Birthday Special: ਕਦੇ ਵਾਚਮੈਨ, ਕਦੇ ਸੇਲਜ਼ਮੈਨ, 12 ਸਾਲ ਦੇ ਸੰਘਰਸ਼ ਮਗਰੋਂ ਨਵਾਜ਼ੂਦੀਨ ਸਿਦੀਕੀ ਨੂੰ ਮਿਲੀ ਪਛਾਣ
ਆਮਿਰ ਖਾਨ ਨਾਲ ਛੋਟਾ ਜਿਹਾ ਕਿਰਦਾਰ ਨਿਭਾਉਣ ਤੋਂ ਲੈ ਕੇ ਸੈਕ੍ਰੇਡ ਗੇਮਸ ਦੇ ਗਾਇਤੌਂਡੇ ਤਕ ਦਾ ਸਪਰ ਨਵਾਜ਼ੁਦੀਨ ਸਿਦੀਕੀ ਲਈ ਨਾ ਸਿਰਫ ਸੰਘਰਸ਼ ਨਾਲ ਭਰਿਆ ਹੈ ਬਲਕਿ ਕਾਫੀ ਦਿਲਚਸਪ ਵੀ ਰਿਹਾ ਹੈ। ਨਵਾਜ਼ੁਦੀਨ ਨੇ ਸਾਬਿਤ ਕੀਤਾ ਹੈ ਕਿ ਹਰ ਰੋਲ ਲਈ ਉਹ ਆਪਣੇ ਕੰਫਰਟ ਜ਼ੋਨ ਨੂੰ ਤੋੜ ਕੇ ਬਾਹਰ ਆਉਂਦੇ ਹਨ ਤੇ ਕਿਰਦਾਰ 'ਚ ਜਾਨ ਪਾ ਦਿੰਦੇ ਹਨ। ਕਰੀਬ ਦੋ ਦਹਾਕੇ ਦੇ ਕਰੀਅਰ 'ਚ ਨਵਾਜ਼ੁਦੀਨ ਸਿਦੀਕੀ ਦੀ ਪਛਾਣ ਏਨੀ ਭਰੋਸੇਮੰਦ ਹੋ ਚੁੱਕੀ ਹੈ ਕਿ ਉਨ੍ਹਾਂ ਦਾ ਨਾਂਅ ਹੀ ਕਿਸੇ ਫ਼ਿਲਮ ਜਾਂ ਵੈਬਸੀਰੀਜ਼ ਨੂੰ ਸ਼ਾਨਦਾਰ ਬਣਾਉਣ ਲਈ ਕਾਫੀ ਹੈ। ਅੱਜ ਨਵਾਜ਼ੁਦੀਨ ਦਾ ਜਨਮ ਦਿਨ ਹੈ ਤੇ ਅੱਜ ਉਨ੍ਹਾਂ ਦੀਆਂ ਕੁੱਲ ਖਾਸ ਫਿਲਮਾਂ ਤੇ ਕਿਰਦਾਰਾਂ ਦਾ ਜ਼ਿਕਰ ਕਰਦੇ ਹਾਂ।
Download ABP Live App and Watch All Latest Videos
View In Appਨਵਾਜ਼ੁਦੀਨ ਸਿਦੀਕੀ ਇਕ ਅਜਿਹਾ ਨਾਂਅ ਹੈ ਜੋ ਲੰਬੇ ਸੰਘਰਸ਼ ਤੇ ਆਪਣੀ ਅਦਾਕਾਰੀ ਸਮਰੱਥਾ ਦੀ ਬਦੌਲਤ ਫ਼ਿਲਮੀ ਦੁਨੀਆਂ ਦੇ ਸਿਤਾਰਿਆਂ 'ਚ ਸ਼ੁਮਾਰ ਹੋਏ ਹਨ। ਨਵਾਜ਼ੁਦੀਨ ਸਿਦੀਕੀ ਨੇ ਇਕ ਸਟਾਰ ਦੇ ਤੌਰ 'ਤੇ ਪਛਾਣ ਹਾਸਲ ਕਰਨ ਤੋਂ ਪਹਿਲਾਂ ਕਈ ਤਰ੍ਹਾਂ ਦੇ ਕੰਮ ਕੀਤੇ। ਉਹ ਦੱਸਦੇ ਹਨ ਕਿ ਉਨ੍ਹਾਂ ਵਾਚਮੈਨ ਦਾ ਕੰਮ ਕੀਤਾ ਹੈ, ਮਸਾਲੇ ਵੇਚੇ ਹਨ। ਨਵਾਜ ਦੇ ਸੰਘਰਸ਼ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲੱਗਦਾ ਹੈ ਕਿ ਇਕ ਰੋਲ ਲਈ ਸੌ ਵਾਰ ਤਕ ਆਡੀਸ਼ਨ ਦਿੱਤੇ ਹਨ। ਬੇਸ਼ੱਕ ਰੋਲ ਛੋਟਾ ਰਿਹਾ ਹੋਵੇ। 