ਲਗਜ਼ਰੀ ਕਾਰਾਂ ਦਾ ਬੇਹੱਦ ਸ਼ੌਕੀਨ ਦਿਲਜੀਤ ਦੋਸਾਂਝ, ਕਾਰ ਕਲੈਕਸ਼ਨ 'ਚ ਦੋ ਕਰੋੜ ਤਕ ਦੀ ਕਾਰ ਹੈ ਮੌਜੂਦ
ਹਾਲ ਹੀ 'ਚ ਕਿਸਾਨ ਅੰਦੋਲਨ ਨੂੰ ਲੈਕੇ ਦਿਲਜੀਤ ਦੋਸਾਂਝ ਅਤੇ ਅਦਾਕਾਰਾ ਕੰਗਣਾ ਰਣੌਤ ਦੇ ਵਿਚ ਸੋਸ਼ਲ ਮੀਡੀਆ 'ਤੇ ਤਿੱਖੀ ਬਹਿਸ ਹੋਈ ਸੀ। ਇਸ ਬਹਿਸ 'ਚ ਦਿਲਜੀਤ ਦੋਸਾਂਝ ਨੇ ਕੰਗਣਾ ਨੂੰ ਨਾ ਸਿਰਫ ਖਰੀਆਂ-ਖਰੀਆਂ ਸੁਣਾਈਆਂ ਸਗੋਂ ਕਿਸਾਨ ਅੰਦੋਲਨ ਦਾ ਵੀ ਜੰਮ ਕੇ ਸਮਰਥਨ ਕੀਤਾ।
ਇਕ ਵੈਬਸਾਈਟ ਦਾ ਦਾਅਵਾ ਹੈ ਕਿ ਇਹ ਕਾਰ ਦਿਲਜੀਤ ਨੇ ਸਾਲ 2013 'ਚ ਖਰੀਦੀ ਸੀ ਤੇ ਸੋਸ਼ਲ ਮੀਡੀਆ 'ਤੇ ਇਸ ਦੀ ਜਾਣਕਾਰੀ ਵੀ ਆਪਣੇ ਫੈਂਸ ਨਾਲ ਸ਼ੇਅਰ ਕੀਤੀ ਸੀ।
Porsche Panamera: ਦਿਲਜੀਤ ਕੋਲ Porsche ਗੱਡੀ ਦਾ ਹੀ ਇਕ ਹੋਰ ਵੇਰੀਐਂਟ Porsche Panamera ਵੀ ਮੌਜੂਦ ਹੈ। ਦੱਸਿਆ ਜਾਂਦਾ ਹੈ ਕਿ ਇਸ ਗੱਡੀ ਦੀ ਕੀਮਤ ਕੁਝ 1.90 ਕਰੋੜ ਦੇ ਆਸ-ਪਾਸ ਹੈ।
BMW 5 Series 520d Luxury Line: ਦਿਲਜੀਤ ਦੀ ਪਸੰਦੀਦਾ ਗੱਡੀਆਂ ਦੀ ਲਿਸਟ 'ਚ ਅਗਲਾ ਨੰਬਰ ਬੀਐਮਡਬਲਯੂ ਦੀ 5 Series 520d Luxury Line ਦਾ ਆਉਂਦਾ ਹੈ। ਮੀਡੀਆ ਰਿਪੋਰਟਾਂ ਦੇ ਮੁਤਾਬਕ ਇਸ ਕਾਰ ਦੀ ਕੀਮਤ ਕੁਝ 60 ਲੱਖ ਦੇ ਆਸ ਪਾਸ ਹੈ। ਇਹ ਇਕ ਡੀਜ਼ਲ ਕਾਰ ਹੈ ਜੋ ਵੱਖ-ਵੱਖ ਰੰਗਾਂ 'ਚ ਉਪਲਬਧ ਹੈ।
Porsche Cayenne: ਮੀਡੀਆ ਰਿਪੋਰਟਾਂ ਮੁਤਾਬਕ ਦਿਲਜੀਤ ਦੀ ਪਸੰਦੀਦਾ ਕਾਰਾਂ 'ਚ Porsche ਦੀ Cayenne ਨੰਬਰ ਇਕ 'ਤੇ ਹੈ। ਖ਼ਬਰਾਂ ਦੀ ਮੰਨੀਏ ਤਾਂ ਇਸ ਸੁਪਰ ਲਗਜ਼ਰੀ ਕਾਰ ਦੀ ਕੀਮਤ ਕਰੀਬ 2 ਕਰੋੜ ਰੁਪਏ ਦੇ ਆਸਪਾਸ ਹੈ। ਇਹ ਕਾਰ 3.6 ਲੀਟਰ ਦੇ ਇੰਜਣ 'ਤੇ ਬੇਸਡ ਹੈ ਤੇ 300 ਬੀਐਚਪੀ ਦੇ ਨਾਲ 400 ਨਿਊਟਨ ਮੀਟਰ ਦਾ ਜ਼ਬਰਦਸਤ ਟਾਰਕ ਜਨਰੇਟ ਕਰਦੀ ਹੈ।
ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨੀਂ ਦਿਨੀਂ ਸੁਰਖੀਆਂ 'ਚ ਹਨ। ਸੋਸ਼ਲ ਮੀਡੀਆ 'ਤੇ ਐਕਟਿਵ ਰਹਿਣ ਵਾਲੇ ਦਿਲਜੀਤ ਨੂੰ ਆਪਣੇ ਗਾਣਿਆਂ ਦੇ ਨਾਲ ਹੀ ਡ੍ਰੈਸਿੰਗ ਸੈਂਸ ਤੇ ਲਗਜ਼ਰੀ ਗੱਡੀਆਂ ਦੀ ਕਲੈਕਸ਼ਨ ਲਈ ਵੀ ਜਾਣੇ ਜਾਂਦੇ ਹਨ। ਆਉ ਜਾਣਦੇ ਹਾਂ ਕਿ ਦਿਲਜੀਤ ਦੋਸਾਂਝ ਕੋਲ ਅੱਜ ਦੇ ਸਮੇਂ 'ਚ ਕਿਹੜੀਆਂ-ਕਿਹੜੀਆਂ ਲਗਜ਼ਰੀ ਗੱਡੀਆਂ ਮੌਜੂਦ ਹਨ।