✕
  • ਹੋਮ

ਜ਼ਹਿਰੀਲੀ ਸ਼ਰਾਬ ਮਾਮਲੇ 'ਚ ਪੀੜਤਾਂ ਦੀ ਸਾਰ ਲੈਣ ਪਹੁੰਚੇ ਕੈਪਟਨ, ਵੇਖੋ ਤਸਵੀਰਾਂ

ਏਬੀਪੀ ਸਾਂਝਾ   |  07 Aug 2020 05:10 PM (IST)
1

ਕੈਪਟਨ ਨੇ ਕਿਹਾ ਉਮਰ ਦੇ ਹਿਸਾਬ ਨਾਲ ਸਰਕਾਰੀ ਨੌਕਰੀਆਂ ਵੀ ਦੇਵਾਂਗੇ। ਡੀਸੀ ਸੂਚੀ ਬਣਾ ਕੇ ਭੇਜਣ ਤੇ ਇਸ ਤੋਂ ਬਾਅਦ ਸਿਹਤ ਬੀਮਾ ਹੋਵੇਗਾ, ਸਮਾਰਟ ਕਾਰਡ ਸਕੀਮ 'ਚ ਲਿਆ ਜਾਵੇਗਾ। ਸਾਰੇ ਪਰਿਵਾਰਾਂ ਨੂੰ ਸਰਕਾਰ ਪੱਕੇ ਮਕਾਨ ਬਣਾ ਕੇ ਦੇਵੇਗੀ। ਕੈਪਟਨ ਨੇ ਪੈਨਸ਼ਨ ਦਾ ਵੀ ਐਲਾਨ ਕੀਤਾ। ਜ਼ਹਿਰੀਲੀ ਸ਼ਰਾਬ ਪੀਣ ਨਾਲ ਮ੍ਰਿਤਕਾਂ ਤੋਂ ਇਲਾਵਾ ਕਈਆਂ ਦੀ ਨਿਗ੍ਹਾ ਚਲੇ ਗਈ ਹੈ। ਕੈਪਟਨ ਵੱਲੋਂ ਇਨ੍ਹਾਂ ਲੋਕਾਂ ਲਈ ਵੀ ਪੰਜ ਲੱਖ ਰੁਪਏ ਮੁਆਵਜ਼ੇ ਦਾ ਐਲਾਨ ਕੀਤਾ ਗਿਆ।

2

ਜ਼ਹਿਰੀਲੀ ਸ਼ਰਾਬ ਪੀਣ ਨਾਲ ਹੁਣ ਤਕ ਪੰਜਾਬ 'ਚ 121 ਮੌਤਾਂ ਹੋ ਚੁੱਕੀਆਂ ਹਨ। ਇਸ ਮਗਰੋਂ ਤਰਨ ਤਾਰਨ ਪਹੁੰਚੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮ੍ਰਿਤਕਾਂ ਦੇ ਪਰਿਵਾਰਾਂ ਲਈ ਮੁਆਵਜ਼ਾ ਰਾਸ਼ੀ ਵਧਾ ਕੇ ਪੰਜ ਲੱਖ ਰੁਪਏ ਕਰ ਦਿੱਤੀ ਹੈ।

3

ਕੋਰੋਨਾਵਾਇਰਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਦਾ ਇਹ ਹੁਣ ਤੱਕ ਦਾ ਪਹਿਲਾ ਅਨ-ਗਰਾਊਂਡ ਦੌਰਾ ਹੈ। ਤਰਨ ਤਾਰਨ ਪਹੁੰਚੇ ਕੈਪਟਨ ਨੇ ਕਿਹਾ ਕਿ ਇਸ ਮਾਮਲੇ ਦੀ ਪੁਖਤਾ ਜਾਂਚ ਹੋਵੇਗੀ ਤੇ ਜੋ ਵੀ ਦੋਸ਼ੀ ਹੋਵੇਗਾ, ਉਹ ਬਚ ਨਹੀਂ ਸਕੇਗਾ।

4

ਦਰਅਸਲ ਵਿਰੋਧੀ ਧਿਰਾਂ ਵੱਲੋਂ ਅਲੋਚਨਾ ਹੋਣ ਮਗਰੋਂ ਕੈਪਟਨ ਨੇ ਇਹ ਫੈਸਲਾ ਲਿਆ। ਇਸ ਤੋਂ ਪਹਿਲਾਂ ਲਗਾਤਾਰ ਸਵਾਲ ਚੁੱਕੇ ਜਾ ਰਹੇ ਸੀ ਕਿ ਆਖਰ ਮੁੱਖ ਮੰਤਰੀ ਪੀੜਤ ਪਰਿਵਾਰਾਂ ਦਾ ਹਾਲ ਜਾਣਨ ਕਿਉਂ ਨਹੀਂ ਪਹੁੰਚੇ।

5

ਪੰਜਾਬ 'ਚ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਵੰਡਾਉਣ ਲਈ ਕੈਪਟਨ ਅਮਰਿੰਦਰ ਸਿੰਘ ਤਰਨ ਤਾਰਨ ਪਹੁੰਚੇ। ਕੈਪਟਨ ਨੇ ਵੀਰਵਾਰ ਸ਼ਾਮ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕਰਨ ਦਾ ਐਲਾਨ ਕੀਤਾ ਸੀ।

  • ਹੋਮ
  • ਫੋਟੋ ਗੈਲਰੀ
  • ਪੰਜਾਬ
  • ਜ਼ਹਿਰੀਲੀ ਸ਼ਰਾਬ ਮਾਮਲੇ 'ਚ ਪੀੜਤਾਂ ਦੀ ਸਾਰ ਲੈਣ ਪਹੁੰਚੇ ਕੈਪਟਨ, ਵੇਖੋ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.