12 ਸਾਲ ਦੇ ਲੰਬੇ ਸੰਘਰਸ਼ ਮਗਰੋਂ ਨਵਾਜ਼ ਨੂੰ ਪਛਾਣ ਦਿਵਾਉਣ ਵਾਲਾ ਬ੍ਰੇਕ ਮਿਲਿਆ ਸੀ।
ਬਜਰੰਗੀ ਭਾਈਜਾਨ- ਸਲਮਾਨ ਖਾਨ ਦੀ ਫ਼ਿਲਮ 'ਚ ਮਜਬੂਤ ਕਿਰਦਾਰ ਦੇ ਨਾਲ ਉਨ੍ਹਾਂ ਦੀ ਪਛਾਣ ਦਰਜ ਕਰਾਉਣ ਵਾਲੇ ਨਵਾਜ ਦਾ ਇਸ ਫ਼ਿਲਮ 'ਚ ਇਕ ਸੰਵਾਦ ਲੋਕਾਂ ਦੀ ਜ਼ੁਬਾਨ 'ਤੇ ਚੜ੍ਹ ਗਿਆ ਸੀ..'ਤੂ ਫਿਰ ਬੋਲੀ ਬੇਗਮ'।
ਗੈਂਗਸ ਆਫ ਵਾਸੇਪੁਰ- 'ਬਾਪ ਕਾ ਦਾਦਾ ਕਾ, ਭਾਈ ਕਾ ਸਭ ਕਾ ਬਦਲਾ ਲੇਗਾ ਰੇ, ਤੇਰਾ ਫੈਜ਼ਲ', ਬਦਲੇ ਕੀ ਆਗ ਮੇਂ ਜਲ ਰਹਾ ਨਵਾਜ਼ ਦਾ ਇਹ ਕਿਰਦਾਰ ਫੈਜ਼ਲ, ਇਸ ਸੰਵਾਦ ਦੀ ਵਜ੍ਹਾ ਨਾਲ ਲੋਕਾਂ 'ਚ ਖਾਸ ਮਸ਼ਹੂਰ ਹੋਇਆ ਸੀ।
ਮਾਂਝੀ, ਦ ਮਾਊਂਟੇਨ ਮੈਨ- 'ਭਗਵਾਨ ਕੇ ਭਰੋਸੇ ਮਤ ਬੈਠੀਏ, ਕਯਾ ਪਤਾ ਭਗਵਾਨ ਹਮਾਰੇ ਭਰੋਸੇ ਬੈਠਾ ਹੋ' ਫ਼ਿਲਮ 'ਚ ਨਵਾਜ਼ੁਦੀਨ ਸਿਦੀਕੀ ਦਾ ਕਿਰਦਾਰ ਦਸ਼ਰਥ ਇਸ ਡਾਇਲੌਗ ਜ਼ਰੀਏ ਲੋਕਾਂ ਦੇ ਦਿਲਾਂ 'ਚ ਥਾਂ ਬਣਾ ਗਿਆ ਸੀ।
ਸੈਕ੍ਰੇਡ ਗੇਮਸ- 'ਕਭੀ ਕਭੀ ਲਗਤਾ ਹੈ ਕਿ ਅਪੁਨ ਹੀ ਭਗਵਾਨ ਹੈ।' ਨਵਾਜ਼ੁਦੀਨ ਸਿਦੀਕੀ ਦੇ ਕਿਰਦਾਰ ਗਣੇਸ਼ ਗਾਇਤੌਂਡੇ ਦਾ ਇਹ ਡਾਇਲੌਗ ਲੋਕਾਂ ਦੇ ਜ਼ਿਹਨ 'ਚ ਅੱਜ ਵੀ ਕਾਬਜ਼ ਹੈ।
ਕਿਕ- 'ਪੈਦਾ ਤੋ ਮੈਂ ਬੀ ਸ਼ਰੀਫ ਹੂਆ ਥਾ ਲੇਕਿਨ ਅਪਨੀ ਸ਼ਰਾਫਤ ਸੇ ਕਭੀ ਬਣੀ ਨਹੀਂ'। ਖਤਰਨਾਕ ਵਿਲੇਨ ਤੇ ਨਵਾਜ਼ ਦੇ ਐਕਟਿੰਗ ਸਕਿਲ ਨੇ ਇਸ ਕਿਰਦਾਰ ਨੂੰ ਜਿਉਂਦਾ ਬਣਾ ਦਿੱਤਾ ਸੀ।