Kriti Sanon: ਕ੍ਰਿਤੀ ਸੈਨਨ ਦੇ ਇਸ ਸਟਾਈਲ ਦੇ ਫੈਨਜ਼ ਹੋਏ ਦੀਵਾਨੇ, ਪੀਲੇ ਆਊਟਫਿਟ 'ਚ ਸ਼ੇਅਰ ਕੀਤੀਆਂ ਗਲੈਮਰਸ ਤਸਵੀਰਾਂ
ਬਾਲੀਵੁੱਡ ਅਦਾਕਾਰਾ ਕ੍ਰਿਤੀ ਸੈਨਨ ਨੇ ਥੋੜ੍ਹੇ ਸਮੇਂ 'ਚ ਹੀ ਇੰਡਸਟਰੀ 'ਚ ਕਾਫੀ ਨਾਂ ਕਮਾਇਆ ਹੈ। ਅਦਾਕਾਰਾ ਸੋਸ਼ਲ ਮੀਡੀਆ 'ਤੇ ਵੀ ਬਹੁਤ ਮਸ਼ਹੂਰ ਹੈ ਅਤੇ ਉਸਦੇ 50 ਮਿਲੀਅਨ ਤੋਂ ਵੱਧ ਫਾਲੋਅਰਜ਼ ਹਨ।
Download ABP Live App and Watch All Latest Videos
View In Appਆਮ ਤੌਰ 'ਤੇ ਉਹ ਆਪਣੇ ਗਲੈਮਰਸ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਉਸ ਨੇ ਹਾਲ ਹੀ 'ਚ ਪੀਲੇ ਰੰਗ ਦੇ ਪਹਿਰਾਵੇ 'ਚ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ 'ਚ ਉਹ ਕ੍ਰੌਪ ਟਾਪ ਅਤੇ ਹਾਈ ਕੱਟ ਸਲਿਟ 'ਚ ਨਜ਼ਰ ਆ ਰਹੀ ਹੈ।
ਉਸ ਦੀਆਂ ਇਹ ਤਾਜ਼ਾ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ ਅਤੇ ਕੁਝ ਹੀ ਘੰਟਿਆਂ ਵਿੱਚ 10 ਲੱਖ ਦੇ ਕਰੀਬ ਲੋਕਾਂ ਨੇ ਇਸ ਨੂੰ ਪਸੰਦ ਕੀਤਾ ਹੈ।
ਕ੍ਰਿਤੀ ਦੀ ਖਾਸ ਦੋਸਤ ਰੀਆ ਕਪੂਰ ਨੇ ਵੀ ਇਸ 'ਤੇ ਪ੍ਰਤੀਕਿਰਿਆ ਦਿੱਤੀ ਹੈ ਅਤੇ ਦਿਲ ਦਾ ਇਮੋਜੀ ਸ਼ੇਅਰ ਕੀਤਾ ਹੈ।
ਫੋਟੋਆਂ ਦੇ ਨਾਲ, ਬਰੇਲੀ ਕੀ ਬਰਫੀ ਫੇਮ ਅਦਾਕਾਰਾ ਨੇ ਕੈਪਸ਼ਨ ਵਿੱਚ ਲਿਖਿਆ - 'ਡੇ ਡ੍ਰੀਮਿੰਗ ਇਨ ਸਟਾਈਲ।' ਕ੍ਰਿਤੀ ਆਪਣੇ ਗਲੈਮਰਸ ਸਟਾਈਲ ਲਈ ਜਾਣੀ ਜਾਂਦੀ ਹੈ ਅਤੇ ਉਹ ਹਰ ਡਰੈੱਸ ਨੂੰ ਕੈਰੀ ਕਰਨਾ ਜਾਣਦੀ ਹੈ।
ਇਸ ਤੋਂ ਪਹਿਲਾਂ, ਅਭਿਨੇਤਰੀ ਨੇ ਲਾਲ ਰੰਗ ਦੇ ਗਾਊਨ ਵਿੱਚ ਆਪਣੀਆਂ ਫੋਟੋਆਂ ਸਾਂਝੀਆਂ ਕੀਤੀਆਂ, ਜਿਸ ਦੇ ਨਾਲ ਉਸਨੇ ਕੈਪਸ਼ਨ ਵਿੱਚ ਲਿਖਿਆ - ਆਲ ਹਾਰਟਸ। ਅਭਿਨੇਤਰੀ ਰੈੱਡ ਆਊਟਫਿਟ 'ਚ ਪੋਜ਼ ਦਿੰਦੀ ਹੋਈ ਕਾਫੀ ਖੂਬਸੂਰਤ ਲੱਗ ਰਹੀ ਸੀ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਕ੍ਰਿਤੀ ਕੋਲ ਇਸ ਸਮੇਂ ਕਈ ਫਿਲਮਾਂ ਹਨ। ਉਹ ਪ੍ਰਭਾਸ ਦੇ ਨਾਲ ਕਿਸੀ ਕਾ ਭਾਈ ਕਿਸੀ ਕੀ ਜਾਨ, ਸ਼ਹਿਜ਼ਾਦਾ ਅਤੇ ਆਦਿਪੁਰਸ਼ ਵਿੱਚ ਨਜ਼ਰ ਆਵੇਗੀ। ਪ੍ਰਸ਼ੰਸਕ ਉਸ ਦੀਆਂ ਫਿਲਮਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।