ਇਨ੍ਹਾਂ 5 ਜੋੜਿਆਂ ਨੇ ਇਕੱਠੇ ਜੀਣ ਮਰਨ ਦੀ ਖਾਦੀ ਸੀ ਸੁੰਹ, ਪਰ ਜਲਦੀ ਹੀ ਤੋੜੇ ਸਾਰੇ ਨਾਤੇ
ਸੁਜ਼ੈਨ ਨੂੰ ਪਹਿਲੀ ਵਾਰ ਵੇਖਣ 'ਤੇ ਰਿਤਿਕ ਉਸ ਨੂੰ ਆਪਣਾ ਦਿਲ ਦੇ ਬੈਠਾ ਸੀ। ਰਿਤਿਕ ਨੇ ਆਪਣੀ ਪਹਿਲੀ ਫਿਲਮ 'ਕਹੋ ਨਾ ਪਿਆਰ' ਦੀ ਰਿਲੀਜ਼ ਤੋਂ ਬਾਅਦ ਹੀ ਸੁਜ਼ੈਨ ਨਾਲ ਵਿਆਹ ਕਰਵਾ ਲਿਆ ਸੀ, ਪਰ ਸਾਲ 2014 ਵਿੱਚ 14 ਸਾਲਾਂ ਬਾਅਦ ਦੋਵਾਂ ਦਾ ਤਲਾਕ ਹੋ ਗਿਆ।
Download ABP Live App and Watch All Latest Videos
View In Appਆਮਿਰ ਖਾਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਸਾਲ 1986 ਵਿੱਚ ਰੀਨਾ ਦੱਤਾ ਨਾਲ ਪ੍ਰੇਮ ਵਿਆਹ ਕਰਵਾ ਲਿਆ ਸੀ। ਪਰ ਸਾਲ 2002 ਵਿਚ, ਦੋਵਾਂ ਦੇ ਰਿਸ਼ਤੇ ਨੇ ਦਮ ਤੋੜ ਦਿੱਤਾ।
20 ਸਾਲ ਦੀ ਉਮਰ ਵਿਚ, ਸੈਫ ਅਲੀ ਖਾਨ ਨੇ ਉਸ ਤੋਂ 12 ਸਾਲ ਵੱਡੀ, ਅੰਮ੍ਰਿਤਾ ਸਿੰਘ ਨਾਲ ਪ੍ਰੇਮ ਵਿਆਹ ਕਰਵਾ ਲਿਆ ਸੀ। ਪਰ ਵਿਆਹ ਦੇ 13 ਸਾਲ ਬਾਅਦ ਦੋਵਾਂ ਦਾ ਤਲਾਕ ਹੋ ਗਿਆ।
ਮਲਾਇਕਾ ਅਰੋੜਾ ਅਤੇ ਅਰਬਾਜ਼ ਖਾਨ ਨੇ ਸਾਲ 1999 ਵਿਚ ਪ੍ਰੇਮ ਵਿਆਹ ਕਰਵਾਇਆ ਸੀ। ਪਰ ਸਾਲ 2017 ਵਿੱਚ, ਦੋਵਾਂ ਨੇ ਇੱਕ ਦੂਜੇ ਤੋਂ ਵੱਖ ਹੋਣ ਦਾ ਫੈਸਲਾ ਕੀਤਾ।
ਫਰਹਾਨ ਅਖਤਰ ਨੇ ਸਾਲ 2000 ਵਿੱਚ ਮਸ਼ਹੂਰ ਮਾਡਲ ਅਧੁਨਾ ਨਾਲ ਵਿਆਹ ਕੀਤਾ। ਫਿਰ ਸਾਲ 2017 ਵਿੱਚ, ਦੋਹਾਂ ਨੇ ਆਪਣਾ 16 ਸਾਲ ਪੁਰਾਣਾ ਵਿਆਹ ਤੋੜ ਦਿੱਤਾ ਅਤੇ ਤਲਾਕ ਹੋ ਗਿਆ।