ਸੱਤ ਬੈੱਡਰੂਮ ਤੇ ਕਈ ਮਲਟੀਪਰਪਸ ਕਮਰੇ ਹਨ।
ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਦੂਜੀ ਵਾਰ ਪ੍ਰੈਗਨੈਂਟ ਹੈ। ਸੈਫ ਅਲੀ ਖਾਨ ਨੇ ਦੱਸਿਆ ਕਿ ਫਰਵਰੀ ਦੀ ਸ਼ੁਰੂਆਤ 'ਚ ਕਰੀਨਾ ਆਪਣੇ ਦੂਜੇ ਬੱਚੇ ਨੂੰ ਜਨਮ ਦੇਵੇਗੀ। ਦੂਜੀ ਡਿਲੀਵਰੀ ਤੋਂ ਪਹਿਲਾਂ ਕਰੀਨਾ ਤੇ ਸੈਫ ਆਪਣੇ ਬੇਟੇ ਦੇ ਨਾਲ ਨਵੇਂ ਘਰ 'ਚ ਸ਼ਿਫਟ ਹੋ ਗਏ ਹਨ। ਇਹ ਘਰ ਬਹੁਤ ਹੀ ਖੂਬਸੂਰਤ ਤੇ ਪਹਿਲਾਂ ਤੋਂ ਵੱਡਾ ਹੈ ਪਰ ਇੱਥੇ ਅਸੀਂ ਤਹਾਨੂੰ ਸੈਫ ਅਲੀ ਖਾਨ ਨੂੰ ਵਿਰਾਸਤ 'ਚ ਮਿਲੇ ਘਰ ਦੀਆਂ ਕੁਝ ਖੂਬਸੂਰਤ ਤਸਵੀਰਾਂ ਦਿਖਾਉਣ ਜਾ ਰਹੇ ਹਾਂ। ਸੈਫ ਦੇ ਇਸ ਘਰ ਦਾ ਨਾਂ ਪਟੌਦੀ ਹਾਊਸ ਹੈ।
- - - - - - - - - Advertisement - - - - - - - - -