ਖੇਤੀ ਕਾਨੂੰਨਾਂ ਵਿਰੁੱਧ ਕਾਂਗਰਸ ਵੀ ਨਿੱਤਰੀ, ਸ਼ੰਭੂ ਬਾਰਡਰ ਘੇਰਿਆ, ਕੈਪਟਨ ਨੂੰ ਛੱਡ ਸਾਰੀ ਕੈਬਨਿਟ ਪਹੁੰਚੀ
ਏਬੀਪੀ ਸਾਂਝਾ | 14 Dec 2020 04:39 PM (IST)
1
2
ਕੈਬਨਿਟ ਮੰਤਰੀ ਅਤੇ ਹਰ ਹਲਕੇ ਤੋਂ ਵਿਧਇਕ ਇਸ ਧਰਨੇ 'ਚ ਸ਼ਾਮਲ ਹੋਣ ਲਈ ਪਹੁੰਚੇ। ਕਾਂਗਰਸ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ 'ਚ ਇਹ ਪ੍ਰਦਰਸ਼ਨ ਕੀਤਾ ਗਿਆ।
3
ਕੈਪਟਨ ਅਮਰਿੰਦਰ ਨੂੰ ਛੱਡ ਕੇ ਪੰਜਾਬ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਇਸ ਧਰਨੇ 'ਚ ਪਹੁੰਚੀ।
4
ਇਸ ਧਰਨੇ ਪ੍ਰਦਰਸ਼ਨ ਦੌਰਾਨ ਦੁਪਹਿਰ ਦੇ ਖਾਣੇ ਦੀਆਂ ਤਿਆਰੀਆਂ ਸਮੇਤ ਵਿਸ਼ੇਸ਼ ਪ੍ਰਬੰਧ ਸ਼ੰਭੂ ਸਰਹੱਦ 'ਤੇ ਕੀਤੇ ਗਏ। ਸਵੇਰੇ 11 ਤੋਂ ਦੁਪਹਿਰ 3 ਵਜੇ ਤੱਕ ਕੁਝ ਵੀਆਈਪੀਜ਼ ਦੀ ਹਾਜ਼ਰੀ ਵੀ ਇਸ ਧਰਨੇ 'ਚ ਰਹੀ।
5
ਜਦੋਂ ਸੋਮਵਾਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਨੌਂ ਘੰਟਿਆਂ ਦੀ ਭੁੱਖ ਹੜਤਾਲ ਤੇ ਕਿਸਾਨ ਬੈਠੇ ਹਨ। ਇਸ ਦੌਰਾਨ ਕਾਂਗਰਸ ਵੀ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸ਼ੰਭੂ ਬਾਰਡਰ 'ਤੇ ਪ੍ਰਦਰਸ਼ਨ ਕਰ ਰਹੀ ਹੈ।
6
ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਕਿਸਾਨਾਂ ਨੂੰ ਅੱਜ ਦਿੱਲੀ ਦੀਆਂ ਸਰਹੱਦਾਂ ਤੇ ਬੈਠੇ 19ਵਾਂ ਦਿਨ ਹੈ। ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਹੱਦਾਂ ਤੇ ਡਟੇ ਹੋਏ ਹਨ।