Happy birthday Dilip Kumar: ਜਦੋਂ ਦਿਲੀਪ ਕੁਮਾਰ ਨੇ ਠੁਕਰਾਈ ਹਾਲੀਵੁੱਡ ਫ਼ਿਲਮ ਦੀ ਆਫ਼ਰ, ਅੱਜ 99 ਸਾਲਾਂ ਦੇ ਹੋਏ ਮਹਾਨ ਅਦਾਕਾਰ
ਉਨ੍ਹਾਂ ਦੇ ਇਨਕਾਰ ਕਰਨ ਤੋਂ ਬਾਅਦ ਹਾਲੀਵੁੱਡ ਦਾ ਉਹ ਖ਼ਾਸ ਕਿਰਦਾਰ ਓਮਰ ਸ਼ਰੀਫ਼ ਨੂੰ ਮਿਲਿਆ ਸੀ। ਉਸੇ ਫ਼ਿਲਮ ਰਾਹੀਂ ਉਨ੍ਹਾਂ ਪੂਰੀ ਦੁਨੀਆ ਵਿੱਚ ਨਾਂ ਕਮਾਇਆ।
ਦਿਲੀਪ ਕੁਮਾਰ ਵੀ ਡੇਵਿਨ ਦੇ ਕੰਮ ਤੋਂ ਜਾਣੂ ਸਨ, ਉਨ੍ਹਾਂ ਦੀ ਪਿਛਲੀ ਫ਼ਿਲਮ ‘ਦ ਬ੍ਰਿਜ ਆਨ ਦ ਰਿਵਰ ਕਵਾਈ’ ਨੂੰ 7 ਆਸਕਰ ਐਵਾਰਡ ਮਿਲ ਚੁੱਕੇ ਸਨ ਪਰ ਦਿਲੀਪ ਕੁਮਾਰ ਕਦੇ ਵੀ ਹਾਲੀਵੁੱਡ ਫ਼ਿਲਮਾਂ ਦੇ ਫ਼ੈਨ ਨਹੀਂ ਰਹੇ ਤੇ ਨਾ ਹੀ ਉਨ੍ਹਾਂ ਨੂੰ ਹਾਲੀਵੁੱਡ ਦੀਆਂ ਫ਼ਿਲਮਾਂ ਵਿੱਚ ਕੰਮ ਕਰਨ ਦਾ ਕੋਈ ਸ਼ੌਕ ਸੀ।
ਦਰਅਸਲ, ਉਸ ਦੌਰ ’ਚ ਹਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਡੇਵਿਡ ਲੀਨ ਨੇ ਦਿਲੀਪ ਸਾਹਿਬ ਨੂੰ ਆਪਣੀ ਅਗਲੀ ਫ਼ਿਲਮ ‘ਲਾਰੈਂਸ ਆਫ਼ ਅਰੇਬੀਆ’ ’ਚ ਪ੍ਰਿੰਸ ਸ਼ੇਰੀਫ਼ ਅਲੀ ਦੇ ਕਿਰਦਾਰ ਲਈ ਦਿਲੀਪ ਕੁਮਾਰ ਨਾਲ ਗੱਲ ਕੀਤੀ ਸੀ। ਡੇਵਿਡ ਇੰਡੀਅਨ ਫ਼ਿਲਮਾਂ ਬਹੁਤ ਪਸੰਦ ਕਰਦੇ ਸਨ।
ਇਹ ਉਹ ਦੌਰ ਸੀ, ਜਦੋਂ ਦਿਲੀਪ ਕੁਮਾਰ ਦੇ ਫ਼ੈਨਜ਼ ਨਾ ਸਿਰਫ਼ ਭਾਰਤ, ਸਗੋਂ ਵਿਦੇਸ਼ਾਂ ’ਚ ਵੀ ਹੁੰਦੇ ਸਨ। ਉਨ੍ਹਾਂ ਦੀ ਅਦਾਕਾਰੀ ਦੀ ਚਰਚਾ ਹਾਲੀਵੁੱਡ ਤੱਕ ਹੁੰਦੀ ਸੀ। ਇਸੇ ਲਈ ਉਨ੍ਹਾਂ ਨੂੰ ਹਾਲੀਵੁੱਡ ਦੀ ਇੱਕ ਫ਼ਿਲਮ ਵਿੰਚ ਕੰਮ ਕਰਨ ਦੀ ਪੇਸ਼ਕਸ਼ ਵੀ ਆਈ ਸੀ ਪਰ ਉਨ੍ਹਾਂ ਨੇ ਉਹ ਪ੍ਰਵਾਨ ਨਹੀਂ ਕੀਤੀ ਸੀ।
ਬਾਲੀਵੁੱਡ ਦੇ ਮਹਾਨ ਅਦਾਕਾਰ ਦਿਲੀਪ ਕੁਮਾਰ ਅੱਜ 99 ਸਾਲਾਂ ਦੇ ਹੋ ਗਏ ਹਨ। ਇਹ ਦਿਨ ਦਿਲੀਪ ਕੁਮਾਰ ਦੇ ਨਾਲ-ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਤੇ ਫ਼ਿਲਮ ਉਦਯੋਗ ਲਈ ਵੀ ਬਹੁਤ ਖ਼ਾਸ ਹੈ। ਦਿਲੀਪ ਕੁਮਾਰ ਨੇ ਆਪਣੇ ਕਰੀਅਰ ’ਚ ਕਈ ਬਿਹਤਰੀਨ ਤੇ ਸੁਪਰ ਹਿੱਟ ਫ਼ਿਲਮਾਂ ਦਿੱਤੀਆਂ ਹਨ। 1960ਵਿਆਂ ਤੇ ’70ਵਿਆਂ ਦੇ ਦਹਾਕੇ ਦੌਰਾਨ ਲੋਕਾਂ ’ਚ ਉਨ੍ਹਾਂ ਲਈ ਦੀਵਾਨਗੀ ਵੇਖਣਯੋਗ ਹੁੰਦੀ ਸੀ।