ਇੱਥੇ ਦੇਖੋ Bigg boss 14 ਦੇ ਘਰ ਵਿਚ ਦਾਖਲ ਹੋਣ ਵਾਲੇ ਕੰਟੈਸਟੇਂਟ ਦੀ ਲਿਸਟ, ਮਸ਼ਹੂਰ ਬਾਲੀਵੁੱਡ ਐਕਟਰਸ ਵੀ ਸ਼ਾਮਲ
ਇਨ੍ਹਾਂ ਤੋਂ ਇਲਾਵਾ ਮਿਊਜ਼ਿਕ ਕੰਪੋਜ਼ਰ ਅਤੇ ਸਿੰਗਰ ਕੁਮਾਰ ਸਾਨੂ ਦੇ ਬੇਟੇ ਕੁਮਾਰ ਜਾਨੂ ਵੀ ਬਿਗ ਬੌਸ ਦੇ ਘਰ ਦਾਖਲ ਹੋ ਸਕਦੇ ਹਨ। ਖ਼ਬਰ ਇਹ ਸੀ ਕਿ ਨਿਰਮਾਤਾ ਪਹਿਲਾਂ ਆਦਿੱਤਿਆ ਨਰਾਇਣ ਕੋਲ ਪਹੁੰਚੇ, ਪਰ ਉਸਦੇ ਇਨਕਾਰ ਤੋਂ ਬਾਅਦ ਕੁਮਾਰ ਜੈਨੂ ਨਾਲ ਗੱਲ ਕੀਤੀ ਗਈ।
Download ABP Live App and Watch All Latest Videos
View In Appਐਸ਼ਵਰਿਆ ਰਾਏ ਬੱਚਨ ਦੀ ਤਰ੍ਹਾਂ ਦਿਖਣ ਵਾਲੀ ਐਕਟਰਸ ਸਨੇਹਾ ਉਲਾਲ ਵੀ ਇਸ ਸ਼ੋਅ ਦਾ ਹਿੱਸਾ ਬਣ ਸਕਦੀ ਹੈ। ਉਸਨੇ ਆਪਣੀ ਪਹਿਲੀ ਫਿਲਮ ਸਲਮਾਨ ਖ਼ਾਨ ਨਾਲ ਕੀਤੀ ਸੀ। ਪਰ ਇਸਦੇ ਬਾਅਦ ਉਹ ਅਲੋਪ ਹੋ ਗਈ ਤੇ ਉਹ ਹੁਣ ਵਾਪਸੀ ਕਰ ਰਹੀ ਹੈ।
ਸਪਲਿਟਸਵਿਲਾ ਕੰਟੈਸਟੇਂਟ ਅਤੇ ਜੇਤੂ ਰਹੀ ਨੈਨਾ ਸਿੰਘ ਵੀ ਬਿੱਗ ਬੌਸ 14 ਦਾ ਹਿੱਸਾ ਬਣ ਸਕਦੀ ਹੈ। ਇਸ ਸ਼ੋਅ ਤੋਂ ਪਹਿਲਾਂ ਪ੍ਰਿੰਸ ਨਰੂਲਾ ਅਤੇ ਪ੍ਰਿਯੰਕ ਸ਼ਰਮਾ ਵੀ ਬਿੱਗ ਬੌਸ ਦੇ ਕੰਟੈਸਟੇਂਟ ਸੀ। ਇਹ ਦੋਵੇਂ ਕਾਫ਼ੀ ਚਰਚਾ ਵਿਚ ਰਹੇ ਸੀ।
