ਪੰਜਾਬ ਤੇ ਹਰਿਆਣਾ 'ਚ ਸ਼ੀਤ ਦੀ ਲਹਿਰ ਜਾਰੀ, ਵੇਖੋ ਇਹ ਤਸਵੀਰਾਂ
ਪਠਾਨਕੋਟ, ਹਲਵਾਰਾ, ਆਦਮਪੁਰ, ਲੁਧਿਆਣਾ, ਪਟਿਆਲਾ ਤੇ ਗੁਰਦਾਸਪੁਰ ਵਿੱਚ ਵੀ ਘੱਟੋ ਘੱਟ ਤਾਪਮਾਨ ਕ੍ਰਮਵਾਰ 3.1, 3.5, 3.1, 4.6, 4.8 ਤੇ 3.7 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ।
Download ABP Live App and Watch All Latest Videos
View In Appਚੰਡੀਗੜ੍ਹ 'ਚ ਘੱਟੋ-ਘੱਟ ਤਾਪਮਾਨ 6.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੰਜਾਬ ਵਿੱਚ ਕਈ ਥਾਵਾਂ ਤੇ ਵੀ ਸ਼ੀਤਲਹਿਰ ਦੀ ਸਥਿਤੀ ਬਣੀ ਹੋਈ ਹੈ। ਗੁਰੂਗ੍ਰਾਮ ਵਿੱਚ ਸਵੇਰੇ ਠੰਢ ਦੌਰਾਨ ਸੰਘਣੀ ਧੁੰਦ ਦੇ ਵਿਚਕਾਰ ਲੋਕ ਰੇਲਵੇ ਟਰੈਕ ਨੂੰ ਪਾਰ ਕਰਦੇ ਨਜ਼ਰ ਆਏ।
ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਸੰਘਣੀ ਧੁੰਦ ਦੇ ਕਾਰਨ ਸਵੇਰੇ ਸਵੇਰੇ ਦੋਹਾਂ ਰਾਜਾਂ ਵੀਜ਼ੀਬੀਲਿਟੀ ਕਾਫ਼ੀ ਘੱਟ ਗਈ ਸੀ। ਲੋਕ ਸੰਘਣੀ ਧੁੰਦ ਦੇ ਵਿਚਕਾਰ ਰੇਲਵੇ ਲਾਈਨਾਂ ਨੂੰ ਪਾਰ ਕਰਦੇ ਨਜ਼ਰ ਆਏ।
ਸ਼ੁੱਕਰਵਾਰ ਨੂੰ ਹਰਿਆਣਾ ਤੇ ਪੰਜਾਬ 'ਚ ਸੀਤ ਲਹਿਰ ਵਿੱਚ ਕੋਈ ਗਿਰਾਵਟ ਨਹੀਂ ਆਈ, ਹਿਸਾਰ 'ਚ ਪਾਰਾ ਮਾਈਨਸ 1.2 ਡਿਗਰੀ ਸੈਲਸੀਅਸ ਰਿਹਾ। ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਅੰਮ੍ਰਿਤਸਰ ਦੇ ਹੈਰੀਟੇਜ ਸਟਰੀਟ 'ਤੇ ਸੰਘਣੀ ਧੁੰਦ ਦੇ ਵਿਚਕਾਰ ਇੰਝ ਦਿਖਾਈ ਦਿੱਤਾ।
- - - - - - - - - Advertisement - - - - - - - - -