AP Dhillon: ਏਪੀ ਢਿੱਲੋਂ ਦੀ ਈਵੈਂਟ 'ਚ ਲੱਗਿਆ ਸਿਤਾਰਿਆਂ ਦਾ ਮੇਲਾ, ਸਲਮਾਨ ਖਾਨ ਤੋਂ ਲੈਕੇ ਰਣਵੀਰ ਸਿੰਘ ਨੇ ਕੀਤੀ ਸ਼ਿਰਕਤ
ਏਪੀ ਢਿੱਲੋਂ ਨੇ ਬੁੱਧਵਾਰ ਰਾਤ ਨੂੰ ਆਪਣੀ ਡਾਕੂਮੈਂਟਰੀ ਸੀਰੀਜ਼ ਦੀ ਸਕ੍ਰੀਨਿੰਗ ਰੱਖੀ। ਜਿਸ ਵਿੱਚ ਸਿਤਾਰਿਆਂ ਦਾ ਇਕੱਠ ਸੀ।
Download ABP Live App and Watch All Latest Videos
View In Appਇਸ ਈਵੈਂਟ 'ਚ ਰਣਵੀਰ ਸਿੰਘ ਖਾਸ ਤੌਰ 'ਤੇ ਪਹੁੰਚੇ। ਜਿੱਥੇ ਏਪੀ ਢਿੱਲੋਂ ਨੇ ਆਪਣੀ ਪੂਰੀ ਲੁੱਕ ਨੂੰ ਕਲਰਫੁੱਲ ਰੱਖਿਆ, ਉੱਥੇ ਹੀ ਰਣਵੀਰ ਪੂਰੇ ਆਫ ਵ੍ਹਾਈਟ ਲੁੱਕ ਵਿੱਚ ਈਵੈਂਟ ਵਿੱਚ ਪਹੁੰਚੇ।
ਇਸ ਈਵੈਂਟ 'ਚ ਭਾਈਜਾਨ ਸਲਮਾਨ ਖਾਨ ਨੇ ਵੀ ਸ਼ਿਰਕਤ ਕੀਤੀ। ਹਾਲਾਂਕਿ ਸਲਮਾਨ ਇਸ ਈਵੈਂਟ 'ਚ ਕੈਜ਼ੂਅਲ ਲੁੱਕ 'ਚ ਪਹੁੰਚੇ ਸਨ। ਉਸਨੇ ਬਲੈਕ ਜੀਨਸ ਦੇ ਨਾਲ ਇੱਕ ਸਧਾਰਨ ਟੀ-ਸ਼ਰਟ ਪਹਿਨੀ ਹੋਈ ਸੀ।
ਜਿਵੇਂ ਹੀ ਸਲਮਾਨ ਖਾਨ ਅਤੇ ਰਣਵੀਰ ਸਿੰਘ ਮਿਲੇ, ਦੋਵਾਂ ਨੇ ਇੱਕ ਦੂਜੇ ਨੂੰ ਜੱਫੀ ਪਾ ਲਈ। ਦੋਵਾਂ ਦੇ ਇਸ ਹਾਵ-ਭਾਵ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ।
ਇਸ ਦੇ ਨਾਲ ਹੀ ਮਲਾਇਕਾ ਵੀ ਵਾਈਟ ਆਊਟਫਿਟ ਨਾਲ ਬਲੈਕ ਹੀਲਜ਼ ਪੇਅਰ ਕਰ ਕੇ ਪਹੁੰਚੀ। ਉਸ ਦੇ ਵੱਖਰੇ ਲੁੱਕ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ।
ਮ੍ਰਿਣਾਲ ਠਾਕੁਰ ਨੇ ਆਪਣੇ ਹਰੇ ਲੁੱਕ ਨਾਲ ਇਵੈਂਟ ਵਿੱਚ ਗਲੈਮਰ ਸ਼ਾਮਲ ਕੀਤਾ। ਉਸ ਦਾ ਲੁੱਕ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਸੀ।
ਹਰਨਾਜ਼ ਸੰਧੂ ਵੀ ਇਸ ਸਮਾਗਮ ਦੀ ਸ਼ਾਨ ਰਹੀ। ਬਲੈਕ ਵਨ ਪੀਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ।
ਇਸ ਦੇ ਨਾਲ ਹੀ ਐਮਸੀ ਸਟੈਨ ਨੇ ਵੀ ਇਸ ਸਕ੍ਰੀਨਿੰਗ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਰੈਪਰ ਬਲੈਕ ਟੀ-ਸ਼ਰਟ ਅਤੇ ਬਲੂ ਰਿਪਡ ਜੀਨਸ ਦੇ ਨਾਲ ਸਫੈਦ ਸ਼ੂਜ਼ ਵਿੱਚ ਨਜ਼ਰ ਆਏ।
ਇਸ ਖਾਸ ਸਮਾਗਮ 'ਚ ਸ਼ਿਰਕਤ ਕਰਨ ਲਈ ਰੈਪਰ ਬਾਦਸ਼ਾਹ ਵੀ ਪਹੁੰਚੇ। ਜਿੱਥੇ ਉਹ ਪੂਰੀ ਤਰ੍ਹਾਂ ਬਲੈਕ ਆਊਟਫਿਟ 'ਚ ਨਜ਼ਰ ਆਈ।
ਏਪੀ ਢਿੱਲੋਂ ਦੀ ਪ੍ਰੇਮਿਕਾ ਬਨੀਤਾ ਵੀ ਇਸ ਸਮਾਗਮ ਵਿੱਚ ਪਹੁੰਚੀ। ਜੋ ਲਾਲ ਰੰਗ ਦੀ ਡਰੈੱਸ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ।