ਦੀਪਿਕਾ ਪਾਦੁਕੋਨ ਦੇ ਡਿਪ੍ਰੈਸ਼ਨ 'ਤੇ ਪਹਿਲੀ ਵਾਰ ਬੋਲੇ ਰਣਵੀਰ ਸਿੰਘ, ਇਸ ਤਰ੍ਹਾਂ ਹੋ ਗਈ ਸੀ ਦੀਪਿਕਾ ਦੀ ਹਾਲਤ
ਰਣਵੀਰ ਸਿੰਘ ਦੀਪਿਕਾ ਪਾਦੁਕੋਨ ਇਕੱਠੇ ਫਿਲਮ '83' 'ਚ ਦਿਖਾਈ ਦੇਣਗੇ। ਇਹ ਫ਼ਿਲਮ 1983 ਦੇ ਕ੍ਰਿਕਟ ਵਿਸ਼ਵ ਕੱਪ ਜਿੱਤ 'ਤੇ ਆਧਾਰਿਤ ਹੈ। ਫਿਲਮ 'ਚ ਰਣਵੀਰ ਕਪੂਰ ਕਪਿਲ ਦੇਵ ਦਾ ਜਦਕਿ ਦੀਪਿਕਾ ਪਾਦੂਕੋਨ ਉਨ੍ਹਾਂ ਦੀ ਪਤਨੀ ਰੂਮੀ ਦੇਵ ਦੇ ਰੋਲ 'ਚ ਦਿਖਾਈ ਦੇਵੇਗੀ।
ਦੀਪਿਕਾ ਪਾਦੂਕੋਨ ਫਿਲਮਮੇਕਰ ਸ਼ਕੁਨ ਬੱਤਰਾ ਦੀ ਅਗਲੀ ਫਿਲਮ ਲਈ ਅਜੇ ਗੋਆ 'ਚ ਹੈ। ਉਹ ਆਪਣੇ ਪਤੀ ਰਣਵੀਰ ਨਾਲ ਮੁੰਬਈ ਸਥਿਤ ਘਰ 'ਚ ਕੁਆਰੰਟੀਨ ਸੀ। ਹਾਲ ਹੀ 'ਚ ਦੋਵੇਂ ਦੀਪਿਕਾ ਦੇ ਮਾਪੇ ਮਿਲਣ ਬੈਂਗਲੁਰੂ ਗਏ ਸਨ।
ਦੀਪਿਕਾ ਪਾਦੂਕੋਨ ਤੇ ਰਣਵੀਰ ਸਿੰਘ ਸੱਤ ਸਾਲ ਇਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਵਿਆਹ ਕੀਤਾ। ਰਣਬੀਰ ਸਿੰਘ ਨੇ ਤਣਾਅ 'ਚੋਂ ਨਿੱਕਲਣ 'ਚ ਦੀਪਿਕਾ ਦੀ ਕਾਫੀ ਮਦਦ ਕੀਤੀ।
ਦੀਪਿਕਾ ਪਾਦੂਕੋਨ ਬਾਰੇ 'ਚ ਇਮਤਿਆਜ਼ ਅਲੀ ਨੇ ਕਿਹਾ ਕਿ ਉਹ ਆਪਣੇ ਆਪ 'ਚ ਵਿਸ਼ਵਾਸ ਭਰਨਾ ਚਾਹੁੰਦੀ ਸੀ। ਜੋ ਉਨ੍ਹਾਂ ਦੇ ਅੰਦਰ ਸੀ ਅਤੇ ਬਾਹਰ ਕੱਢਣਾ ਚਾਹੁੰਦੀ ਸੀ। ਉਨ੍ਹਾਂ ਨੂੰ ਲੱਗਦਾ ਸੀ ਕਿ ਕਿਸੇ ਹੋਰ ਨੇ ਇੰਨੀ ਬਿਹਤਰ ਕੀਤਾ ਹੈ।
ਇਸ ਟੀਜ਼ਰ 'ਚ ਰਣਵੀਰ ਸਿੰਘ ਵੀ ਹੈ। ਉਹ ਕਹਿੰਦੇ ਹਨ ਕਿ ਉਹ ਇੱਕ ਭਾਵਨਾਤਮਾਕ ਉਥਲ-ਪੁਥਲ ਤੋਂ ਗੁਜ਼ਰ ਰਹੀ ਸੀ। ਸ਼ਾਇਦ ਉਹ ਇਸ ਤੋਂ ਜਾਣੂ ਨਹੀਂ ਸੀ ਪਰ ਉਹ ਆਪਣੀ ਪਰਫੌਰਮੈਂਸ ਦਿੰਦੀ ਰਹੀ।
ਦੀਪਿਕਾ ਪਾਦੂਕੋਨ ਦੱਸਦੀ ਹੈ ਕਿ ਸਾਲ 2012 'ਚ ਇਮਤਿਆਜ਼ ਅਲੀ ਕੌਕਟੇਲ ਨੇ ਉਨਾਂ ਦੇ ਕਰੀਅਰ 'ਚ ਬਹੁਤ ਵੱਡਾ ਬਦਲਾਅ ਕੀਤਾ। ਉਹ ਪਹਿਲਾਂ ਕੈਮਰੇ ਦੇ ਅੱਗੇ ਸ਼ਰਮਾਉਂਦੀ ਸੀ। ਕੈਮਰੇ ਅੱਗੇ ਖੁੱਲ੍ਹਣ ਦਾ ਮੌਕਾ ਉਨ੍ਹਾਂ ਨੂੰ ਕੌਕਟੇਲ ਤੋਂ ਮਿਲਿਆ।
ਦੀਪਿਕਾ ਪਾਦੂਕੋਨ ਨੇ ਇਸ ਵੀਡੀਓ 'ਚ ਦੱਸਿਆ ਕਿ ਉਹ ਕਿਵੇਂ ਤਣਾਅ 'ਚ ਆਈ ਤੇ ਇਸ ਤੋਂ ਕਿਵੇਂ ਬਾਹਰ ਆਈ। ਇਸ ਟੀਜ਼ਰ 'ਚ ਉਨਾਂ ਦੇ ਪਤੀ ਰਣਵੀਰ ਸਿੰਘ ਤੇ ਫਿਲਮੇਕਰ ਇਮਿਤਿਆਜ਼ ਅਲੀ ਵੀ ਉਨ੍ਹਾਂ ਬਾਰੇ ਦੱਸ ਰਹੇ ਹਨ।
ਨੈਸ਼ਨਲ ਜਿਓਗ੍ਰਾਫੀ ਦੇ ਸ਼ੋਅ ਮੈਗਾ ਆਇਕਨ ਦਾ ਨਵੇਂ ਸੀਜ਼ਨ ਦਾ ਪਹਿਲਾ ਐਪੀਸੋਡ ਦੀਪਕਾ ਪਾਦੂਕੋਨ 'ਤੇ ਆਧਾਰਤ ਹੈ। ਇਸ ਦਾ ਟੀਜ਼ਰ ਆਊਟ ਹੋ ਗਿਆ ਹੈ। ਇਸ 'ਚ ਦੀਪਿਕਾ ਆਪਣੀ ਮਰਜ਼ੀ ਬਾਰੇ ਦੱਸ ਰਹੀ ਹੈ।