ਬਾਲੀਵੁੱਡ ਅਭਿਨੇਤਰੀਆਂ ਨੇ ਕਿਵੇਂ ਮਨਾਇਆ ਕਰਵਾਚੌਥ, ਸਾਹਮਣੇ ਆਈਆਂ ਖੂਬਸੂਰਤ ਫੋਟੋਆਂ
ਵਰੁਣ ਧਵਨ ਦੀ ਪ੍ਰੇਮਿਕਾ ਨਤਾਸ਼ਾ ਦਲਾਲ ਨੇ ਕਰਵਾਚੌਥ ਆਪਣੇ ਪਰਿਵਾਰ ਨਾਲ ਮਨਾਇਆ।
ਤਾਹਿਰਾ ਕਸ਼ਯਪ ਨੇ ਕਰਵਾਚੌਥ ਦੇ ਮੌਕੇ ਆਪਣੇ ਪਤੀ ਆਯੁਸ਼ਮਾਨ ਖੁਰਾਨਾ ਨੂੰ ਸ਼ੂਬ ਮਿਸ ਕੀਤਾ। ਦੱਸ ਦਈਏ ਕਿ ਆਯੁਸ਼ਮਾਨ ਇਸ ਸਮੇਂ ਆਪਣੀ ਫਿਲਮ ਦੀ ਸ਼ੂਟਿੰਗ ਦੇ ਸਿਲਸਿਲੇ 'ਚ ਉਨ੍ਹਾਂ ਤੋਂ ਦੂਰ ਹੈ।
ਡਾਰਕ ਮੈਰੂਨ ਬਨਾਰਸੀ ਸਾੜੀ 'ਚ ਸ਼ਿਲਪਾ ਬੇਹੱਦ ਖੂਬਸੂਰਤ ਲੱਗ ਰਹੀ ਸੀ। ਉਸ ਨੇ ਬਿਜਨਸਮੈਨ ਰਾਜ ਕੁੰਦਰਾ ਨਾਲ ਵਿਆਹ ਕੀਤਾ ਹੈ।
ਲਾਲ ਰੰਗ ਦੀ ਸਾੜੀ ਵਿੱਚ ਕਾਜੋਲ ਦੀ ਖੂਬਸੂਰਤ ਲੁੱਕ ਸਾਹਮਣੇ ਆਈ।
ਕਾਮਿਆ ਪੰਜਾਬੀ ਨੇ ਆਪਣਾ ਦੂਜਾ ਵਿਆਹ ਸ਼ਾਲਭ ਡਾਂਗ ਨਾਲ ਕੀਤਾ। ਹੁਣ ਵਿਆਹ ਤੋਂ ਬਾਅਦ ਉਸ ਨੇ ਆਪਣਾ ਪਹਿਲਾ ਕਰਵਾਚੌਥ ਮਨਾਇਆ।
ਲਗਾਨ ਵਰਗੀਆਂ ਫਿਲਮਾਂ ਵਿਚ ਕੰਮ ਕਰ ਚੁੱਕੀ ਐਕਟਰਸ ਗ੍ਰੇਸੀ ਸਿੰਘ ਵੀ ਇਸ ਮੌਕੇ ਲਾਲ ਰੰਗ ਦੀ ਸਾੜੀ ਵਿੱਚ ਬਹੁਤ ਸੁੰਦਰ ਲੱਗ ਰਹੀ ਸੀ।
ਕੈਂਸਰ ਨਾਲ ਜੂਝ ਰਹੀ ਸੋਨਾਲੀ ਬੇਂਦਰੇ ਨੇ ਵੀ ਕਰਵਾਚੌਥ ਦੇ ਮੌਕੇ ਤਸਵੀਰ ਨੂੰ ਪਤੀ ਗੋਲਡੀ ਬਹਿਲ ਨਾਲ ਸ਼ੇਅਰ ਕੀਤਾ।
ਅੰਕਿਤਾ ਲੋਖੰਡੇ ਨੇ ਕਰਵਾਚੌਥ ਦੇ ਮੌਕੇ ਲਾਲ ਰੰਗ ਦੀ ਸਾੜੀ 'ਚ ਆਪਣੀਆਂ ਗਲੈਮਰਸ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਸੀ। ਅੰਕਿਤਾ ਇਨ੍ਹੀਂ ਦਿਨੀਂ ਕਾਰੋਬਾਰੀ ਵਿੱਕੀ ਜੈਨ ਨਾਲ ਡੇਟ ਕਰ ਰਹੀ ਹੈ। ਦੋਵੇਂ ਜਲਦੀ ਵਿਆਹ ਕਰਵਾ ਸਕਦੇ ਹਨ।
ਗਾਇਕਾ ਸੋਨੂੰ ਕੱਕੜ ਨੇ ਪਤੀ ਨੀਰਜ ਸ਼ਰਮਾ ਲਈ ਕਰਵਾਚੌਥ ਦਾ ਵਰਤ ਰੱਖਿਆ। ਇਸ ਦੌਰਾਨ ਉਹ ਲਾਲ ਰੰਗ ਦੀ ਸਾੜੀ 'ਚ ਬਹੁਤ ਖੂਬਸੂਰਤ ਲੱਗ ਰਹੀ ਸੀ।
ਅਪਰੈਲ 2016 ਵਿੱਚ ਐਕਟਰ ਕਰਨ ਸਿੰਘ ਗਰੋਵਰ ਨਾਲ ਵਿਆਹ ਕਰਨ ਵਾਲੀ ਬਿਪਾਸ਼ਾ ਬਾਸੂ ਵੀ ਹਰ ਸਾਲ ਕਰਵਾਚੌਥ ਮਨਾਉਣਾ ਨਹੀਂ ਭੁੱਲਦੀ। ਉਸ ਨੇ ਸੋਸ਼ਲ ਮੀਡੀਆ 'ਤੇ ਆਪਣੇ ਪਤੀ ਨਾਲ ਰੋਮਾਂਟਿਕ ਤਸਵੀਰਾਂ ਅਪਲੋਡ ਕੀਤੀਆਂ।