ਐਕਟਰ ਏਜਾਜ਼ ਖ਼ਾਨ ਵੀ ਸ਼ੋਅ ਦਾ ਇੱਕ ਸੰਭਾਵਤ ਹਿੱਸਾ ਹੋਣਗੇ। ਉਹ ਅਕਸਰ ਟੀਵੀ ਦਾ ਮਸ਼ਹੂਰ ਚਿਹਰਾ ਹੋਣ ਦੇ ਨਾਲ ਵਿਵਾਦਾਂ ਵਿਚ ਰਹਿੰਦਾ ਹੈ। ਏਜਾਜ਼ ਅਭਿਨੇਤਰੀ ਅਨੀਤਾ ਹਸਨੰਦਾਨੀ ਨਾਲ ਰਿਲੇਸ਼ਨ 'ਚ ਸੀ ਪਰ ਬਾਅਦ 'ਚ ਇਹ ਰਿਸ਼ਤਾ ਟੁੱਟ ਗਿਆ।
ਸਲਮਾਨ ਖ਼ਾਨ ਇਸ ਸ਼ੋਅ ਦੀ ਮੇਜ਼ਬਾਨੀ ਕਰਦੇ ਹਨ ਅਤੇ ਇਹ 3 ਅਕਤੂਬਰ ਤੋਂ ਪ੍ਰਸਾਰਿਤ ਹੋਵੇਗਾ। ਇਸ ਵਿਚ ਐਕਟਰਸ ਅਤੇ ਮਾਡਲ ਨੇਹਾ ਸ਼ਰਮਾ ਸ਼ਾਮਲ ਹੋਵੇਗੀ। ਨੇਹਾ ਸ਼ਰਮਾ ਆਖਰੀ ਵਾਰ ਬਿਗ ਬੌਸ 13 ਦੇ ਜੈਤੁ ਸਿਧਾਰਥ ਸ਼ੁਕਲਾ ਦੇ ਨਾਲ ਇੱਕ ਮਿਊਜ਼ਿਕ ਵੀਡੀਓ ਵਿੱਚ ਨਜ਼ਰ ਆਈ ਸੀ।
ਪਵਿੱਤਰਾ ਪੁਨੀਆ ਸੰਭਾਵਤ ਤੌਰ 'ਤੇ ਬਿਗ ਬੌਸ 14 ਦੇ ਘਰ ਵਿੱਚ ਦਾਖਲ ਹੋ ਸਕਦੀ ਹੈ। ਪਵਿੱਤਰਾ ਬਿੱਗ ਬੌਸ 13 ਦੇ ਕੰਟੈਸਟੇਂਟ ਪਾਰਸ ਛਾਬੜਾ ਨਾਲ ਰਿਲੇਸ਼ਨਸ਼ਿਪ ਵਿੱਚ ਰਹਿਣ ਕਾਰਨ ਚਰਚਾ ਵਿੱਚ ਰਹੀ ਸੀ। ਹਾਲਾਂਕਿ ਦੋਵਾਂ ਦਾ ਬ੍ਰੇਕਅਪ ਹੋ ਗਿਆ।
'ਨਾਗਿਨ 4' ਐਕਟਰਸ ਜੈਸਮੀਨ ਭਸੀਨ ਹਾਲ ਹੀ 'ਚ 'ਖਤਰੋਂ ਕੇ ਖਿਲਾੜੀ- ਮੇਡ ਇਨ ਇੰਡੀਆ' 'ਚ ਨਜ਼ਰ ਆਈ ਸੀ। ਹੁਣ ਉਹ ਬਿੱਗ ਬੌਸ 14 ਦਾ ਹਿੱਸਾ ਬਣ ਸਕਦੀ ਹੈ। ਉਸਨੇ ਅਕਸਰ ਕਿਹਾ ਕਿ ਉਹ ਇਸ ਸ਼ੋਅ ਦੇ ਲਈ ਢੁਕਵੀਂ ਨਹੀਂ ਹੈ, ਪਰ ਹੁਣ ਉਹ ਆਈਲ ਚੈਲੇਂਜ ਨੂੰ ਸਵੀਕਾਰ ਕਰੇਗੀ।
- - - - - - - - - Advertisement - - - - - - - - -