ਬਾਲੀਵੁੱਡ ਦਾ ਡਬਲ ਸਟੈਂਡਰਡ, ਕਿਸੇ ਹੀਰੋ ਨੇ 23 ਸਾਲ ਤਾਂ ਕਿਸੇ ਨੇ 25 ਸਾਲ ਛੋਟੀ ਅਦਾਕਾਰ ਨਾਲ ਕੀਤਾ ਰੋਮਾਂਸ, ਦੇਖੋ ਤਸਵੀਰਾਂ
ਐਂਟਰਟੇਨਮੈਂਟ: ਫਿਲਮ 'ਐਂਟਰਟੇਨਮੈਂਟ' 'ਚ ਤਮੰਨਾ ਭਾਟੀਆ ਅਤੇ ਅਕਸ਼ੈ ਕੁਮਾਰ ਦੀ ਜੋੜੀ ਦਿਖਾਈ ਦਿੱਤੀ ਸੀ। ਉਸ ਸਮੇਂ ਤਮੰਨਾ 24 ਸਾਲਾਂ ਅਤੇ ਅਕਸ਼ੈ 47 ਸਾਲਾਂ ਦੇ ਸੀ। ਯਾਨੀ ਦੋਵਾਂ ਦਾ 23 ਸਾਲਾਂ ਦਾ ਗੈਪ ਸੀ।
ਨੋ ਐਂਟਰੀ: ਅਨਿਲ ਕਪੂਰ ਅਤੇ ਲਾਰਾ ਦੱਤਾ ਨੋ ਐਂਟਰੀ ਵਿੱਚ ਇਕੱਠੇ ਦਿਖਾਈ ਦਿੱਤੇ। ਉਸ ਸਮੇਂ ਅਨਿਲ ਕਪੂਰ 48 ਅਤੇ ਲਾਰਾ 27 ਸਾਲਾਂ ਦੀ ਸੀ। ਦੋਹਾਂ ਵਿਚਕਾਰ 21 ਸਾਲ ਦੀ ਉਮਰ ਦਾ ਗੈਪ ਸੀ।
ਸਿੰਘ ਇਜ਼ ਬਲਿੰਗ: ਇਸ ਫਿਲਮ 'ਚ ਅਕਸ਼ੈ ਕੁਮਾਰ ਨੇ ਐਮੀ ਜੈਕਸਨ ਨਾਲ ਰੋਮਾਂਸ ਕੀਤਾ ਜੋ ਉਨ੍ਹਾਂ ਤੋਂ 25 ਸਾਲ ਛੋਟੀ ਸੀ। ਫਿਲਮ ਦੀ ਰਿਲੀਜ਼ ਦੇ ਸਮੇਂ ਅਕਸ਼ੇ 48 ਸਾਲ ਦੇ ਸੀ, ਤਾਂ ਐਮੀ 23 ਸਾਲਾਂ ਦੀ ਸੀ।
ਜ਼ੀਰੋ: ਇਸ ਫਿਲਮ 'ਚ ਸ਼ਾਹਰੁਖ ਖਾਨ, ਅਨੁਸ਼ਕਾ ਸ਼ਰਮਾ ਅਤੇ ਕੈਟਰੀਨਾ ਕੈਫ ਨਜ਼ਰ ਆਏ ਸੀ। ਫਿਲਮ ਦੀ ਰਿਲੀਜ਼ ਦੇ ਸਮੇਂ ਸ਼ਾਹਰੁਖ 52, ਕੈਟਰੀਨਾ 34 ਤੇ ਅਨੁਸ਼ਕਾ 30 ਸਾਲਾਂ ਦੀ ਸੀ। ਯਾਨੀ ਕੈਟਰੀਨਾ ਸ਼ਾਹਰੁਖ 18 ਸਾਲ ਛੋਟੀ ਸੀ ਤੇ ਅਨੁਸ਼ਕਾ 22 ਸਾਲ ਛੋਟੀ ਸੀ।
ਦਬੰਗ: ਸੋਨਾਕਸ਼ੀ ਸਿਨ੍ਹਾ ਦਬੰਗ 'ਚ ਡੈਬਿਊ ਕਰਨ ਦੌਰਾਨ 23 ਸਾਲਾਂ ਦੀ ਸੀ, ਜਦਕਿ ਸਲਮਾਨ ਖਾਨ 44 ਸਾਲ ਦੇ ਸੀ। ਯਾਨੀ ਸਲਮਾਨ ਸੋਨਾਕਸ਼ੀ ਤੋਂ 21 ਸਾਲ ਵੱਡੇ ਸੀ।
ਸੁਲਤਾਨ: ਇਸ ਫਿਲਮ 'ਚ 28 ਸਾਲਾ ਅਨੁਸ਼ਕਾ ਸ਼ਰਮਾ 50 ਸਾਲਾ ਸਲਮਾਨ ਖਾਨ ਨਾਲ ਰੋਮਾਂਸ ਕਰਦੀ ਦਿਖਾਈ ਦਿੱਤੀ ਸੀ, ਯਾਨੀ ਦੋਵਾਂ ਵਿਚਾਲੇ 22 ਸਾਲ ਦੀ ਉਮਰ ਦਾ ਗੈਪ ਸੀ।
ਬਾਲੀਵੁੱਡ ਦੇ ਮੇਲ ਅਭਿਨੇਤਾ ਕਦੇ ਬੁੱਢੇ ਨਹੀਂ ਹੁੰਦੇ, ਪਰ ਫੀਮੇਲ ਸਟਾਰਸ ਨੂੰ ਬਹੁਤ ਘੱਟ ਸਮਾਂ ਦਿੱਤਾ ਜਾਂਦਾ ਹੈ ਤੇ ਜਦੋਂ ਉਨ੍ਹਾਂ ਦੀ ਉਮਰ ਜ਼ਿਆਦਾ ਹੋ ਜਾਂਦੀ ਹੈ ਤਾਂ ਉਨ੍ਹਾਂ ਨੂੰ ਭੈਣ, ਭਰਜਾਈ ਜਾਂ ਮਾਂ ਦੇ ਰੋਲ ਦਾ ਆਫਰ ਦਿੱਤਾ ਜਾਂਦਾ ਹੈ, ਜਿਸ ਨਾਲ ਉਨ੍ਹਾਂ ਨੂੰ ਥੋੜੇ ਸਮੇਂ ਲਈ ਹੀਰੋਇਨ ਬਣਨ ਦਾ ਮੌਕਾ ਮਿਲਦਾ ਹੈ। ਇਸ ਡਬਲ ਸਟੈਂਡਰਡ ਦੀ ਪਛਾਣ ਬਹੁਤ ਸਾਰੀਆਂ ਫਿਲਮਾਂ ਵਿੱਚ ਵੇਖਿਆ ਗਿਆ ਹੈ ਜਿੱਥੇ ਮੇਲ ਸਿਤਾਰੇ ਆਪਣੀ ਉਮਰ ਨਾਲੋਂ ਕਿਤੇ ਜ਼ਿਆਦਾ ਛੋਟੀ ਅਭਿਨੇਤਰੀ ਨਾਲ ਵੱਡੇ ਪਰਦੇ 'ਤੇ ਰੋਮਾਂਸ ਕਰਦੇ ਨਜ਼ਰ ਆਉਂਦੇ ਹਨ।