ਕੈਪਟਨ ਨੇ ਨੌਜਵਾਨਾਂ ਨੂੰ ਵੰਡੇ ਸਮਾਰਟਫੋਨ, ਵੇਖੋ ਤਸਵੀਰਾਂ
ਚੋਣਾਂ ਦੌਰਾਨ ਵੱਡੀ ਗਿਣਤੀ 'ਚ ਨੌਜਵਾਨਾਂ ਨੇ ਸਮਾਰਟਫੋਨਸ ਲਈ ਰਜਿਸਟ੍ਰੇਸ਼ਨ ਕਰਵਾਈ ਸੀ।
Download ABP Live App and Watch All Latest Videos
View In Appਕੁਝ ਦਿਨ ਪਹਿਲਾਂ ਹੀ ਕੈਪਟਨ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਪਹਿਲੇ ਪੜਾਅ 'ਚ 50 ਹਜ਼ਾਰ ਸਮਾਰਟਫੋਨ ਵੰਡੇ ਜਾਣਗੇ।
ਪਹਿਲੇ ਫੇਜ਼ 'ਚ 12ਵੀਂ ਕਲਾਸ ਦੇ 174015 ਵਿਦਿਆਰਥੀਆਂ ਨੂੰ ਇਸ ਸਕੀਮ ਦਾ ਲਾਭ ਮਿਲੇਗਾ।ਇਸ 'ਚ 87395 ਲੜਕੇ ਅਤੇ 86620 ਲੜਕੀਆਂ ਸ਼ਾਮਲ ਹਨ।ਇਸ ਸਕੀਮ ਰਾਹੀਂ 36555 ਓਬੀਸੀ, 94832 ਐਸਸੀ ਅਤੇ 13 ਐਸਟੀ ਵਿਦਿਆਰਥੀਆਂ ਨੂੰ ਲਾਭ ਦਿੱਤਾ ਜਾਵੇਗਾ।
ਇਸ ਦੌਰਾਨ ਪੰਜਾਬ ਪਾਰਟੀ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਇਹ ਸਕੀਮ ਗਰੀਬ ਬੱਚਿਆਂ ਨੂੰ ਆਨਲਾਈਨ ਐਜੂਕੇਸ਼ਨ 'ਚ ਮਦਦਗਾਰ ਸਾਬਿਤ ਹੋਵੇਗੀ।
ਜਾਣਕਾਰੀ ਮੁਤਾਬਿਕ ਇਸ ਸਕੀਮ ਲਈ 100 ਕਰੋੜ ਰੁਪਏ ਸਾਲ 2017-18 ਦੇ ਸਟੇਟ ਬਜਟ 'ਚ ਐਲਾਨੇ ਗਏ ਸੀ।
2017 ਦੀਆਂ ਚੋਣਾਂ 'ਚ ਕੈਪਟਨ ਵੱਲੋਂ ਸੂਬੇ ਦੇ ਸਾਰੇ ਨੌਜਵਾਨਾਂ ਨੂੰ ਸਮਾਰਟਫੋਨ ਦੇਣ ਦਾ ਵਾਅਦਾ ਕੀਤਾ ਗਿਆ ਸੀ।
ਇਹ ਸਮਾਰਟਫੋਨ 2GB RAM + 16 GB HDD ਮੈਮਰੀ ਨਾਲ ਲੈਸ ਹੈ।ਇਸ 'ਚ 8.0 MP ਬੈਕ + 5.0 ਫਰੰਟ ਕੈਮਰਾ ਹੈ।ਇਸਦੀ ਬੈਟਰੀ 3000 mAh ਦੀ ਹੈ।
ਲਾਵਾ ਕੰਪਨੀ ਦੇ ਇਸ ਸਮਾਰਟਫੋਨ 'ਤੇ ਕੈਪਟਨ ਅਮਰਿੰਦਰ ਸਿੰਘ ਦੀ ਤਸਵੀਰ ਦੇਖੀ ਜਾ ਸਕਦੀ ਹੈ।
ਬੁੱਧਵਾਰ ਨੂੰ ਪੰਜਾਬ ਦੇ 26 ਵੱਖ ਵੱਖ ਥਾਵਾਂ ਤੇ ਮੰਤਰੀਆਂ ਅਤੇ ਵਿਧਾਇਕਾਂ ਵਲੋਂ ਵੀ ਫੋਨ ਵੰਡ ਕੇ ਇਸ ਸਕੀਮ ਦੀ ਸ਼ੁਰੂਆਤ ਕੀਤੀ ਗਈ।ਹਰ ਮੰਤਰੀ ਨੇ 20 ਬੱਚਿਆਂ ਨੂੰ ਫੋਨ ਦੇ ਕਿ ਪੰਜਾਬ ਕਾਂਗਰਸ ਦੇ ਚੋਣਾਂ ਦੌਰਾਨ ਕੀਤੇ ਵਾਧੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਤਿੰਨ ਸਾਲ ਪਹਿਲਾਂ ਕੀਤੇ ਵਾਧੇ ਨੂੰ ਅੱਜ ਪੂਰਾ ਕਰ ਦਿੱਤਾ।ਬੁੱਧਵਾਰ ਨੂੰ ਕੈਪਟਨ ਨੇ 12ਵੀਂ ਕਲਾਸ ਦੇ ਛੇ ਬੱਚਿਆਂ ਨੂੰ ਸਮਾਰਟ ਫੋਨ ਦੇ ਕਿ 92 ਕਰੋੜ ਰੁਪਏ ਦੀ ਕੈਪਟਨ ਸਮਾਰਟ ਕਨੈਕਟ ਨਾਮ ਦੀ ਸਕੀਮ ਦੀ ਰਸਮੀ ਤੌਰ ਤੇ ਸ਼ੁਰੂਆਤ ਕਰ ਦਿੱਤੀ।
- - - - - - - - - Advertisement - - - - - - - - -