ਇਸ ਫ਼ਿਲਮ ਤੋਂ ਪਹਿਲਾਂ ਸ਼ਹੀਦ ਭਗਤ ਸਿੰਘ ਦੀ ਮਾਂ ਨੂੰ ਮਿਲਣ ਆਏ ਸੀ ਮਨੋਜ ਕੁਮਾਰ
ਮਨੋਜ ਕੁਮਾਰ ਦੀਆਂ ਹਿੱਟ ਫਿਲਮਾਂ ਵਿੱਚ ਸ਼ਹੀਦ, ਹਰਿਆਲੀ ਅਤੇ ਰਸਤਾ, ਹਿਮਾਲਿਆ ਦੀ ਗੋਦ, ਗੁਮਨਾਮ, ਪੱਥਰ ਸਮਾਨ, ਉਪਕਾਰ, ਕ੍ਰਾਂਤੀ, ਰੋਟੀ ਕਪੜੇ ਔਰ ਮਕਾਨ, ਪੁਰਬ ਅਤੇ ਪਛਿੱਮ ਵਰਗੀਆਂ ਫਿਲਮਾਂ ਸ਼ਾਮਲ ਸਨ ਜੋ ਅੱਜ ਵੀ ਪਸੰਦ ਕੀਤੀਆਂ ਜਾਂਦੀਆਂ ਹਨ।
ਇੰਨਾ ਹੀ ਨਹੀਂ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਵੀ ਉਨ੍ਹਾਂ ਲੋਕਾਂ ਵਿੱਚ ਸ਼ਾਮਲ ਸਨ ਜੋ ਮਨੋਜ ਕੁਮਾਰ ਨੂ ਚਾਹੁੰਦੇ ਸਨ। 1965 ਦੀ ਭਾਰਤ-ਪਾਕਿ ਜੰਗ ਤੋਂ ਬਾਅਦ ਲਾਲ ਬਹਾਦੁਰ ਨੇ ਮਨੋਜ ਨੂੰ ਜੈ ਜਵਾਨ, ਜੈ ਕਿਸਾਨ 'ਤੇ ਇਕ ਫਿਲਮ ਬਣਾਉਣ ਲਈ ਕਿਹਾ ਅਤੇ ਇਸ ਤੋਂ ਬਾਅਦ ਮਨੋਜ ਨੇ ਫਿਲਮ ਉਪਕਾਰ ਬਣਾਈ।
ਭਗਤ ਸਿੰਘ ਤੋਂ ਬਾਅਦ ਉਸਨੇ ਕਈ ਦੇਸ਼ ਭਗਤ ਫਿਲਮਾਂ ਕੀਤੀਆਂ, ਜੋ ਸੁਪਰ ਹਿੱਟ ਬਣੀਆਂ। ਜ਼ਿਆਦਾਤਰ ਫਿਲਮਾਂ ਵਿੱਚ, ਉਸਦੇ ਕਿਰਦਾਰ ਦਾ ਨਾਮ ਭਰਤ ਸੀ। ਇਸ ਕਾਰਨ ਲੋਕ ਉਸਨੂੰ ਭਰਤ ਕੁਮਾਰ ਕਹਿਣ ਲੱਗ ਪਏ।
1965 'ਚ, ਉਸਨੇ ਭਗਤ ਸਿੰਘ ਦੇ ਜੀਵਨ 'ਤੇ ਅਧਾਰਤ ਇਕ ਫਿਲਮ ਸ਼ਹੀਦ ਕੀਤੀ ਅਤੇ ਇਸ ਫਿਲਮ ਤੋਂ ਪਹਿਲਾਂ ਮਨੋਜ ਕੁਮਾਰ ਭਗਤ ਸਿੰਘ ਦੀ ਮਾਂ ਨੂੰ ਮਿਲਣ ਲਈ ਆਏ ਸਨ।ਇਹ ਫਿਲਮ ਸੁਪਰਹਿੱਟ ਰਹੀ।
ਉਨ੍ਹਾਂ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 1957 ਵਿੱਚ ਫਿਲਮ ਫੈਸ਼ਨ ਨਾਲ ਕੀਤੀ ਸੀ। ਇਸ ਫਿਲਮ ਵਿੱਚ ਉਸਨੇ ਬਹੁਤ ਛੋਟਾ ਕਿਰਦਾਰ ਨਿਭਾਇਆ ਸੀ।
ਉਨ੍ਹਾਂ ਆਪਣੇ ਸੁਪਨੇ ਨੂੰ ਦ੍ਰਿੜਤਾ ਨਾਲ ਪੂਰਾ ਕੀਤਾ। ਉਨ੍ਹਾਂ ਆਪਣੀ ਬੈਚਲਰ ਦੀ ਪੜ੍ਹਾਈ ਦਿੱਲੀ ਦੇ ਮਸ਼ਹੂਰ ਹਿੰਦੂ ਕਾਲਜ ਤੋਂ ਪੂਰੀ ਕੀਤੀ ਅਤੇ ਇਸ ਤੋਂ ਬਾਅਦ ਉਨ੍ਹਾਂ ਅਭਿਨੇਤਾ ਬਣਨ ਦਾ ਸੁਪਨਾ ਲਿਆ ਅਤੇ ਮੁੰਬਈ ਨੂੰ ਆਪਣੀ ਨਵੀਂ ਮੰਜ਼ਿਲ ਮੰਨਿਆ।
ਬਚਪਨ ਵਿੱਚ, ਮਨੋਜ ਨੇ ਦਿਲੀਪ ਕੁਮਾਰ ਦੀ ਫਿਲਮ ਸ਼ਬਨਮ ਵੇਖੀ ਸੀ ਅਤੇ ਇਸ ਫਿਲਮ ਨੂੰ ਵੇਖਣ ਤੋਂ ਬਾਅਦ ਇੱਕ ਅਭਿਨੇਤਾ ਬਣਨ ਦਾ ਸੁਪਨਾ ਵੇਖਿਆ ਸੀ।
ਉਹ ਬਾਲੀਵੁੱਡ ਇੰਡਸਟਰੀ ਵਿੱਚ ਦੇਸ਼ ਭਗਤੀ ਵਾਲੀਆਂ ਫਿਲਮਾਂ ਕਰਨ ਲਈ ਜਾਣੇ ਜਾਂਦੇ ਸੀ।ਉਹ 24 ਜੁਲਾਈ 1937 ਨੂੰ ਪੈਦਾ ਹੋਏ ਸਨ ਅਤੇ ਉਨ੍ਹਾਂ ਦਾ ਅਸਲ ਨਾਮ ਹਰੀਕਿਸ਼ਨ ਗਿਰੀ ਗੋਸਵਾਮੀ ਸੀ।
ਅੱਜ ਬਾਲੀਵੁੱਡ ਵਿੱਚ ਭਰਤ ਕੁਮਾਰ ਤੋਂ ਮਸ਼ਹੂਰ ਅਦਾਕਾਰ ਮਨੋਜ ਕੁਮਾਰ ਦਾ ਜਨਮਦਿਨ ਹੈ। ਅੱਜ ਮਨੋਜ ਕੁਮਾਰ ਆਪਣਾ 83 ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਬਾਲੀਵੁੱਡ ਵਿੱਚ ਕਈ ਹਿੱਟ, ਸੁਪਰਹਿੱਟ ਫਿਲਮਾਂ ਕੀਤੀਆਂ ਹਨ, ਜਿਸ ਕਾਰਨ ਉਹ ਅੱਜ ਵੀ ਲੱਖਾਂ ਦਿਲਾਂ ਵਿੱਚ ਵੱਸ ਰਹੇ ਹਨ..